MEDIA NOTE: More images to be uploaded to the following Google Drive folder between November 13 – 15, 2025:
https://drive.google.com/drive/folders/1G6ItT7WBwIIFIA0RWa9daF44r_gu6oxp?usp=sharing
ਵੈਨਕੂਵਰ, ਬੀ.ਸੀ. (13 ਨਵੰਬਰ, 2025) – ਪੰਜਾਬੀ ਗਲਪ ਲਈ ਵਿਸ਼ਵ ਦੇ ਦਸਤਖ਼ਤ ਇਨਾਮ ਨੇ ਕੱਲ੍ਹ ਆਪਣੇ 12ਵੇਂ ਸਾਲਾਨਾ ਜੇਤੂ, ਬਲਬੀਰ ਪਰਵਾਨਾ (ਜਲੰਧਰ, ਪੰਜਾਬ, ਭਾਰਤ) ਨੂੰ ਉਨ੍ਹਾਂ ਦੇ ਨਾਵਲ, ‘ਰੌਲ਼ਿਆਂ ਵੇਲੇ’ ਲਈ $25,000 ਕੈਨੇਡੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ।

ਉਨ੍ਹਾਂ ਦੇ ਨਾਲ, ਮੁਦੱਸਰ ਬਸ਼ੀਰ (ਲਾਹੌਰ, ਪੰਜਾਬ, ਪਾਕਿਸਤਾਨ) ਅਤੇ ਭਗਵੰਤ ਰਸੂਲਪੁਰੀ (ਜਲੰਧਰ) ਨੂੰ ਦੋ ਫਾਈਨਲਿਸਟਾਂ ਵਜੋਂ ਹਰ ਇੱਕ ਨੂੰ 10,000 ਕੈਨੇਡੀਅਨ ਡਾਲਰ ਦਾ ਇਨਾਮ ਦਿੱਤਾ ਗਿਆ। ਬਸ਼ੀਰ ਨੂੰ ਉਨ੍ਹਾਂ ਦੇ ਨਾਵਲ, ‘ਗੋਇਲ’ ਲਈ ਅਤੇ ਰਸੂਲਪੁਰੀ ਨੂੰ ਉਨ੍ਹਾਂ ਦੇ ਲਘੂ ਕਹਾਣੀ ਸੰਗ੍ਰਹਿ, ‘ਡਲਿਵਰੀ ਮੈਨ’ ਲਈ ਮਾਨਤਾ ਦਿੱਤੀ ਗਈ।


ਤਿੰਨਾਂ ਕਿਤਾਬਾਂ ਦੇ ਗੁਰਮੁਖੀ ਜਾਂ ਸ਼ਾਹਮੁਖੀ (ਪੰਜਾਬੀ ਬੋਲੀ ਨੂੰ ਲਿਖਣ ਲਈ ਵਰਤੀਆਂ ਜਾਣ ਵਾਲੀਆਂ ਲਿਪੀਆਂ) ਵਿੱਚ ਲਿਪੀਅੰਤਰਨ ਲਈ ਵਾਧੂ $6,000 CAD ਇਨਾਮ ਵਜੋਂ ਦਿੱਤੇ ਗਏ।
ਰਿਚਮੰਡ, ਬੀ.ਸੀ. ਵਿੱਚ ਸਥਿਤ, ਢਾਹਾਂ ਪ੍ਰਾਈਜ਼, ਪੰਜਾਬੀ ਬੋਲੀ ਵਿੱਚ ਗਲਪ ਕਿਤਾਬਾਂ ਲਈ ਸਭ ਤੋਂ ਵੱਡਾ ਵਿਸ਼ਵ ਵਿਆਪੀ ਸਾਹਿਤਕ ਇਨਾਮ ਹੈ।

“ਇਸ ਇਨਾਮ ਨੇ ਮੇਰੇ ਨਾਵਲ ਨੂੰ ਇੱਕ ਨਵਾਂ ਪਾਠਕ ਸੰਸਾਰ ਦਿੱਤਾ ਹੈ ,”ਪਰਵਾਨਾ ਨੇ ਕਿਹਾ। “ਜਦੋਂ ਮੈਂ ਆਪਣੇ ਨਾਮ ਦਾ ਐਲਾਨ ਸੁਣਿਆਂ, ਤਾਂ ਮੈਂ ਖੁਸ਼ੀ ਅਤੇ ਉਤਸ਼ਾਹ ਨਾਲ ਭਰ ਗਿਆ। ਮੈਂ ਰਚਨਾ ਕਰਦੇ ਰਹਿਣ ਲਈ ਹੋਰ ਉਤਸ਼ਾਹਿਤ ਹੋਇਆ ਹਾਂ।”
ਪ੍ਰਾਈਜ਼ ਪ੍ਰਦਾਨ ਕਰਨ ਵਾਲੀ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ, ਕੈਨੇਡੀਅਨ ਸੈਨੇਟਰ ਬਲਤੇਜ ਢਿੱਲੋਂ ਨੇ 13 ਅਗਸਤ, 2025 ਨੂੰ ਇੱਕ ਪ੍ਰੈੱਸਕਾਨਫ਼ਰੰਸ ਵਿੱਚ ਕਿਹਾ:
“ਸੱਭਿਆਚਾਰ, ਵਿਰਾਸਤ – ਉਹ ਸਾਰੀਆਂ ਚੀਜ਼ਾਂ ਜੋ ਸਾਡੇ ਲਈ ਮਹੱਤਵਪੂਰਨ ਹਨ – ਸਾਨੂੰ ਸਿਰਫ਼ ਆਪਣੀ ਬੋਲੀ ਰਾਹੀਂ ਹੀ ਉਪਲਬਧ ਹਨ… ਇਹ ਭਾਈਚਾਰੇ ਲਈ ਮਹੱਤਵਪੂਰਨ ਪਹਿਲਕਦਮੀਆਂ ਹਨ ਜਿਵੇਂ ਕਿ ਕੈਨੇਡਾ ਵਿੱਚ ਬਹੁ-ਸੱਭਿਆਚਾਰਵਾਦ ਦਾ ਸਮਰਥਨ ਕਰਨ ਲਈ ਸਾਡੀ ਵਿਆਪਕ ਵਚਨਬੱਧਤਾ।”

13 ਨਵੰਬਰ, 2025 ਨੂੰ ਸਰੀ, ਬੀ.ਸੀ. ਦੇ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਹੋਏ ਸਮਾਰੋਹਾਂ ਦੌਰਾਨ ਇਨਾਮ ਜੇਤੂਆਂ ਨੂੰ ਉਨ੍ਹਾਂ ਦੇ ਇਨਾਮ ਪ੍ਰਦਾਨ ਕੀਤੇ ਗਏ।
ਸਮਾਰੋਹ ਦੇ ਇੱਕ ਹਿੱਸੇ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ, ਵੈਨਕੂਵਰ ਸ਼ਹਿਰ ਅਤੇ ਸਰੀ ਸ਼ਹਿਰ ਵੱਲੋਂ “ਪੰਜਾਬੀ ਸਾਹਿਤ ਹਫ਼ਤਾ” ਦੀ ਘੋਸ਼ਣਾ ਪੇਸ਼ ਕਰਨਾ ਸ਼ਾਮਲ ਸੀ।
ਇਨਾਮ-ਜੇਤੂ ਬੀ.ਸੀ. ਲੇਖਕਾ, ਗੁਰਜਿੰਦਰ ਬਸਰਾਨ ਨੇ ਮੁੱਖ ਭਾਸ਼ਣ ਦਿੱਤਾ। ਵਿਜੇ ਯਮਲ਼ਾ, ਮਸ਼ਹੂਰ ਪੰਜਾਬੀ ਲੋਕ ਗਾਇਕ, ਯਮਲ਼ਾ ਜੱਟ ਦੇ ਪੋਤੇ ਨੇ ਇੱਕ ਸੰਗੀਤਕ ਪੇਸ਼ਕਾਰੀ ਦਿੱਤੀ।


ਮੁਦੱਸਰ ਬਸ਼ੀਰ ਨੇ ਸਾਂਝਾ ਕੀਤਾ, “ਮੈਨੂੰ ਆਪਣਾ ਸਾਹ ਰੁਕਦਾ ਜਾਪਿਆ। ਇਹ ਇੱਕ ਸਨਮਾਨ ਹੈ। ਮੈਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਦਾ ਹਾਂ। ਇਸ ਇਨਾਮ ਨਾਲ, ਮੈਂ ਇਸਦੀ ਸੇਵਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।”
ਭਗਵੰਤ ਰਸੂਲਪੁਰੀ ਨੇ ਕਿਹਾ, “ਫਾਈਨਲਿਸਟ ਵਜੋਂ ਨਾਮਜ਼ਦ ਹੋਣਾ ਇੱਕ ਵੱਡੀ ਪ੍ਰਾਪਤੀ ਹੈ। ਹੁਣ, ਮੇਰੀਆਂ ਕਹਾਣੀਆਂ ਪੰਜਾਬੀ ਬੋਲੀ ਦੀਆਂ ਸੀਮਾਵਾਂ ਨੂੰ ਪਾਰ ਕਰ ਸਕਦੀਆਂ ਹਨ ਅਤੇ ਹੋਰ ਬੋਲੀਆਂ ਦੇ ਪਾਠਕਾਂ ਤੱਕ ਵੀ ਪਹੁੰਚ ਸਕਦੀਆਂ ਹਨ।”
ਪ੍ਰਾਈਜ਼ ਦੇ ਸੰਸਥਾਪਕ ਅਤੇ ਵੈਨਕੂਵਰ ਨਿਵਾਸੀ ਬਾਰਜ ਸਿੰਘ ਢਾਹਾਂ ਨੇ ਕਿਹਾ:
“ਸਾਡਾ ਮਿਸ਼ਨ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਅਤੇ ਉੱਚਾਈਆਂ ਤੱਕ ਪਹੁੰਚਾਉਣ ਦਾ ਹੈ। ਪੰਜਾਬੀ ਗਲਪ ਵਿੱਚ ਸ਼ਕਤੀਸ਼ਾਲੀ ਨਵੀਆਂ ਕਹਾਣੀਆਂ ਨੂੰ ਪਛਾਣ ਕੇ, ਸਾਡਾ ਉਦੇਸ਼ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦਾ ਸਮਰਥਨ ਕਰਨਾ ਅਤੇ ਸਰਹੱਦਾਂ ਤੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਹੈ।”

ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ (CIES) ਅਤੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ (UBC) ਦੁਆਰਾ 2013 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ, ਢਾਹਾਂ ਪ੍ਰਾਈਜ਼ ਨੇ ਆਲੋਚਨਾਤਮਕ ਪ੍ਰਸ਼ੰਸਾ ਅਤੇ ਉੱਭਰ ਰਹੇ ਅਤੇ ਸਥਾਪਿਤ ਲੇਖਕਾਂ ਲਈ ਮਹੱਤਵਪੂਰਨ ਪਹੁੰਚ ਪ੍ਰਾਪਤ ਕੀਤੀ ਹੈ, ਜਿਸ ਨਾਲ ਉਨ੍ਹਾਂ ਦੀਆਂ ਕਿਤਾਬਾਂ ਨੂੰ ਵਿਸ਼ਾਲ, ਬਹੁ-ਭਾਸ਼ਾਈ ਦਰਸ਼ਕਾਂ ਤੱਕ ਪਹੁੰਚਣ ਲਈ ਮੰਚ ਤਿਆਰ ਹੋਇਆ ਹੈ।
ਢਾਹਾਂ ਪ੍ਰਾਈਜ਼ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਪਿਤ ਕੀਤਾ ਗਿਆ ਸੀ, ਜਿੱਥੇ ਪੰਜਾਬੀ ਲੋਕ, ਬੋਲੀ ਅਤੇ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ। ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ, ਅਤੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਧਾਗਾ ਹੈ।
ਪ੍ਰਾਈਜ਼ ਦਾ ਪੇਸ਼ਕਾਰੀ ਸਾਥੀ ਆਰ ਬੀ ਸੀ ਫਾਊਂਡੇਸ਼ਨ ਹੈ। ਬਾਰਜ ਅਤੇ ਰੀਟਾ ਢਾਹਾਂ, ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ, ਮੁੱਖ ਫੰਡਰ ਹਨ।
2025 ਦੇ ਸਪਾਂਸਰਾਂ ਵਿੱਚ ਆਰ ਬੀ ਸੀ ਡੋਮੀਨੀਅਨ ਸਿਕਿਓਰਿਟੀਜ਼ – ਹਾਰਜ ਅਤੇ ਦਰਸ਼ਨ ਗਰੇਵਾਲ, ਜੀ.ਐਲ. ਸਮਿੱਥ ਪਲੈਨਿੰਗ ਐਂਡ ਡਿਜ਼ਾਈਨ ਇੰਕ., ਏਡਰੀਅਨ ਕੀਨਨ ਪਰਸਨਲ ਰੀਅਲ ਅਸਟੇਟ ਕਾਰਪੋਰੇਸ਼ਨ (ਰੀਮੈਕਸ, ਮੇਨ-ਪੈਂਡਰ) ਅਤੇ ਟਿਮ ਹੌਰਟਨਜ਼ ਸ਼ਾਮਲ ਸਨ।
ਪੰਜਾਬੀ ਸਾਹਿਤ ਲਈ ਢਾਹਾਂ ਪ੍ਰਾਈਜ਼ ਬਾਰੇ:
ਸੰਪਰਕ ਲਈ ਜਾਣਕਾਰੀ:
604-328-6322
ਟਵਿਟਰ: https://x.com/DhahanPrize
ਫੇਸਬੁੱਕ: https://www.facebook.com/DhahanPrize
ਇੰਸਟਾਗ੍ਰਾਮ: https://www.instagram.com/dhahanprize/