ਭਗਵੰਤ ਰਸੂਲਪੁਰੀ
ਜਲੰਧਰ, ਪੰਜਾਬ, ਭਾਰਤ


ਜਲੰਧਰ ਜ਼ਿਲ੍ਹੇ ਦੇ ਜਮਪਲ਼ ਭਗਵੰਤ ਰਸੂਲਪੁਰੀ ਅੱਜ ਕੱਲ੍ਹ ਜਲੰਧਰ ਸ਼ਹਿਰ ਦਾ ਵਸਨੀਕ ਹੈ। ਉਸ ਦੀਆਂ 7 ਕਹਾਣੀਆਂ, ਇੱਕ ਨਾਵਲ, ਬਾਲ ਸਾਹਿਤ, ਅਨੁਵਾਦ, ਸੰਪਾਦਕੀ, ਪੰਜਾਬ ਦੀਆਂ ਇਤਿਹਾਸਕ ਇਮਾਰਤਾਂ ’ਤੇ ਖੋਜ, ਆਦਿ ਲਿਖਤਾਂ ਛਪ ਚੁੱਕੀਆਂ ਹਨ। ਲੇਖਕ ਨੇ 1999 ਵਿੱਚ ‘ਸੁਰ ਸਾਂਝ’ ਨਾਮਕ ਮਾਸਿਕ ਰਸਾਲਾ ਅਤੇ 2006 ਵਿੱਚ ਤਿਮਾਹੀ ਰਸਾਲਾ ‘ਕਹਾਣੀ ਧਾਰਾ’ ਪ੍ਰਕਾਸ਼ਿਤ ਕਰਨੇ ਸ਼ੁਰੂ ਕੀਤੇ। ਇਸ ਤੋਂ ਇਲਾਵਾ, ਰਸੂਲਪੁਰੀ ਆਲ ਇੰਡੀਆ ਰੇਡੀਓ ਪ੍ਰੋਗਰਾਮਾਂ, ਨੈਸ਼ਨਲ ਬੁੱਕ ਟਰੱਸਟ ਦੇ ਸੈਮੀਨਾਰਾਂ, ਆਦਿ ਵਿੱਚ ਵੀ ਸਰਗਰਮ ਰਹਿੰਦਾ ਹੈ।