• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • Keynote Speakers
  • ਇਨਾਮ ਜੇਤੂ
    • 2021 ਢਾਹਾਂ ਇਨਾਮ ਜੇਤੂ
    • 2020 ਢਾਹਾਂ ਇਨਾਮ ਜੇਤੂ
    • 2019 ਢਾਹਾਂ ਇਨਾਮ ਜੇਤੂ
    • 2018 ਇਨਾਮ ਜੇਤੂ
    • 2017 ਇਨਾਮ ਜੇਤੂ
    • 2016 ਇਨਾਮ ਜੇਤੂ
    • 2015 ਇਨਾਮ ਜੇਤੂ
    • 2014 ਇਨਾਮ ਜੇਤੂ
  • ਢਾਹਾਂ ਯੁਵਾ ਇਨਾਮ
  • ਖ਼ਬਰਾਂ
  • ਸਪੌਂਸਰ
  • ਸੰਪਰਕ ਕਰੋ
  • ਨਾਮਜ਼ਦਗੀਆਂ

Keynote Speakers

ਡਾ. ਸਿਮਰਨ ਜੀਤ ਸਿੰਘ, 2020 ਮੁੱਖ ਬੁਲਾਰਾ

ਡਾ. ਸਿਮਰਨ ਜੀਤ ਸਿੰਘ

2020 ਮੁੱਖ ਬੁਲਾਰਾ

ਨਿਊ ਯੌਰਕ ਅਧਾਰਿਤ ਡਾ: ਸਿਮਰਨ ਜੀਤ ਸਿੰਘ ਇਕ ਪੁਰਸਕਾਰ-ਜੇਤੂ, ਸਿੱਖਿਅਕ, ਵਿਦਵਾਨ ਅਤੇ ਕਾਰਜਸ਼ੀਲ ਸ਼ਖਸੀਅਤ ਹੈ। ਉਹ ਭਾਸ਼ਾ, ਸਭਿਆਚਾਰ ਅਤੇ ਨੁਮਾਇੰਦਗੀ ’ਤੇ ਗੱਲਬਾਤ ਕਰਦਾ ਹੈ। ਉਹ ਵਿਭਿੰਨਤਾ, ਨਿਰਪੱਖਤਾ ਅਤੇ ਵੱਖ-ਵੱਖ ਦਰਸ਼ਕਾਂ ਨੂੰ ਸ਼ਾਮਲ ਕਰਨ ’ਤੇ ਵਰਕਸ਼ਾਪਾਂ ਦੀ ਸਹੂਲਤ ਦਿੰਦਾ ਹੈ। ਉਸ ਦੀਆਂ ਵਰਕਸ਼ਾਪਾਂ ਪ੍ਰੀਸਕੂਲਾਂ ਤੋਂ ਲੈ ਕੇ ਯੂਨੀਵਰਸਿਟੀ ਕੈਂਪੱਸਾਂ ਤੱਕ, ਅਤੇ ਸਥਾਨਕ ਕਮਿਊਨਿਟੀ ਸੈਂਟਰਾਂ ਤੋਂ ਕਾਰਪੋਰੇਟ ਬੋਰਡ ਰੂਮਾਂ ਤੱਕ ਚੱਲਦੀਆਂ ਹਨ।

ਸਿਮਰਨ ਇਕ ਨਵੇਂ ਸ਼ੋਅ, ‘ਬਿਕਮਿੰਗ ਲੈੱਸ ਰੇਸਿਸਟ: ਲਾਈਟਿੰਗ ਏ ਪੈਥ ਟੂ ਐਂਟੀ-ਰੇਸਿਜ਼ਮ’, ਦੇ ਨਾਲ ਪੌਡਕਾਸਟ ‘ਸਪਿਰਿਟਡ’ ਦਾ ਵੀ ਹੋਸਟ ਹੈ, ਜਿਨ੍ਹਾਂ ਵਿੱਚ ਇਹ ਪੜਚੋਲ ਕੀਤੀ ਜਾਂਦੀ ਹੈ ਕਿ ਹਾਸ਼ੀਏ ’ਤੇ ਚੜ੍ਹੇ ਸਮੂਹਾਂ ਦੇ ਆਗੂ ਕਿਵੇਂ ਇਨਸਾਫ਼ ਦੇ ਕੰਮਾਂ ਬਾਰੇ ਸੋਚਦੇ ਹਨ ਅਤੇ ਨੈਵੀਗੇਟ ਕਰਦੇ ਹਨ। ਉਹ ਹਾਰਵਰਡ ਅਤੇ ਕੋਲੰਬੀਆ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਡਿਗਰੀਆਂ ਪ੍ਰਾਪਤ ਕਰਨ ਵਾਲਾ ਇਕ ਨਿਪੁੰਨ  ਪ੍ਰੋਫੈਸਰ ਹੁੰਦਾ ਹੋਇਆ ਵੀ, ਲੋਕ ਜਿੱਥੇ ਵੀ ਮਰਜ਼ੀ ਹੋਣ ਉਨ੍ਹਾਂ ਨਾਲ ਜੁੜਨ ਲਈ  ਨਿੱਜੀ ਕਹਾਣੀਆਂ, ਡੈਡੀ-ਚੁਟਕਲੇ ਅਤੇ ਪੌਪ ਸਭਿਆਚਾਰ ਪ੍ਰਤੀ ਪਿਆਰ ਦੀ ਵਰਤੋਂ ਕਰਦਾ ਹੈ। ਇਹ ਇਸ ਲਈ ਹੈ ਕਿਉਂਕਿ ਉਹ ਸਮਝਦਾ ਹੈ ਕਿ ਹਾਸ਼ੀਏ ’ਤੇ ਚੜ੍ਹੇ ਸਮੂਹ ਆਪਣੇ ਮਾਣ-ਸਨਮਾਨ ਨੂੰ ਨਹੀਂ ਦਰਸਾਉਣਗੇ ਅਤੇ ਇਹ ਹਮਦਰਦੀ ਸੱਚਮੁੱਚ ਉਦੋਂ ਬਣਦੀ ਹੈ ਜਦੋਂ ਅਸੀਂ ਇਕ ਦੂਜੇ ਨਾਲ ਇਨਸਾਨਾਂ ਦੇ ਤੌਰ ’ਤੇ ਜੁੜਦੇ ਹਾਂ। ਸਿਮਰਨ ਜੀਤ ਸਿੰਘ ਇਕ ਮੈਰਾਥਾਨ ਦੌੜਨ ਵਾਲਾ ਸਭ ਤੋਂ ਜ਼ਿਆਦਾ ਬਿਰਧ ਵਿਅਕਤੀ ਦੀ ਜੀਵਨੀ ਬਾਰੇ ਇਕ ਨਵੀਂ ਤਸਵੀਰਾਂ ਵਾਲੀ ਕਿਤਾਬ ‘ਫੌਜਾ ਸਿੰਘ ਕੀਪਸ ਗੋਇੰਗ’ ਦਾ ਲੇਖਕ ਹੈ। ਸਿਮਰਨ ਪੈਂਗੁਇਨ ਰੈਂਡਮ ਹਾਊਸ ਲਈ ਸਾਡੀ ਪਰੇਸ਼ਾਨੀ ਭਰੀ ਦੁਨੀਆਂ ਵਿੱਚ ਹਮਦਰਦੀ ਪੈਦਾ ਕਰਨ ਅਤੇ ਜੋੜਨ ’ਤੇ ਬਾਲਗ ਗੈਰ-ਗਲਪ ਕਿਤਾਬ ਵੀ ਲਿਖ ਰਿਹਾ ਹੈ।

ਮੈਂ ਘੱਟ ਗਿਣਤੀ ਭਾਈਚਾਰਿਆਂ ਬਾਰੇ ਕਹਾਣੀਆਂ ਲਿਖਣਾ ਅਰੰਭ ਕਰਨ ਦੀ ਅਸਲੀ  ਅਹਿਮੀਅਤ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ ਕਿਉਂਕਿ ਇਤਿਹਾਸਕ ਤੌਰ ਤੇ ਜਾਂ ਇਥੋਂ ਤੱਕ ਕਿ ਇਸ ਸਮੇਂ ਬੱਚਿਆਂ ਦੀਆਂ ਕਿਤਾਬਾਂ ਵਿੱਚ ਵੀ ਉਨ੍ਹਾਂ ਦੀ ਪ੍ਰਤੀਨਿਧਤਾ ਨਹੀਂ ਕੀਤੀ ਜਾਂਦੀ।


ਬੱਲੀ ਕੌਰ ਜਸਵਾਲ, 2019 Keynote Speaker

ਬੱਲੀ ਕੌਰ ਜਸਵਾਲ

2019 Keynote Speaker

ਬੱਲੀ ਕੌਰ ਜਸਵਾਲ ਸਿੰਘਾਪੁਰ ਦੀ ਜਮਪਲ਼ ਹੈ ਜਿਸਦੇ ਪਰਵਾਰ ਦਾ ਪਿਛੋਕੜ ਪੰਜਾਬ ਵਿੱਚ ਹੈ। ਉਹ ਜਪਾਨ, ਰੂਸ, ਫਿਲਪੀਨਜ਼, ਆਸਟ੍ਰੇਲੀਆ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਰਹਿ ਕੇ ਵੱਡੀ ਹੋਈ ਹੈ। ਉਹ ਭਾਸ਼ਾ, ਕਲਾ ਅਤੇ ਸੱਭਿਅਤਾ ਬਾਰੇ ਅਮੀਰ ਦਰਿਸ਼ਟੀਕੋਨ ਰੱਖਣ ਵਾਲੀ ਇਕ ਵਿਸ਼ਵ ਵਿਆਪੀ ਨਾਗਰਿਕ ਹੈ। 

ਬੱਲੀ ਚਾਰ ਨਾਵਲਾਂ ਦੀ ਜੇਤੂ-ਲੇਖਕਾ ਹੈ, ਸਮੇਤ ਸਿੰਘਾਪੁਰ ਲਿਟਰੇਚਰ ਪਰਾਈਜ਼ ਫਾਈਨਲਿਸਟ ਸ਼ੂਗਰਬਰੈੱਡ,  ਅਤੇ ਵਧੀਆ ਵਿੱਕਰੀ ਵਾਲਾ ਇਰੌਟਿਕ ਸਟੋਰੀਜ਼ ਫਾਰ ਪੰਜਾਬੀ ਵਿਡੋਜ਼, ਜਿਹੜਾ ਰੀਸ ਵਿਦਰਸਪੂਨ ਦੀ ਬੁੱਕ ਕਲੱਬ ਦੀ ਚੋਣ ਸੀ। ਉਸਦੇ ਪਲੇਠੇ ਨਾਵਲ ਇਨਹੈਰਿਟੈਂਸ ਨੂੰ ਸਿਡਨੀ ਮੌਰਨਿੰਗ ਹੈਰਲਡ ਦਾ ਬੈੱਸਟ ਯੰਗ ਆਸਟ੍ਰੇਲੀਅਨ ਨਾਵਲਿਸਟ ਇਨਾਮ ਹਾਸਲ ਹੋਇਆ ਸੀ। ਯੂਨੀਵਰਸਿਟੀ ਆਫ਼ ਈਸਟ ਐਂਗਲਿਆ ਦੀ ਇਕ ਸਾਬਕਾ ਲਿਖਤ ਸਾਥਣ ਬੱਲੀ, ਹੁਣ ਯੇਅਲ ਐੱਨ ਯੂ ਐੱਸ ਕਾਲਿਜ (ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਘਾਪੁਰ) ਵਿਖੇ ਰਚਨਾਤਮਕ ਲਿਖਾਈ ਸਿਖਾਉਂਦੀ ਹੈ। ਉਸਦੀ ਗੈਰ-ਕਲਪਨਾ ਹੋਰ ਪ੍ਰਕਾਸ਼ਨਾਂ ਸਣੇ ਨਿਊ ਯੌਰਕ ਟਾਇਮਜ਼, ਕੌਜ਼ਮੋਪੌਲਿਟਨ.ਕੌਮ, ਹਾਰਪਰ’ਜ਼ ਬਾਜ਼ਾਰ ਇੰਡੀਆ ਐਂਡ ਸੈਲੌਨ.ਕੌਮ ਵਿਚ ਪ੍ਰਗਟ ਹੋ ਚੁਕੀ ਹੈ। ਉਸਦਾ ਅਜੋਕਾ ਨਾਵਲ ਦਅ ਅਨਲਾਇਕਲੀ ਅਡਵੈਂਚਰਜ਼ ਆਫ਼ ਦਅ ਸ਼ੇਰਗਿੱਲ ਸਿਸਟਰਜ਼  ਇਸ ਸਾਲ ਦੇ ਸ਼ੁਰੂ ਵਿਚ ਅੰਤਰਰਾਸ਼ਟਰੀ ਪੱਧਰ ‘ਤੇ ਜਾਰੀ ਕੀਤਾ ਗਿਆ ਸੀ। 

ਇਹ ਤੁਹਾਡੇ ਲਹੂ ਵਿੱਚ ਹੈ – ਭਾਸ਼ਾ, ਭੋਜਨ, ਚੀਜ਼ਾਂ ਕਿਵੇਂ ਹਨ; ਇਹ ਚੀਜ਼ਾਂ ਸਿਰਫ ਇਸ ਲਈ ਅੱਖੋਂ ਓਹਲੇ ਨਹੀਂ ਕੀਤੀਆਂ ਜਾ ਸਕਦੀਆਂ ਕਿ ਤੁਸੀਂ ਕਿਤੇ ਹੋਰ ਥਾਂ ਜੰਮੇਂ ਪਲੇ ਤੇ ਵੱਡੇ ਹੋਏ ਹੋ।


ਪਰਵੀਨ ਮਲਿਕ, 2018 Keynote Speaker

ਪਰਵੀਨ ਮਲਿਕ

2018 Keynote Speaker

ਪਰਵੀਨ ਮਲਿਕ ਪੰਜਾਬੀ ਗਲਪ ਦੇ ਬਹੁਤ ਹੀ ਸਤਿਕਾਰਯੋਗ ਲੇਖਕਾ ਹਨ ਅਤੇ ਇਕ ਨਾਮਵਰ ਪ੍ਰਸਾਰਕ ਵੀ। ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਕੀ ਜਾਣਾ ਮੈਂ ਕੌਣ’, ‘ਨਿੱਕੇ ਨਿੱਕੇ ਦੁੱਖ’ ਅਤੇ ਇਕ ਉਰਦੂ ਦਾ ਨਾਵਲ ‘ਆਧੀ ਔਰਤ’ ਪਰਕਾਸ਼ਤ ਹੋ ਚੁੱਕੇ ਹਨ। ਉਨ੍ਹਾਂ ਦੁਆਰਾ ਲਿਖੀ ਸਵੈਜੀਵਨੀ ‘ਕੱਸੀਆਂ ਦਾ ਪਾਣੀ’ 2016 ਵਿਚ ਛਪਿਆ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਾਕਿਸਤਾਨ ਟੈਲੀਵਿਜ਼ਨ ਲਈ ਅਨੇਕਾ ਸਕ੍ਰੀਨਪਲੇਅ ਲਿਖੇ ਅਤੇ ਇਕ ਸਾਹਿਤਕ ਪਰੋਗਰਾਮ ‘ਲਿਖਾਰੀ’ ਲਹੌਰ ਟੈਲੀਵਿਜ਼ਨ ਤੋਂ ਚਲਾਇਆ। ਉਨ੍ਹਾਂ ਦਾ ਪ੍ਰਸਿੱਧ ਪਰੋਗਰਾਮ ‘ਪੰਜਾਬ ਰੁੱਤ’ ਲਹੌਰ ਰੇਡੀਓ ਤੋਂ 1988-1998 ਤਕ ਪ੍ਰਸਾਰਿਤ ਹੋਇਆ।

ਪਰਵੀਨ ਮਲਿਕ ਨੇ ਕਈ ਵੱਕਾਰੀ ਸਾਹਿਤਕ ਅਤੇ ਨਿਵੇਕਲੇ ਇਨਾਮ ਸਮੇਤ ‘ਵਾਰਸ ਸ਼ਾਹ’ ਅਤੇ ‘ਬਾਬਾ ਫ਼ਰੀਦ’ ਇਨਾਮ ਦੇ ਅਤੇ 2016 ਵਿਚ ਪਾਕਿਸਤਾਨ ਗੌਰਮੈਂਟ ਵਲੋਂ ‘ਸਿਤਾਰਾ ਇਮਤਿਆਜ਼’ ਹਾਸਲ ਕੀਤੇ ਹਨ। ਉਨ੍ਹਾਂ ਨੇ ਪਾਕਿਸਤਾਨ ਦੀ ਫੈਡ੍ਰਲ ਮਨਿਸਟਰੀ ਆਫ ਇਨਫਰਮੇਸ਼ਨ ਐਂਡ ਬਰੌਡਕਾਸਟਿੰਗ ਵਿਚ ਡਿਪਟੀ ਡਾਇਰੈਕਟਰ ਵਜੋਂ ਸੇਵਾ ਨਿਭਾਈ।

ਅੱਜ ਕੱਲ੍ਹ ਉਹ ਪਾਕਿਸਤਾਨ ਵਿਚ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀ ਉੱਨਤੀ ਲਈ ਕੰਮ ਕਰ ਰਹੀ ਇਕ ਪ੍ਰਮੁੱਖ ਸੰਸਥਾ ‘ਪੰਜਾਬੀ ਅਦਬੀ ਬੋਰਡ’, ਲਹੌਰ ਦੀ ਸਕੱਤਰ ਦੇ ਤੌਰ ਤੇ ਸੇਵਾ ਕਰ ਰਹੇ ਹਨ।

ਸਦੀਆਂ ਤੋਂ ਮਾਵਾਂ ਨੇ ਆਪਣੀਆਂ ਧੀਆਂ ਨੂੰ ਚੁੱਪ ਰਹਿਣਾ ਸਿਖਾਇਆ ਹੈ…‘ਭਾਵੇਂ ਤੁਹਾਡੇ ਕੋਲ ਬੋਲਣ ਦਾ ਚੰਗਾ ਕਾਰਨ ਹੈ ਫਿਰ ਵੀ ਚੁੱਪ ਰਹੋ’…। ਇਕ ਪੰਜਾਬੀ ਲੇਖਿਕਾ ਹੋਣ ਦੇ ਨਾਤੇ, ਮੈਂ ਚਾਹੁੰਦੀ ਹਾਂ ਕਿ ਵਧੇਰੇ ਔਰਤਾਂ ਅੱਗੇ ਆਉਣ, ਆਪਣੀਆਂ ਕਹਾਣੀਆਂ ਲਿਖਣ ਅਤੇ ਸੁਣਾਉਣ।


ਖੇਲਸਿਲੈੱਮ, 2017 Keynote Speaker

ਖੇਲਸਿਲੈੱਮ

2017 Keynote Speaker

ਖੇਲਸਿਲੈੱਮ ਇਕ ਪ੍ਰੇਰਣਾਮਈ ਨੌਜਵਾਨ ਅਧਿਆਪਕ ਅਤੇ ਕਮਿਊਨਿਟੀ ਔਰਗੇਨਾਈਜ਼ਰ ਹੈ। ਆਪਣੇ ਮੂਲ ਵਜੋਂ ਉਹ ਸਕੁਐਮਿਸ਼ ਵੀ ਹੈ ਅਤੇ Kwakwaka’wakw ਵੀ, ਜਦਕਿ ਰਿਹਾਇਸ਼ ਉਸਦੀ ਵੈਨਕੂਵਰ ਵਿਚ ਹੈ। ਮੂਲਵਾਸੀ ਲੋਕਾਂ ਲਈ ਤਰੱਕੀ, ਪੁਨਰ ਸੁਰਜੀਤੀ ਅਤੇ ਖੋਜ ਦੇ ਮੌਕੇ ਸਿਰਜਣ ਖਾਤਰ ਉਹ ਜੋਸ਼ ਨਾਲ ਭਰਿਆ ਹੋਇਆ ਹੈ। ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਸੁਕਐਮਿਸ਼ ਭਾਸ਼ਾ ਨੂੰ ਲੀਨ ਕਰਨ ਵਾਲੇ ਆਪਣੀ ਕਿਸਮ ਦੇ ਪਹਿਲੇ ਪ੍ਰੋਗਰਾਮ ਦਾ ਉਹ ਮੋਢੀ ਹੈ ਅਤੇ ਇੰਝ ਹੀ ਕਲਾ ਤੇ ਸਿੱਖਿਆ ਲਈ ਮੰਚ ਮੁਹਈਆ ਕਰਨ ਵਾਲੀ Kwi Awt Stelmexw Cultural Society  ਦਾ ਵੀ ਉਹ ਬਾਨੀ ਹੈ। ਦੇਸੀ ਜ਼ੁਬਾਨਾਂ, ਸਭਿਆਚਾਰਕ ਪਛਾਣ ਅਤੇ ਹਕੂਮਤੀ ਪ੍ਰਬੰਧ ਦੇ ਮਾਮਲਿਆਂ ਉੱਤੇ ਉਹ ਪ੍ਰਮਾਣਿਕ ਰੂਪ ਵਿਚ ਲਿਖਣ ਅਤੇ ਬੋਲਣ ਵਾਲਾ ਸ਼ਖਸ ਹੈ। ਇਸ ਸਮੇਂ ਖੇਲਸਿਲੈੱਮ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਲੈਕਚਰਾਰ ਵਜੋਂ ਕੰਮ ਕਰ ਰਿਹਾ ਹੈ, ਅਤੇ ਇਸ ਹੈਸੀਅਤ ਵਿਚ ਉਸਨੇ ਸੁਕਐਮਿਸ਼ ਤੇ ਹਾਕੋਮੈਲਿਮ ਸਮੇਤ ਮੂਲਵਾਸੀ ਜ਼ੁਬਾਨਾਂ ਦੇ ਨਿਘਾਰ ਦੇ ਅਮਲ ਨਾਲ ਨਜਿੱਠਣ ਲਈ ਕਨੇਡਾ ਦੀਆਂ ਮੂਲਵਾਸੀਆਂ ਕਮਿਊਨਿਟੀਆਂ ਨਾਲ ਰਲ ਕੇ ਕੰਮ ਕੀਤਾ ਹੈ। 

ਅੱਜ ਅਸੀਂ ਜੋ ਵੀ ਹਾਂ ਅਤੇ ਆਪਣੇ ਭਾਈਚਾਰੇ ਵਿੱਚ ਸਾਨੂੰ ਕੀ ਸਿਖਾਇਆ ਜਾਂਦਾ ਹੈ, ਇਸਦਾ ਬਹੁਤ ਕੁਝ ਸਾਡੇ ਪੂਰਵਜਾਂ ਬਾਰੇ ਸੋਚਣਾ ਬਣਦਾ ਹੈ, ਅਤੇ ਇਹ ਵੀ ਕਿ ਉਨ੍ਹਾਂ ਨੇ ਸਾਡੇ ਲਈ ਕੀ ਕੁਝ ਕੀਤਾ ਹੈ।


ਐਮ ਜੀ ਵਸਨਜੀ, 2016 Keynote Speaker

ਐਮ ਜੀ ਵਸਨਜੀ

2016 Keynote Speaker

ਐੱਮ. ਜੀ. ਵਸਨਜੀ ਦਾ ਜਨਮ ਕੈਨੀਆ ਦੇ ਸ਼ਹਿਰ ਨੈਰੋਬੀ ਵਿਚ ਹੋਇਆ ਅਤੇ ਪਾਲਣ ਪੋਸਣ ਤਨਜ਼ਾਨੀਆ ਦੇ ਸ਼ਹਿਰ ਦਾਰੇਸਲਾਮ ਵਿਚ। ਪੱਕੀ ਰਿਹਾਇਸ਼ ਕਰਨ ਲਈ ਕੈਨੇਡਾ ਆਉਣ ਤੋਂ ਪਹਿਲਾਂ ਉਹਨਾਂ ਅਮਰੀਕਾ ਵਿਚ ਮੈਸਾਚੂਸਟਸ ਇੰਸਟੀਚਿਊਟ ਔਫ ਟੈਕਨੌਲੋਜੀ ਤੋਂ ਬੈਚਲਰ ਅਤੇ ਯੂਨੀਵਰਸਿਟੀ ਔਫ ਪੈਨਸਿਲਵੇਨੀਆਂ ਤੋਂ ਪੀਐਚ.ਡੀ. ਕੀਤੀ।  ਔਰਡਰ ਔਫ ਕੈਨੇਡਾ ਦੇ ਮੈਂਬਰ ਹੋਣ ਤੋਂ ਇਲਾਵਾ ਉਹਨਾਂ ਨੂੰ ਔਨਰੇਰੀ ਡੌਕਟਰੇਟ ਦੀਆਂ ਕਈ ਉਪਾਧੀਆਂ ਵੀ ਮਿਲੀਆਂ ਹਨ। ਇਸ ਸਮੇਂ ਉਹ ਟੋਰਾਂਟੋ ਵਿਚ ਰਹਿ ਰਹੇ ਹਨ।

ਵਸਨਜੀ ਦੀਆਂ ਲਿਖਤਾਂ ਦੀ ਸੂਚੀ ਵਿਚ ਸੱਤ ਨਾਵਲ, ਦੋ ਕਹਾਣੀ ਸੰਗ੍ਰਹਿ, ਭਾਰਤ ਦਾ ਸਫ਼ਰਨਾਮਾ, ਈਸਟ ਅਫ਼ਰੀਕਾ ਬਾਰੇ ਯਾਦਾਂ ਅਤੇ ਮੋਰਡੀਕਾਏ ਰਿਕਲਰ ਦੀ ਜੀਵਨੀ ਸ਼ਾਮਲ ਹਨ।  ਫ਼ਿਕਸ਼ਨ ਦੀਆਂ ਬਿਹਤਰੀਨ ਰਚਨਾਵਾਂ ਲਈ ਉਹ ਦੋ ਵਾਰ  (1994, 2003) ਕੈਨੇਡਾ ਵਿਚਲੇ  ਗਿਲਰ ਇਨਾਮ ਦੇ ਜੇਤੂ ਰਹੇ ਹਨ।  ਵਾਰਤਕ ਵਿਚ ਸਰਬ ਸ੍ਰੇਸ਼ਟ ਰਚਨਾ ਲਈ ਗਵਰਨਰ ਜਨਰਲ ਦਾ ਇਨਾਮ (2009)ਵੀ ਉਹਨਾਂ ਨੂੰ ਮਿਲਿਆ ਹੈ। ਇਸ ਤੋਂ ਬਿਨਾਂ ਹਾਰਬਰਫਰੰਟ ਫ਼ੈਸਟੀਵਲ ਪਰਾਈਜ਼, ਕੌਮਨਵੈਲਥ ਫ਼ਸਟ ਬੁੱਕ ਪਰਾਈਜ਼ (ਅਫ਼ਰੀਕਾ 1990) ਅਤੇ ਬਰੈਸਨੀ ਲਿਟਰੇਰੀ ਪਰਾਈਜ਼ ਵੀ ਉਨ੍ਹਾਂ ਦੀ ਝੋਲੀ ਪੈ ਚੁੱਕੇ ਹਨ।  ਉਹਨਾਂ ਦੀ ਰਚਨਾ The Assassin’s song   (ਹਤਿਆਰੇ ਦਾ ਗੀਤ)  ਗਿਲਰ ਪਰਾਈਜ਼, ਗਵਰਨਰ ਜਨਰਲ’ਜ਼ ਪਰਾਈਜ਼, ਦੀ ਰਾਈਟਰਜ਼ ਟ੍ਰਸਟ ਅਵੌਰਡ ਅਤੇ ਭਾਰਤ ਦੇ ਕਰੌਸਵਰਡ ਪਰਾਈਜ਼ ਲਈ ਚੁਣੇ ਜਾਣ ਦੇ ਯੋਗ ਪੁਸਤਕਾਂ ਦੀ ਅੰਤਮ ਸੂਚੀ ਵਿਚ ਸ਼ਾਮਲ ਸੀ।  ਉਹਨਾਂ ਦੀਆਂ  ਪੁਸਤਕਾਂ ਦਾ  ਹਿੰਦੀ ਸਮੇਤ ਕਈ ਜ਼ੁਬਾਨਾਂ ਵਿਚ ਤਰਜਮਾ ਹੋ ਚੁੱਕਿਆ ਹੈ। ਵਸਨਜੀ ਨੇ ਸੰਸਾਰ ਭਰ ਵਿਚ ਅਨੇਕਾਂ ਥਾਵਾਂ ‘ਤੇ ਭਾਸ਼ਨ ਦਿੱਤੇ ਹਨ। ਉਹਨਾਂ ਨੇ ਬਹੁਤ ਸਾਰੇ  ਲੇਖ ਲਿਖੇ ਹਨ, ਜਿਹਨਾਂ ਵਿਚ ਮਹਾਤਮਾ ਗਾਂਧੀ ਦੀ ਸਵੈਜੀਵਨੀ ਤੋਂ ਇਲਾਵਾ  ਰੌਬਰਟਸਨ ਡੇਵੀਜ਼, ਅਨੀਤਾ ਡੇਸਾਏ, ਮੋਰਡੀਕਾਏ ਰਿਕਲਰ ਦੀਆਂ ਲਿਖਤਾਂ ਦੀਆਂ  ਭੂਮਿਕਾਵਾਂ  ਸ਼ਾਮਲ ਹਨ।  ਜੂਨ 2015 ਵਿਚ ਐੱਮ. ਜੀ. ਵਸਨਜੀ ਨੂੰ ‘ਕੈਨੇਡਾ ਕੌਂਸਲ ਮੋਲਸਨ ਪਰਾਈਜ਼ ਫੌਰ ਦੀ ਆਰਟਸ’ ਨਾਲ ਸਨਮਾਨਤ ਕੀਤਾ ਗਿਆ ਸੀ

ਸਾਹਿਤ ਨੂੰ ਅੱਗੇ ਵਧਾਉਣ ਲਈ ਢਾਹਾਂ ਇਨਾਮ ਸੱਚਮੁੱਚ ਇਕ ਸ਼ਾਨਦਾਰ ਹੰਭਲਾ ਹੈ। ਹੋਰ ਵੱਡੀ ਗੱਲ ਇਹ ਹੈ ਕਿ ਅਜਿਹੀ ਪਹਿਲਕਦਮੀ ਗ਼ੈਰ ਸਰਕਾਰੀ ਪੱਧਰ ‘ਤੇ ਹੋਈ ਹੈ। ਕਹਾਣੀਆਂ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੀਆਂ ਹੋਈਆਂ ਬੀਤੀਆਂ ਦੀ ਸਾਂਝ ਪਾਉਂਦੇ ਹਾਂ । ਗਲਪ ਦਾ ਇਹ ਇਨਾਮ ਪੰਜਾਬ ਅਤੇ ਅਗਾਂਹ ਦੁਨੀਆਂ ਨੂੰ ਸਾਡੇ ਤਕ ਲੈ ਆਵੇਗਾ। ਮੈਂ ਇਸ ਦੀ ਹਰ ਪੱਖੋਂ ਸਫਲਤਾ ਦੀ ਕਾਮਨਾ ਕਰਦਾ ਹਾਂ।


ਸ਼ੌਨਾ ਸਿੰਘ ਬਾਲਡਵਿਨ, 2015 Keynote Speaker

ਸ਼ੌਨਾ ਸਿੰਘ ਬਾਲਡਵਿਨ

2015 Keynote Speaker

ਮਾਂਟਰੀਅਲ ਵਿੱਚ ਜੰਮੀਂ, ਸ਼ੌਨਾ ਸਿੰਘ ਬਾਲਡਵਿਨ ਭਾਰਤ ਵਿੱਚ ਵੱਡੀ ਹੋਈ। ਉਸਦੀ ਪਹਿਲੀ ਕਿਤਾਬ ਏ ਫਾਰਨ ਵਿਜ਼ਿਟਰ’ਜ਼ ਸਰਵਾਈਵਲ ਗਾਈਡ ਟੂ ਅਮੈਰੇਕਾ ਦੀਆਂ ਕਾਪੀਆਂ ਵਿਕ ਤਾਂ ਗਈਆਂ ਪਰ ਇਹ ਕਿਸੇ ਸਾਹਿਤਕ ਆਲੋਚਨਾ ਜਾਂ ਵਿਚਾਰ-ਵਟਾਂਦਰਾ ਤੋਂ ਵਾਂਝੀ ਰਹੀ।

ਸਾਲ 1996 ਵਿੱਚ ਸ਼ੌਨਾ ਨੇ ਆਪਣੇ ਸੰਗ੍ਰਹਿ ਇੰਗਲਿਸ਼ ਲੈਸਨਜ਼ ਐਂਡ ਅਦਰ ਸਟੋਰੀਜ਼ ਲਈ ਦਾ ਫਰੈਂਡਜ਼ ਆਫ ਅਮੈਰੇਕਨ ਰਾਈਟਰਜ਼ ਪਰਾਈਜ਼, ਅਤੇ ਆਪਣੀ ਕਹਾਣੀ ਸਤਿਆ ਲਈ 1997 ਦਾ ਸੀ ਬੀ ਸੀ ਸਾਹਿਤਕ ਪੁਰਸਕਾਰ ਜਿੱਤੇ। ਉਸਦਾ ਪਹਿਲਾ ਨਾਵਲ, ਵੱਟ ਦਾ ਬਾਡੀ ਰੀਮੈਂਬਰਜ਼ ਨੇ ਕਾਮਨਵੈਲਥ ਰਾਈਟਰ’ਜ਼ ਪਰਾਈਜ਼ (ਕੈਨੇਡਾ-ਕੈਰੇਬੀਅਨ) ਜਿੱਤਿਆ ਜਿਸਦੀ ਵੀਹਵੀਂ ਵਰ੍ਹੇ ਗੰਢ ਦੀ ਐਡੀਸ਼ਨ 2020 ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।

ਸ਼ੌਨਾ ਦਾ ਨਾਵਲ ਦਾ ਟਾਈਗਰ ਕਲੌਅ 2004 ਦੇ ਗਿਲਰ ਪੁਰਸਕਾਰ ਲਈ ਫਾਇਨਲਿਸਟ ਰਿਹਾ। ਉਸ ਦੇ ਸੰਗ੍ਰਹਿ ਵੀ ਆਰ ਨਾਟ ਇੰਨ ਪਾਕਸਤਾਨ ਦੀਆਂ ਅੰਤਰ-ਸਭਿਆਚਾਰਕ ਕਹਾਣੀਆਂ ਅੰਤਰਰਾਸ਼ਟਰੀ ਪੱਧਰ ਦੇ ਸੰਗ੍ਰਹਿ ਵਿੱਚ ਪ੍ਰਕਾਸ਼ਿਤ ਹੋਈਆਂ। ਉਸਦੇ ਤੀਜੇ ਨਾਵਲ ਦਾ ਸਿਲੈਕਟਰ ਆਫ ਸੋਲਜ਼ ਨੇ ਐਨ ਪਾਵਰਜ਼ ਫਿਕਸ਼ਨ ਪਰਾਈਜ਼ ਜਿੱਤਿਆ। ਸਾਵਿੱਤਰੀ ਥੀਏਟਰ ਗਰੁੱਪ ਦੁਆਰਾ ਉਸਦਾ ਨਾਟਕ ਵੀ ਆਰ ਸੋ ਡਿਫਰੈਂਟ ਨਾਓ ਟੋਰਾਂਟੋ ਵਿੱਚ ਰੰਗ-ਮੰਚ ਤੇ ਖੇਡਿਆ ਗਿਆ। ਰੀਲੱਕਟੈਂਟ ਰਿਬੈਲੀਅਨਜ਼: ਨਿਊ ਐਂਡ ਸੀਲੈਕਟਡ ਨਾਨ-ਫਿਕਸ਼ਨ 2016 ਵਿੱਚ ਪ੍ਰਕਾਸ਼ਿਤ ਹੋਈ। ਦਾ ਸਾਊਥ ਏਸ਼ਿਅਨ ਲਿਟਰੇਰੀ ਐਸੋਸ਼ੀਏਸ਼ਨ ਨੇ ਸ਼ੌਨਾ ਨੂੰ ਉਨ੍ਹਾਂ ਦਾ 2018 ਦਾ ਡਿਸਟਿੰਗੁਇਸ਼ਡ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ।

ਸ਼ੌਨਾ ਦੀਆਂ ਲਿਖਤਾਂ ਦਾ 14 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਾ ਹੈ ਅਤੇ ਰਸਾਲਿਆਂ, ਸੰਗ੍ਰਹਿ ਅਤੇ ਅਖਬਾਰਾਂ ਵਿੱਚ ਪਰਕਾਸ਼ਿਤ ਵੀ ਹੋਇਆ ਹੈ। ਉਸਦੀ ਬੀ. ਕਾਮ. (ਆਨਰਜ਼) ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਹੈ। ਉਸਨੇ ਮਾਰਕੁਐੱਟ ਯੂਨਿਵਰਸਿਟੀ ਤੋਂ ਐੱਮ ਬੀ ਏ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਐੱਮ ਐੱਫ ਏ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ।

ਅਸੀਂ ਹਰ ਭਾਸ਼ਾ ਵਿੱਚ ਕਹਾਣੀਆਂ ਸੁਣਾਉਂਦੇ, ਪੜ੍ਹਦੇ ਅਤੇ ਵੇਖਦੇ ਹਾਂ ਕਿਉਂਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸੇ ਹੋਰ ਵਿਅਕਤੀ ਵਰਗੇ ਬਣ ਕੇ ਅਤੇ ਉਸੇ ਦਾ ਦ੍ਰਿਸ਼ਟੀਕੋਣ ਰੱਖਦੇ ਹੋਏ ਸਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ। ਅਸੀਂ ਇਹ ਵੀ ਪਤਾ ਲਗਾਉਣ ਲਈ ਕਹਾਣੀਆਂ ਦੱਸਦੇ ਹਾਂ, ਪੜ੍ਹਦੇ ਅਤੇ ਵੇਖਦੇ ਹਾਂ ਕਿ ਦੂਸਰੇ ਕਿਵੇਂ ਆਗਮਨ, ਰਵਾਨਗੀ ਅਤੇ ਯਾਤਰਾਵਾਂ ਨਾਲ ਨਜਿੱਠ ਸਕਦੇ ਹਨ। ਉਨ੍ਹਾਂ ਨੇ ਕਿਵੇਂ ਸਮੱਸਿਆਵਾਂ ਨੂੰ ਹੱਲ ਕੀਤਾ ਹੈ ਜੋ ਬੇਲਗਾਮ ਅਤੇ ਅਜਿੱਤ ਜਾਪਦੀਆਂ ਹਨ। ਉਨ੍ਹਾਂ ਨੇ ਸਿਸਟਮ ਨੂੰ ਕਿਵੇਂ ਮਾਤ ਦਿੱਤੀ। ਅਸਲ ਵਿੱਚ ਕਹਾਣੀਆਂ ਇਕ ਹਕੀਕਤ ਹਨ ਕਿਉਂਕਿ ਇਨ੍ਹਾਂ ਦੇ ਪਾਤਰਾਂ ਨਾਲ ਬਿਨਾ ਮਿਲੇ ਪਹਿਲਾ ਮਿਲਾਪ ਹੋ ਜਾਂਦਾ ਹੈ।


ਵਰਿਆਮ ਸਿੰਘ ਸੰਧੂ, 2014 Keynote Speaker

ਵਰਿਆਮ ਸਿੰਘ ਸੰਧੂ

2014 Keynote Speaker

ਡਾ: ਵਰਿਆਮ ਸਿੰਘ ਸੰਧੂ ਛੋਟੀਆਂ ਕਹਾਣੀਆਂ ਅਤੇ ਗੈਰ-ਗਲਪ ਕਿਤਾਬਾਂ ਦਾ ਪੁਰਸਕਾਰ ਜੇਤੂ ਪੰਜਾਬੀ ਲੇਖਕ ਹੈ। ਉਸ ਨੇ ਪੰਜ ਆਲੋਚਨਾਤਮਿਕ ਪ੍ਰਸਿੱਧੀ ਪ੍ਰਾਪਤ ਛੋਟੀਆਂ ਕਹਾਣੀਆਂ ਸੰਗ੍ਰਹਿ ਅਤੇ ਗੈਰ-ਕਲਪਨਾ ਦੀਆਂ ਤਿੰਨ ਰਚਨਾਵਾਂ ਲਿਖੀਆਂ ਹਨ। ਉਸ ਦੇ 1998 ਵਿੱਚ ਛਪੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਚੌਥੀ ਕੂਟ (ਦਾ ਫੋਰਥ ਡਾਇਰੈਕਸ਼ਨ), ਨੇ 2000 ਵਿੱਚ ਭਾਰਤ ਦਾ ਪ੍ਰਸਿੱਧ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਇਨ੍ਹਾਂ ਵਿੱਚੋਂ ਦੋ ਕਹਾਣੀਆਂ ਨੂੰ 2015 ਵਿੱਚ ਦਾ ਫੋਰਥ ਡਾਇਰੈਕਸ਼ਨ ਨਾਮ ਦੀ ਫਿਲਮ ਵਿੱਚ ਰੂਪਾਂਤਰ ਕੀਤਾ ਗਿਆ ਸੀ। ਸੰਧੂ ਨੂੰ ਸੁਜਾਨ ਸਿੰਘ ਪੁਰਸਕਾਰ ਅਵਾਰਡ ਅਤੇ ਪੰਜਾਬ ਸਾਹਿਤ ਅਕਾਦਮੀ ਅਵਾਰਡ ਸਮੇਤ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਹੈ। ਉਸ ਦੀਆਂ ਰਚਨਾਵਾਂ ਦਾ ਅੰਗਰੇਜ਼ੀ, ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਅਨੁਵਾਦ ਕੀਤਾ ਗਿਆ ਹੈ। ਵਿਸ਼ਵ ਵਿਆਪੀ ਪੰਜਾਬੀ ਸਾਹਿਤਕ ਕਾਨਫਰੰਸਾਂ ਵਿੱਚ ਉਸਦੀ ਬੁਲਾਰੇ ਵਜੋਂ ਬਹੁਤ ਜ਼ਿਆਦਾ ਮੰਗ ਕੀਤੀ ਜਾਂਦੀ ਹੈ।

ਸੰਧੂ ਨੇ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਉਸਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ, ਪੰਜਾਬ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ ਅਤੇ ਹੁਣ ਸੇਵਾ-ਮੁਕਤ ਹੈ। ਉਹ ਵਿਸ਼ਵ ਵਿਆਪੀ ਪੰਜਾਬੀ ਕਲਾ ਅਤੇ ਸਾਹਿਤਕ ਮੰਡਲਾਂ ਵਿੱਚ ਸਰਗਰਮ ਰਹਿੰਦਾ ਹੋਇਆ ਭਾਰਤ ਅਤੇ ਕੈਨੇਡਾ ਵਿੱਚ ਆਪਣਾ ਸਮਾਂ ਬਿਤਾਉਂਦਾ ਹੈ।

ਕੁਝ ਕਹਿੰਦੇ ਹਨ ਕਿ ਪੰਜਾਬੀ ਭਾਸ਼ਾ ਪੰਜਾਹ ਸਾਲਾਂ ਵਿੱਚ ਮਰ ਜਾਵੇਗੀ। ਮੈਂ ਕਹਿੰਦਾ ਹਾਂ ਕਿ ਜਿੰਨਾਂ ਚਿਰ ਇਸ ਦੀਆਂ ਧੀਆਂ ਅਤੇ ਪੁੱਤਰ ਜਿਊਂਦੇ ਹਨ, ਬੋਲਦੇ ਅਤੇ ਲਿਖਦੇ ਹਨ, ਪੰਜਾਬੀ ਭਾਸ਼ਾ ਕਦੇ ਨਹੀਂ ਮਰੇਗੀ। ਢਾਹਾਂ ਇਨਾਮ ਵਿਸ਼ਵ ਭਰ ਵਿੱਚ ਨਵੀਂ ਲਿਖਤ ਨੂੰ ਪ੍ਰੇਰਿਤ ਕਰਦਾ ਹੈ। ਪੰਜਾਬੀ ਸਾਹਿਤ ਦਾ ਭਵਿੱਖ ਅਮੀਰ ਅਤੇ ਉੱਜਲ ਹੈ।


Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਬਾਰੇ
  • ਸੰਪਰਕ ਕਰੋ
  • ਸ਼ਾਮਲ ਹੋਵੋ
  • ਨਾਮਜ਼ਦਗੀਆਂ
  • ਢਾਹਾਂ ਯੁਵਾ ਇਨਾਮ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Twitter
  • YouTube

Copyright © 2022 · Canada India Education Society · Site development by Joyce Grace

  • English
  • Gurmukhi
  • Shahmukhi