ਇਸ ਵਰ੍ਹੇ ਦਾ ਢਾਹਾਂ ਇਨਾਮ ਜੇਤੂ ਨਾਵਲ ‘ ਸੂਰਜ ਦੀ ਅੱਖ ‘ਭਾਰਤ ਵਿਚਲੇ ਪੰਜਾਬ ਦੇ ਸ਼ਹਿਰ ਮੋਗੇ ਵਿਚ ਰਹਿਣ ਵਾਲੇਲੇਖਕ ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ਹੈ। ਪੰਜਾਬ ਦੇ ਮਹਾਂ ਨਾਇਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਕਾਲ ਦੇ ਸਭਨਾਂ ਪਾਸਾਰਾਂ ਨੂੰ ਇਸ ਇਤਿਹਾਸਕ ਨਾਵਲ ਵਿਚ ਪਰੋਇਆ ਗਿਆ ਹੈ। ਰਣਜੀਤ ਸਿੰਘ ਅਤੇ ਉਸਦੇ ਰਾਜ ਦੇਬਹੁਤ ਤੇਜੀ ਨਾਲਬੁਲੰਦੀਆਂ ਛੋਹਣ ਦੀ ਇਸ ਨਾਵਲ ਵਿਚ ਖੂਬਸੂਰਤੀ ਨਾਲ ਗੁੰਦੀ ਗਈ ਗਾਥਾ,ਇਤਿਹਾਸਕ ਤੱਥਾਂ ਦੀ ਗਹਿਰਾਈ ਤੀਕ ਅੱਪੜਨ ਲਈ ਲੇਖਕ ਦੀਚਾਰ ਸਾਲ ਦੀ ਖੋਜ ਤੇ ਅਣਥੱਕ ਘਾਲਣਾ ਦਾ ਸਿੱਟਾ ਹੈ।ਰਣਜੀਤ ਸਿੰਘ, ਜਿਸਦੇ ਰਾਜ ਕਾਲ਼ ਦੌਰਾਨ ਪੰਜਾਬ ਨੇਮੁਕਾਬਲਤਨ ਸ਼ਾਂਤੀ ਤੇ ਖੁਸ਼ਹਾਲੀ ਵੇਖੀ,ਨਾਲ ਸੰਬੰਧਤ ਅਹਿਮ ਘਟਨਾਵਾਂ ਦਾ ਅਤੇ ਉਸਦੇ ਰਿਸ਼ਤਿਆਂ ਦਾ, ਚਿਤਰਨ ਜਿਵੇਂ ਨਾਵਲ ਵਿਚ ਹੋਇਆ ਹੈ, ਉਸ ਨਾਲ ਇਸ ਅਦੁਤੀ ਨਾਇਕ ਦੀ ਬਹੁਪਰਤੀ ਸ਼ਖਸੀਅਤ ਦਾ ਅੰਤਰੀਵੀ ਸੱਚ ਬਹੁਤ ਚੰਗੀ ਤਰ੍ਹਾਂ ਉਘੜਦਾ ਹੈ।ਸਿਆਸੀ ਸੂਝ, ਸੈਨਿਕ ਪ੍ਰਬੀਨਤਾ, ਕੂਟਨੀਤਕ ਚਤੁਰਾਈ, ਅਤੇ ਰਾਜ ਕਰਨ ਦੇ ਮਾਮਲੇ ਵਿਚ ਸਭ ਨੂੰ ਇਕੋ ਅੱਖ ਨਾਲ ਵੇਖਣ ਵਾਲੀ ਉਦਾਰ ਦ੍ਰਿਸ਼ਟੀ ਦੇ ਪੱਖੋਂਇਸ ਖਿੱਤੇ ਦੇ ਇਤਿਹਾਸ ਵਿਚ ਕੋਈ ਹੁਕਮਰਾਨ ਰਣਜੀਤ ਸਿੰਘ ਦਾ ਸਾਨੀ ਨਹੀਂ। ਇਹ ਸਭ ਕੁਝ ਦਰਸਾਉਂਦਿਆਂ ਹੋਇਆਂ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦੇ ਹਵਸੀ ਤੇ ਵਿਲਾਸੀ ਪੱਖ ਨੂੰ ਪੇਸ਼ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ।ਬਦਕਿਸਮਤੀ ਨਾਲ 1839 ਵਿਚ ਰਣਜੀਤ ਸਿੰਘ ਦੀ ਮੌਤ ਦੇ ਛੇਤੀ ਪਿੱਛੋਂ, ਉਸਦੇ ਉੱਤਰਾਧਿਕਾਰੀਆਂ ਵਿਚਕਾਰ ਹੋਈ ਸਾਜ਼ਿਸ਼ੀ ਖਾਨਾਜੰਗੀਅਤੇ ਬਸਤੀਵਾਦੀ ਤਾਕਤ ਕਾਰਨ,ਉਸਦੀ ਸ਼ਾਨਾਂਮੱਤੀ ਸਲਤਨਤ ਦੇ ਤ੍ਰਾਸਦਿਕ ਢੰਗ ਨਾਲ ਖੇਰੂੰ ਖੇਰੂੰ ਹੋਣ ਦੀ ਬਾਤ ਵੀ ਨਾਵਲ ਵਿਚ ਪਾਈ ਗਈ ਹੈ।ਸਿੱਟੇ ਵਜੋਂ ‘ਸੂਰਜ ਦੀ ਅੱਖ’ ਇਸਦੇ ਲੇਖਕ ਦੀ ਸੰਤੁਲਤ ਇਤਿਹਾਸਕ ਦ੍ਰਿਸ਼ਟੀ ਤੇ ਸਿਰਜਣਾਤਮਕ ਪ੍ਰਤਿਭਾ ਦਾ ਸੁਹਜਾਤਮਕ ਸੁਮੇਲ ਹੋ ਨਿਬੜਿਆ ਹੈ।
ਤੁਸੀਂ ਇੱਥੇ ਹੋ:
ਹੋਮ / ਇਨਾਮ ਜੇਤੂ / 2018 ਢਾਹਾਂ ਇਨਾਮ ਜੇਤੂ / Sooraj Dee Akh (Sun’s Eye)