• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / 2018 ਢਾਹਾਂ ਇਨਾਮ ਜੇਤੂ / Sooraj Dee Akh (Sun’s Eye)

Sooraj Dee Akh (Sun’s Eye)

ਵੱਲੋਂਬਲਦੇਵ ਸਿ ੰਘ ਸੜਕਨਾਮਾ

Sooraj Dee Akh (Sun’s Eye)
2018 ਜੇਤੂ

ਇਸ ਵਰ੍ਹੇ ਦਾ ਢਾਹਾਂ ਇਨਾਮ ਜੇਤੂ ਨਾਵਲ ‘ ਸੂਰਜ ਦੀ ਅੱਖ ‘ਭਾਰਤ ਵਿਚਲੇ ਪੰਜਾਬ ਦੇ ਸ਼ਹਿਰ ਮੋਗੇ ਵਿਚ ਰਹਿਣ ਵਾਲੇਲੇਖਕ  ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ਹੈ। ਪੰਜਾਬ ਦੇ ਮਹਾਂ ਨਾਇਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਕਾਲ ਦੇ ਸਭਨਾਂ ਪਾਸਾਰਾਂ ਨੂੰ ਇਸ ਇਤਿਹਾਸਕ ਨਾਵਲ ਵਿਚ ਪਰੋਇਆ ਗਿਆ ਹੈ।  ਰਣਜੀਤ ਸਿੰਘ ਅਤੇ ਉਸਦੇ ਰਾਜ ਦੇਬਹੁਤ ਤੇਜੀ ਨਾਲਬੁਲੰਦੀਆਂ ਛੋਹਣ ਦੀ ਇਸ ਨਾਵਲ ਵਿਚ ਖੂਬਸੂਰਤੀ ਨਾਲ ਗੁੰਦੀ ਗਈ ਗਾਥਾ,ਇਤਿਹਾਸਕ ਤੱਥਾਂ ਦੀ ਗਹਿਰਾਈ ਤੀਕ ਅੱਪੜਨ ਲਈ ਲੇਖਕ ਦੀਚਾਰ ਸਾਲ ਦੀ ਖੋਜ ਤੇ ਅਣਥੱਕ ਘਾਲਣਾ ਦਾ ਸਿੱਟਾ ਹੈ।ਰਣਜੀਤ ਸਿੰਘ, ਜਿਸਦੇ ਰਾਜ ਕਾਲ਼ ਦੌਰਾਨ ਪੰਜਾਬ ਨੇਮੁਕਾਬਲਤਨ ਸ਼ਾਂਤੀ ਤੇ ਖੁਸ਼ਹਾਲੀ ਵੇਖੀ,ਨਾਲ ਸੰਬੰਧਤ ਅਹਿਮ ਘਟਨਾਵਾਂ ਦਾ ਅਤੇ ਉਸਦੇ ਰਿਸ਼ਤਿਆਂ ਦਾ, ਚਿਤਰਨ ਜਿਵੇਂ ਨਾਵਲ ਵਿਚ ਹੋਇਆ ਹੈ, ਉਸ ਨਾਲ ਇਸ ਅਦੁਤੀ ਨਾਇਕ ਦੀ ਬਹੁਪਰਤੀ ਸ਼ਖਸੀਅਤ ਦਾ ਅੰਤਰੀਵੀ ਸੱਚ ਬਹੁਤ ਚੰਗੀ ਤਰ੍ਹਾਂ ਉਘੜਦਾ ਹੈ।ਸਿਆਸੀ ਸੂਝ, ਸੈਨਿਕ ਪ੍ਰਬੀਨਤਾ, ਕੂਟਨੀਤਕ ਚਤੁਰਾਈ, ਅਤੇ ਰਾਜ ਕਰਨ ਦੇ ਮਾਮਲੇ ਵਿਚ ਸਭ ਨੂੰ ਇਕੋ ਅੱਖ ਨਾਲ ਵੇਖਣ ਵਾਲੀ ਉਦਾਰ ਦ੍ਰਿਸ਼ਟੀ ਦੇ ਪੱਖੋਂਇਸ ਖਿੱਤੇ ਦੇ ਇਤਿਹਾਸ ਵਿਚ ਕੋਈ ਹੁਕਮਰਾਨ ਰਣਜੀਤ ਸਿੰਘ ਦਾ ਸਾਨੀ ਨਹੀਂ। ਇਹ ਸਭ ਕੁਝ ਦਰਸਾਉਂਦਿਆਂ ਹੋਇਆਂ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦੇ ਹਵਸੀ ਤੇ ਵਿਲਾਸੀ ਪੱਖ ਨੂੰ ਪੇਸ਼ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ।ਬਦਕਿਸਮਤੀ ਨਾਲ 1839 ਵਿਚ ਰਣਜੀਤ ਸਿੰਘ ਦੀ ਮੌਤ ਦੇ ਛੇਤੀ ਪਿੱਛੋਂ, ਉਸਦੇ ਉੱਤਰਾਧਿਕਾਰੀਆਂ ਵਿਚਕਾਰ ਹੋਈ ਸਾਜ਼ਿਸ਼ੀ ਖਾਨਾਜੰਗੀਅਤੇ ਬਸਤੀਵਾਦੀ ਤਾਕਤ ਕਾਰਨ,ਉਸਦੀ ਸ਼ਾਨਾਂਮੱਤੀ ਸਲਤਨਤ ਦੇ ਤ੍ਰਾਸਦਿਕ ਢੰਗ ਨਾਲ ਖੇਰੂੰ ਖੇਰੂੰ ਹੋਣ ਦੀ ਬਾਤ ਵੀ ਨਾਵਲ ਵਿਚ ਪਾਈ ਗਈ ਹੈ।ਸਿੱਟੇ ਵਜੋਂ ‘ਸੂਰਜ ਦੀ ਅੱਖ’ ਇਸਦੇ ਲੇਖਕ ਦੀ ਸੰਤੁਲਤ ਇਤਿਹਾਸਕ ਦ੍ਰਿਸ਼ਟੀ ਤੇ ਸਿਰਜਣਾਤਮਕ ਪ੍ਰਤਿਭਾ ਦਾ ਸੁਹਜਾਤਮਕ ਸੁਮੇਲ ਹੋ ਨਿਬੜਿਆ ਹੈ।


ਲੜੀ: 2018 ਢਾਹਾਂ ਇਨਾਮ ਜੇਤੂ ਟੈਗ: 2018 ਜੇਤੂ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi