2017 ਫਾਇਨਲਿਸਟ
ਉਸਦਾ ਚੌਥਾ ਨਾਵਲ ‘ਪੇਪਰ ਮੈਰਿਜ’ ਪੰਜਾਬੀਆਂ ਦੇ ਜਾਇਜ਼ ਨਾਜਾਇਜ਼ ਢੰਗ ਨਾਲ ਬਦੇਸਾਂ ਵੱਲ ਵਹੀਰਾਂ ਘੱਤਣ ਦੇ ਵਿਸ਼ੇ ਨੂੰ ਕਲਾਵੇ ਵਿਚ ਲੈਂਦਾ ਹੋਇਆ ਨਸ਼ਿਆਂ ਵਰਗੀ ਮਹਾਂਮਾਰੀ ਨੂੰ ਵੀ ਦ੍ਰਿਸ਼ਟੀਗੋਚਰ ਕਰਵਾਉਂਦਾ ਹੈ। ਸਿਰਜਣਾਤਮਕ ਸਫਰ ਨਛੱਤਰ ਸਿੰਘ ਬਰਾੜ ਨੇ ਭਾਵੇਂ ਬਹੁਤ ਪਛੜਕੇ ਸ਼ੁਰੂ ਕੀਤਾ ਪਰ ਆਪਣੇ ਇਸ ਸਫਰ ਉੱਤੇ ਉਹ ਮਜ਼ਬੂਤੀ ਨਾਲ ਅੱਗੇ ਕਦਮ ਵਧਾ ਰਿਹਾ ਹੈ। ਆਪਣੇ ਅਗਲੇ ਨਾਵਲ ਵਿਚ ਵੀ ਉਹ ਕੈਨੇਡੀਆਨ ਪੰਜਾਬੀਆਂ ਦੇ ਜੀਵਨ-ਯਥਾਰਥ ਨੂੰ ਕੇਂਦਰ ਵਿਚ ਰੱਖ ਰਿਹਾ ਹੈ। ਨਛੱਤਰ ਸਿੰਘ ਬਰਾੜ ਨੂੰ ਅਤਿਅੰਤ ਖੁਸ਼ੀ ਹੈ ਕਿ ਉਸਦਾ ਨਾਵਲ ‘ਪੇਪਰ ਮੈਰਿਜ’ ‘ਢਾਹਾਂ ਪੁਰਸਕਾਰ’ ਲਈ ਚੁਣਿਆ ਗਿਆ ਹੈ।