• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / 2019 ਢਾਹਾਂ ਇਨਾਮ ਜੇਤੂ / ਆਮ-ਖ਼ਾਸ , ਕਹਾਣੀ ਸੰਗ੍ਰਹਿ

ਆਮ-ਖ਼ਾਸ , ਕਹਾਣੀ ਸੰਗ੍ਰਹਿ

ਵੱਲੋਂਗੁਰਦੇਵ ਸਿੰਘ ਰੁਪਾਣਾ

ਆਮ-ਖ਼ਾਸ , ਕਹਾਣੀ ਸੰਗ੍ਰਹਿ
2019 ਫਾਇਨਲਿਸਟ

ਆਮ-ਖ਼ਾਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ‘ਆਮ’ ਅਰਥਾਤ ਹਾਸ਼ੀਆਗਤ ਵਰਗ- ਦਲਿਤ, ਪਰਵਾਸੀ ਮਜ਼ਦੂਰ, ਝੁੱਗੀ-ਵਸਨੀਕ ਅਤੇ ਉਹ ਜੋ ‘ਖ਼ਾਸ’ ਭਾਵ ਦੂਜਿਆਂ ਉੱਤੇ ਆਪਣੀ ਤਾਕਤ ਦਾ ਸਵੈ-ਦਾਅਵਾ ਕਰਨ ਵਾਲੇ ਸੱਤਾਵਾਨ ਲੋਕਾਂ ਬਾਰੇ ਹਨ। ਰੂਸ-ਰੂਸ, ਅਮਰੀਕਾ-ਅਮਰੀਕਾ ਕਹਾਣੀ ਸਮਾਜਵਾਦੀ ਵਿਚਾਰਧਾਰਾ ਦੇ ਪਤਨ ਤੇ ਵਿਸ਼ਵੀਕਰਨ, ਉਦਾਰੀਕਰਨ ਅਤੇ ਪੂੰਜੀਵਾਦ ਦੀ ਚੜ੍ਹਤ ਦੇ ਵਰਤਾਰੇ ਨਾਲ ਬਦਲਦੇ ਮਨੁੱਖ ਤੇ ਉਸ ਦੇ ਵਿਵਹਾਰ ਦਾ ਬੜਾ ਸਹਿਜ ਤੇ ਰਮਜ਼ੀ ਪ੍ਰਗਟਾਵਾ ਹੈ। ਇਕਬਾਲ ਨਾਂ ਦਾ ਇਕ ਜਵਾਨ ਆਦਰਸ਼ਵਾਦੀ ਆਪਣੇ ਮਿੱਤਰ ਮੋਦਨ ‘ਤੇ ਜ਼ੈਲਦਾਰ ਵਲੋਂ ਬੇਰਹਿਮੀ ਨਾਲ ਢਾਹੇ ਗਏ ਜ਼ੁਲਮ ਦਾ ਬਦਲਾ ਇਕ ਕਾਰਜਨੀਤਕ ਢੰਗ ਨਾਲ ਲੈਂਦਾ ਹੈ। ਪਰ ਹੁਣ ਰਾਜਨੀਤਕ ਹਵਾਵਾਂ ਦਾ ਦੌਰ ਬਦਲਣ ਕਰ ਕੇ ਉਹ ਆਪਣੀ ‘ਕਾਮਰੇਡੀ’ ਛੱਡ ਕੇ ਪੰਚਾਇਤੀ ਚੋਣਾਂ ਲਈ ਭਰਿਸ਼ਟ ਢੰਗਾਂ ਨਾਲ ਵੋਟਾਂ ਖਰੀਦਦਾ ਹੈ। ਇਸੇ ਤਰ੍ਹਾਂ ਰੁਪਾਣਾ ਦਿੱਲੀ ਸ਼ਹਿਰ ਦੇ ਅਵਾਰਾ ਮੁੰਡਿਆਂ ਬਾਰੇ ਇਕ ਦਿਲਚਸਪ ਕਹਾਣੀ ਅਕਲ ਦੀ ਰਚਨਾ ਕਰਦਾ ਹੈ। ਇਹ ਮੁੰਡੇ ਕਿਸੇ ਚੰਗੇ ਮਾੜੇ ਕੰਮ ਵਿਚ ਹਿੱਸਾ ਤਾਂ ਨਹੀਂ ਲੈਦੇ ਪਰ ਉਹ ਮੰਗਤਿਆਂ ਵਾਲਾ ਸਫਲ ਜੀਵਨ ਜਿਊਣ ਲਈ ਧੋਖਾਧੜੀ ਚਾਲ ਬਾਰੇ ਕਈ ਤਰ੍ਹਾਂ ਦੀਆਂ ਅਕਲਾਂ ਸਿੱਖ ਜਾਂਦੇ ਹਨ। ਇਹ ਸੰਗ੍ਰਹਿ ਪਾਠਕਾਂ ਦੀ ਸੋਚ ਨੂੰ ਟੁੰਬਣ ਦੀ ਸਮਰੱਥਾ ਰੱਖਦਾ ਹੈ। ਇਹ ਕਹਾਣੀਆਂ ਪੰਜਾਬੀ ਬੰਦੇ ਦੇ ਸੁਭਾਅ ਅਤੇ ਵਿਹਾਰ ਦੀਆਂ ਬੁਨਿਆਦੀ ਖ਼ਸਲਤਾਂ ਨੂੰ ਪਕੜਨ ਦਾ ਯਤਨ ਕਰਦੀਆਂ ਹੋਈਆਂ ਪੰਜਾਬੀ ਸਾਹਿਤ ਵਿੱਚ ਮੁੱਲਵਾਨ ਵਾਧਾ ਕਰਦੀਆਂ ਹਨ।


ਲੜੀ: 2019 ਢਾਹਾਂ ਇਨਾਮ ਜੇਤੂ ਟੈਗ: 2019 ਫਾਇਨਲਿਸਟ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi