2022 ਢਾਹਾਂ ਇਨਾਮ ਜੇਤੂ
ਢਾਹਾਂ ਇਨਾਮ 2022 ਜਿਊਰੀਆਂ
ਸੈਂਟ੍ਰਲ ਜਿਊਰੀ
ਪ੍ਰੋਫੈਸਰ (ਡਾ.) ਮੁਹੰਮਦ ਮੁਨੀਰ (ਮੁਨੀਰ ਗੁੱਜਰ), ਚੇਅਰ
ਸਾਹਿਤ, ਗਲਪ ਅਤੇ ਪੰਜਾਬੀ ਕਲਾਸਿਕਸ ਦੇ ਤੁਲਨਾਤਮਕ ਅਧਿਐਨ ਵਿੱਚ ਦਿਲਚਸਪੀ ਰੱਖਣ ਵਾਲਾ ਸਿੱਖਿਅਕ, ਖੋਜਕਾਰ, ਅਨੁਵਾਦਕ ਅਤੇ ਲੇਖਕ
ਸਹਿਯੋਗੀ ਪ੍ਰੋਫੈਸਰ, ਪੰਜਾਬੀ ਵਿਭਾਗ, ਯੂਨੀਵਰਸਿਟੀ ਆਫ ਸਰਗੋਧਾ, ਪੰਜਾਬ, ਪਾਕਿਸਤਾਨ ਅਤੇ ਮੋਢੀ ਡਾਇਟੈਕਟਰ, ਇੰਟਰਨੈਸ਼ਨਲ ਸੈਂਟਰ ਫਾਰ ਪੰਜਾਬ ਸਟਡੀਜ਼
ਪ੍ਰੋਫੈਸਰ (ਸੇਵਾਮੁਕਤ) ਜਸਪਾਲ ਘਈ, ਮੈਂਬਰ
ਗ਼ਜ਼ਲਾਂ ਅਤੇ ਕਵਿਤਾਵਾਂ ਦੇ ਚਾਰ ਪ੍ਰਕਾਸ਼ਨਾਂ ਵਾਲਾ ਕਵੀ, ਸਾਹਿਤਕ ਅਲੋਚਕ, ਅਨੁਵਾਦਕ, ਅਤੇ ਲਿਪੀ ਅੰਤਰਨ ਕਰਤਾ (ਗੁਰਮੁਖੀ ਅਤੇ ਸ਼ਾਹਮੁਖੀ)
ਸਹਿ-ਸੰਪਾਦਕ ਆਪਣੀ ਅਵਾਜ਼ (ਆਨਲਾਈਨ ਮਾਸਿਕ ਸਾਹਿਤਕ ਮੈਗਜ਼ੀਨ), ਅਤੇ ਸਾਬਕਾ ਸਹਾਇਕ ਪ੍ਰੋਫੈਸਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦਾ ਮੁਖੀ, ਫਿਰੋਜ਼ਪੁਰ, ਪੰਜਾਬ, ਭਾਰਤ
ਸ੍ਰੀਮਾਨ ਜਰਨੈਲ ਸਿੰਘ ਸੇਖਾ, ਮੈਬਰ
ਲੇਖਕ, ਸਾਹਿਤਕ ਅਲੋਚਕ, ਅਤੇ ਕਲਾ ਅਤੇ ਸਾਹਿਤ ਭਾਈਚਾਰੇ ਦਾ ਆਗੂ
ਬਾਰਾਂ ਪ੍ਰਕਾਸ਼ਿਤ ਕਿਤਾਬਾਂ ਦਾ ਉੱਘਾ ਲੇਖਕ ਅਤੇ ਪੰਜਾਬੀ ਗਲਪ ਦਾ ਪੁਰਸਕਾਰ ਜੇਤੂ ਅਤੇ ਪੰਜਾਬੀ ਨਾਵਲਾਂ ’ਤੇ ਸਾਹਿਤਕ ਅਲੋਚਨਾ ਦੀਆਂ ਚਾਰ ਰਚਨਾਵਾਂ, ਸਰੀ, ਬੀਸੀ, ਕਨੇਡਾ
ਪੰਜਾਬੀ ਭਾਸ਼ਾ ਦਾ ਸੇਵਾਮੁਕਤ ਅਧਿਆਪਕ, ਹਾਇਰ ਸਕੰਡਰੀ ਸਕੂਲ, ਪੰਜਾਬ, ਭਾਰਤ
ਗੁਰਮੁਖੀ ਜਿਊਰੀ
ਪ੍ਰੋਫੈਸਰ (ਡਾ.) ਰਮਿੰਦਰ ਕੌਰ, ਚੇਅਰ
ਪੰਜਾਬੀ ਗਲਪ ਵਿੱਚ ਲੈਕਚਰਾਰ, ਖੋਜਕਾਰ, ਸਾਹਿਤਕ ਅਲੋਚਕ, ਅਤੇ ਵਿਦਵਾਨ
ਪ੍ਰੋਫੈਸਰ, ਸਕੂਲ ਆਫ਼ ਪੰਜਾਬੀ ਸਟਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ, ਭਾਰਤ
ਪ੍ਰੋਫੈਸਰ (ਡਾ.) ਰਾਜੇਸ਼ ਕੁਮਾਰ ਸ਼ਰਮਾ, ਮੈਂਬਰ
ਲੇਖਕ, ਲੈਕਚਰਾਰ, ਅਤੇ ਸਾਹਿਤ, ਭਾਸ਼ਾ, ਅਲੋਚਨਾ ਸਿਧਾਂਤ, ਰਚਨਾਤਮਕ ਲਿਖਤ ਅਤੇ ਅਨੁਵਾਦ ਵਿੱਚ ਮਾਹਰ
ਸਹਿ-ਸੰਪਾਦਕ, ਸਾਊਥ ਏਸ਼ੀਅਨ ਐਨਸਾਂਬਲ (ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਕਨੇਡੀਅਨ-ਭਾਰਤੀ ਜਰਨਲ)
ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ, ਭਾਰਤ
ਸ੍ਰੀਮਾਨ ਪਰਗਟ ਸਿੰਘ ਸਤੌਜ, ਮੈਂਬਰ
ਅਧਿਆਪਕ, ਪਿੰਡ ਸਤੌਜ, ਸੰਗਰੂਰ, ਪੰਜਾਬ, ਭਾਰਤ
ਪੰਜਾਬੀ ਗਲਪ ਰਚਨਾਵਾਂ ਦਾ ਅਲੋਚਨਾਤਮਕ ਤੌਰ ’ਤੇ ਪ੍ਰਸ਼ੰਸਾਯੋਗ ਅਤੇ ਇਨਾਮ ਜੇਤੂ ਲੇਖਕ ਸਮੇਤ 2017 ਢਾਹਾਂ ਇਨਾਮ ਖ਼ਬਰ ਇੱਕ ਪਿੰਡ ਦੀ ਨਾਵਲ ਲਈ
ਸ਼ਾਹਮੁਖੀ ਜਿਊਰੀ
ਪ੍ਰੋਫੈਸਰ (ਡਾ.) ਸਾਇਮਾ ਬਤੂਲ, ਚੇਅਰ
ਸਿੱਖਿਅਕ, ਵਿਦਵਾਨ, ਲੇਖਕ ਅਤੇ ਕਾਨਫਰੰਸ ਸਪੀਕਰ
ਬਾਬਾ ਨਾਨਕ ਚੇਅਰ ਦੇ ਸਹਾਇਕ ਨਿਰਦੇਸ਼ਕ, ਪਰਖ (ਪੰਜਾਬੀ ਖੋਜ ਪੱਤਰਿਕਾ) ਦੀ ਸਹਾਇਕ ਸੰਪਾਦਕ, ਅਤੇ ਲਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ, ਲਹੌਰ, ਪਾਕਿਸਤਾਨ ਵਿਖੇ ਸਹਾਇਕ ਪ੍ਰੋਫੈਸਰ
ਸ੍ਰੀਮਾਨ ਚਾਂਦ ਸ਼ਕੀਲ, ਮੈਂਬਰ
ਲੈਕਚਰਾਰ, ਲੇਖਕ, ਕਾਲਮਨਵੀਸ, ਸਮਾਚਾਰ ਪੱਤਰਕਾਰ, ਸੰਪਾਦਕ
ਸਾਬਕਾ ਸਕੱਤਰ, ਪੰਜਾਬੀ ਸੰਗਤ ਪਾਕਿਸਤਾਨ, ਪੰਜਾਬੀ ਡਿਕਸ਼ਨਰੀ ਪ੍ਰੋਜੈਕਟ ਦਾ ਸਹਿਯੋਗੀ ਅਤੇ ਸਾਬਕਾ ਸੰਪਾਦਕ, “ਸ਼ਰਕ” ਮੈਗਜ਼ੀਨ, ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ, ਲਹੌਰ, ਪਾਕਿਸਤਾਨ
ਸ੍ਰੀਮਾਨ ਆਸਿਮ ਹਾਮੀਦ ਲੋਧੀ, ਮੈਂਬਰ
ਸਾਹਿਤਕ ਸਿਧਾਂਤ, ਆਧੁਨਿਕ ਅਤੇ ਦੱਖਣੀ ਏਸ਼ੀਆਈ ਨਾਟਕਾਂ ਵਿੱਚ ਰੁਚੀ ਰੱਖਣ ਵਾਲਾ ਲੇਖਕ ਅਤੇ ਲੈਕਚਰਾਰ
ਅੰਗਰੇਜ਼ੀ ਦਾ ਇੰਸਟ੍ਰਕਟਰ, ਗੌਰਮਿੰਟ ਮੁਹੰਮਦਨ ਐਂਗਲੋ ਓਰੀਐਂਟਲ ਕਾਲਜ, ਲਹੌਰ, ਪਾਕਿਸਤਾਨ
ਢਾਹਾਂ ਇਨਾਮ 2022 ਦੀ ਛੋਟੀ ਸੂਚੀ
ਚੌਲਾਂ ਦੀ ਬੁਰਕੀ (ਕਹਾਣੀ ਸੰਗ੍ਰਹਿ), ਜਾਵੇਦ ਬੂਟਾ, ਕਿਤਾਬ ਤ੍ਰਿੰਞਣ, ਲਹੌਰ, ਪੰਜਾਬ, ਪਾਕਿਸਤਾਨ
ਦਰਿਆਵਾਂ ਦੇ ਹਾਣੀ (ਕਹਾਣੀ ਸੰਗ੍ਰਹਿ), ਸ਼ਹਿਜ਼ਾਦ ਅਸਲਮ, ਸਾਂਝ ਪਬਲੀਕੇਸ਼ਨਜ਼, ਲਹੌਰ, ਪੰਜਾਬ, ਪਾਕਿਸਤਾਨ
ਡਬੋਲੀਆ (ਕਹਾਣੀ ਸੰਗ੍ਰਹਿ), ਬਲਵਿੰਦਰ ਸਿੰਘ ਗਰੇਵਾਲ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ਪੰਜਾਬ, ਭਾਰਤ
ਝਾਂਜਰਾਂ ਵਾਲੇ ਪੈਰ (ਕਹਾਣੀ ਸੰਗ੍ਰਹਿ), ਅਰਵਿੰਦਰ ਕੌਰ ਧਾਲੀਵਾਲ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ਪੰਜਾਬ, ਭਾਰਤ
ਸਭ ਕਾਸੇ ਆਲੇ (ਨਾਵਲ), ਰਾਮ ਸਿੰਘ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ਪੰਜਾਬ, ਭਾਰਤ
ਸਹਜ ਗੁਫਾ ਮਹਿ ਆਸਣੁ (ਨਾਵਲ), ਮਨਮੋਹਨ, ਚੇਤਨਾ ਪ੍ਰਕਾਸ਼ਨ, ਲੁਧਿਆਣਾ, ਪੰਜਾਬ, ਭਾਰਤ