ਮੁਸਤਨਸਰ ਹੁਸੈਨ ਤਾਰੜ

ਲਹੌਰ, ਪੰਜਾਬ, ਪਾਕਿਸਤਾਨ
ਮੁਸਤਨਸਰ ਹੁਸੈਨ ਤਾਰੜ ਨੇ ਕਾਲਜ ਤੱਕ ਦੀ ਪੜ੍ਹਾਈ ਲਹੌਰ ਅਤੇ ਪੋਸਟ ਗ੍ਰੈਜੂਏਟ ਦੀ ਡਿਗਰੀ ਇੰਗਲੈਂਡ ਤੋਂ ਹਾਸਲ ਕੀਤੀ। 70 ਤੋਂ ਵੱਧ ਕਿਤਾਬਾਂ ਲਿਖਣ ਵਾਲਾ ਪਾਕਿਸਤਾਨ ਦਾ ਸਭ ਤੋਂ ਵੱਧ ਵਿਕਣ ਵਾਲਾ ਲੇਖਕ ਹੈ। ਉਸ ਨੇ ਉਰਦੂ ਵਿੱਚ ਬੇ-ਸ਼ੁਮਾਰ ਪਰ ਪੰਜਾਬੀ ਵਿੱਚ 2 ਨਾਵਲ ਲਿਖੇ। ਲੇਖਕ ਨੇ ਪ੍ਰਾਈਡ ਆਫ਼ ਪਰਫਾਰਮੈਂਸ ਅਤੇ ਸਿਤਾਰਾ ਈ ਇਮਤਿਆਜ਼ ਦੇ ਰਾਸ਼ਟਰਪਤੀ ਅਤੇ ਸਰਵੋਤਮ ਨਾਵਲ ‘ਰਾਖ’ ਲਈ ਪ੍ਰਧਾਨ ਮੰਤਰੀ ਦੇ ਇਨਾਮ ਸਮੇਤ ਅਨੇਕਾਂ ਇਨਾਮ ਪ੍ਰਾਪਤ ਕੀਤੇ।