ਮੁਦੱਸਰ ਬਸ਼ੀਰ
ਮੁਦੱਸਰ ਬਸ਼ੀਰ ਇਕ ਤਜਰਬੇਕਾਰ ਪੱਤਰਕਾਰ, ਇਤਿਹਾਸਕਾਰ, ਸ਼ਾਇਰ ਅਤੇ ਕਹਾਣੀਕਾਰ ਹੈ। ਉਸਨੇ ਹੁਣ ਤੱਕ ਗਿਆਰਾਂ ਕਿਤਾਬਾਂ ਸਮੇਤ ਪੰਜਾਬੀ ਅਤੇ ਉਰਦੂ ਵਿਚ ਗਲਪ ਅਤੇ ਇਤਿਹਾਸ ਬਾਰੇ ਅਨੇਕ ਲੇਖ ਪਰਕਾਸ਼ਤ ਕੀਤੇ ਹਨ ਜਿਨ੍ਹਾਂ ਵਿਚ ਲਹੌਰ ਦੀ ਸੱਭਿਆਚਾਰਕ ਵਿਰਾਸਤ ਅਤੇ ਇਸਦੇ ਵਡਮੁੱਲੇ ਖਜ਼ਾਨਿਆਂ ਨੂੰ ਖਾਸ ਧਿਆਨ ਵਿਚ ਰੱਖਿਆ ਗਿਆ ਹੈ। ਲਹੌਰ ਦੀ ਵਾਰ - ਲਹੌਰ ਦਾ ਸੱਭਿਆਚਾਰਕ ਇਤਿਹਾਸ, ਕਾਂ ਵਾਘੇ ਬਾਰਡਰ - ਕਹਾਣੀ ਸੰਗ੍ਰਹਿ, ਅਤੇ ਸਮੇਂ - ਨਾਵਲ ਉਸਦੀਆਂ ਸਭ ਤੋਂ ਵਧ ਮਾਨਤਾ ਪ੍ਰਾਪਤ ਰਚਨਾਵਾਂ ਵਿਚੋਂ ਹਨ। ਮੁਦੱਸਰ ਬਸ਼ੀਰ ਦੀਆਂ ਕਈ ਲਿਖਤਾਂ ਅੰਗਰੇਜ਼ੀ ਅਤੇ ਉਰਦੂ ਵਿਚ ਅਨੁਵਾਦ ਹੋ ਚੁੱਕੀਆਂ ਹਨ ਅਤੇ ਗੁਰਮੁਖੀ ਵਿਚ ਲਿਪੀ ਅੰਤਰਨ ਹੋ ਚੁੱਕੀਆਂ ਹਨ। ਗਲਪ ਲਿਖਣਾ ਉਸ ਦਾ ਬਚਪਨ ਤੋਂ ਹੀ ਸ਼ੌਕ ਹੈ ਪਰ ਆਪਣੀ ਮਾਂ ਬੋਲੀ ਪੰਜਾਬੀ ਵਿਚ ਲਿਖਣ ਦੀ ਪ੍ਰੇਰਨਾ ਅਤੇ ਚੁਣੌਤੀ ਉਸ ਨੂੰ ਮਸ਼ਹੂਰ ਲੇਖਕ ਅਤੇ ਆਲੋਚਕ ਨਜਮ ਹੁਸੈਨ ਸੱਯਦ ਹੁਰਾਂ ਤੋਂ 1999 ਵਿਚ ਮਿਲੀ ਸੀ। ਮੁਦੱਸਰ ਬਸ਼ੀਰ ਨੂੰ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ, ਆਰਟ ਐਂਡ ਕਲਚਰ, ਲਹੌਰ ਵਲੋਂ ਮਸੂਦ ਖੱਦਰਪੋਸ਼ ਇਨਾਮ ਅਤੇ ਸ਼ਫ਼ਕਤ ਤਨਵੀਰ ਮਿਰਜ਼ਾ ਇਨਾਮ ਨਾਲ ਸਨਮਾਨਿਆ ਜਾ ਚੁੱਕਾ ਹੈ।
ਬਸ਼ੀਰ ਨੇ ਉਰਦੂ, ਸਿਆਸੀ ਵਿਗਿਆਨ ਅਤੇ ਇਤਿਹਾਸ ਵਿਚ ਮਾਸਟਰ ਆਫ਼ ਆਰਟਸ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਹਨ। ਉਹ ਸਮੇਂ ਸਮੇਂ ਮਸ਼ਹੂਰ ਮਸਤ ਐਫ ਐਮ 103 ਰੇਡੀਓ ‘ਤੇ ਅਫ਼ਜ਼ਲ ਸਾਹਿਰ ਦੇ ਮੌਜ ਮੇਲਾ ਪ੍ਰੋਗਰਾਮ ਵਿਚ ਮਹਿਮਾਨ ਵਜੋਂ ਲਹੌਰ ਦੇ ਇਤਿਹਾਸ ਅਤੇ ਇਤਿਹਾਸ ਦੀ ਮੌਜੂਦਾ ਮਾਮਲਿਆਂ ਨਾਲ ਸੰਬੱਧਤਾ ਬਾਰੇ ਆਪਣੇ ਸੂਝਵਾਨ ਵਿਚਾਰ ਪੇਸ਼ ਕਰਦਾ ਰਹਿੰਦਾ ਹੈ। ਬਸ਼ੀਰ ਆਪਣੀ ਖੋਜ ਅਤੇ ਲਿਖਤੀ ਰਚਨਾ ਜਾਰੀ ਰੱਖਣ ਦੇ ਨਾਲ ਨਾਲ ਪਾਕਿਸਤਾਨ ਦੀ ਸਭ ਤੋਂ ਵੱਡੀ ਉਪਯੋਗ ਦੀ ਕੰਪਨੀ ਸੂਈ ਨਾਰਦਰਨ ਗੈਸ ਪਾਈਪਲਾਈਨਜ਼ ਲਿਮਟਿਡ ਦੇ ਸੰਚਾਰ ਵਿਹਾਰ ਵਿਭਾਗ ਵਿਚ ਕੰਮ ਵੀ ਕਰ ਰਿਹਾ ਹੈ।