ਬਲਬੀਰ ਪਰਵਾਨਾ
ਜਲੰਧਰ, ਪੰਜਾਬ, ਭਾਰਤ


ਪੰਜਾਬ ਵਿੱਚ ਜੰਮੇ ਅਤੇ ਵੱਡੇ ਹੋਏ ਬਲਬੀਰ ਪਰਵਾਨਾ ਨੂੰ ਇਸ ਖੇਤਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸਮਾਜਿਕ ਗਤੀਸ਼ੀਲਤਾ ਦੀ ਡੂੰਘੀ ਸਮਝ ਹੈ। ਉਸ ਦਾ ਨਾਮ ਪੰਜਾਬੀ ਦੇ ਸਿਰਕੱਢ ਸਾਹਿਤਕਾਰਾਂ ਵਿੱਚ ਸ਼ਾਮਲ ਹੈ। ਭਾਵੇਂ ਉਹ ਬਹੁ-ਵਿਧਾਈ ਲੇਖਕ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਉਸ ਨੇ ਨਾਵਲ ਦੀ ਵਿਧਾ ਉੱਤੇ ਆਪਣਾ ਧਿਆਨ ਵਧੇਰੇ ਜੋੜਿਆ ਹੈ। ਹੁਣ ਤੱਕ, ਉਸ ਦੇ 15 ਨਾਵਲ ਛਪ ਚੁੱਕੇ ਹਨ। ਉਹ ਹੋਰ ਸਾਹਿਤ ਜਿਵੇਂ ਨਾਵਲੈੱਟ ਸੰਗ੍ਰਹਿ, ਕਹਾਣੀ ਸੰਗ੍ਰਹਿ, ਕਵਿਤਾ ਸੰਗ੍ਰਹਿ, ਖੋਜ ਕਾਰਜ, ਚਿੰਤਨ, ਮੁਲਾਕਾਤਾਂ/ਸ਼ਬਦ ਚਿੱਤਰ, ਅਨੁਵਾਦ ਅਤੇ ਸੰਪਾਦਨ, ਆਦਿ ਵਿੱਚ ਵੀ ਰੁੱਝੇਵਾਂ ਰੱਖਦਾ ਹੈ। ਪਰਵਾਨਾ ਨੂੰ ਪੰਜਾਬੀ ਅਖ਼ਬਾਰ ‘ਨਵਾਂ ਜ਼ਮਾਨਾ’ ਦਾ ਸਾਹਿਤਕ ਸੰਪਾਦਕ ਹੋਣ ਦਾ ਮਾਣ ਪ੍ਰਾਪਤ ਹੈ।