ਅਰਵਿੰਦਰ ਕੌਰ ਧਾਲੀਵਾਲ
![Arvinder Kaur Dhaliwal - Jhanjraan Wale Paer author](https://dhahanprize.com/wp-content/uploads/arvinder-kaur-dhaliwal-jhanjraan-wale-paer-720x1140-1.jpg)
ਅੰਮ੍ਰਿਤਸਰ, ਪੰਜਾਬ, ਭਾਰਤ
ਅਰਵਿੰਦਰ ਕੌਰ ਨੇ ਬੀ. ਏ. (ਪੰਜਾਬੀ ਵਿੱਚ ਆਨਰਜ਼), ਪੰਜਾਬੀ ਵਿੱਚ ਐੱਮ. ਏ.ਅਤੇ ਫਿਰ ਪੀ. ਐੱਚ ਡੀ. ਦੀ ਡਿਗਰੀ ਪ੍ਰਾਪਤ ਕੀਤੀ। ਉਹ ਉਰਦੂ ਅਤੇ ਫਾਰਸੀ ਵਿੱਚ ਵੀ ਮੁਹਾਰਤ ਰੱਖਦੀ ਹੈ। ਅੱਜ ਕੱਲ੍ਹ, ਉਹ ਡੀ ਏ ਵੀ ਕਾਲਜ, ਅੰਮ੍ਰਿਤਸਰ ਵਿਖੇ ਪੰਜਾਬੀ ਸਾਹਿਤ ਦੀ ਸਹਾਇਕ ਪ੍ਰੋਫੈਸਰ ਹੈ।
ਇਕ ਅਲੜ੍ਹ ਉਮਰ ਵਿੱਚ ਉਹ ਗੁਲਸ਼ਨ ਨੰਦਾ ਦੇ ਨਾਵਲਾਂ ਤੋਂ ਪ੍ਰੇਰਿਤ ਹੋ ਗਈ ਸੀ। ਉਸ ਨੇ ਆਪਣਾ ਸਾਹਿਤਕ ਸਫ਼ਰ ਪੰਜਾਬੀ ਕਵਿਤਾਵਾਂ ਲਿਖਣ ਨਾਲ ਸ਼ੁਰੂ ਕੀਤਾ। ਉਹ ਪ੍ਰਤਿਭਾਸ਼ਾਲੀ ਅਨੁਵਾਦਕ ਅਤੇ ਲਿਪੀ ਅੰਤਰਨ ਕਰਤਾ ਹੈ। ਉਸ ਦੀਆਂ ਲਿਖਤਾਂ ਵਿੱਚ ਖਸਮਾਖਾਣੀਆਂ, ਬੁੱਲ੍ਹਾ, ਤੀਸਰੀ ਦਸਤਕ, ਬਾਰਡਰ-ਬਾਰਡਰ, ਦੁਖ ਦਰਿਆ, ਜੋੜੀਆਂ ਜਗ ਥੋੜ੍ਹੀਆਂ, ਅਤੇ ਸ਼ਾਹਿਦ ਨਦੀਮ ਦੇ ਨਾਟਕ ਸ਼ਾਮਲ ਹਨ। ਉਸ ਨੇ ਨਾਟਕ ਵਿੱਚ ਸਾਹਿਤਕ ਅਲੋਚਨਾ ਦੀਆਂ ਰਚਨਾਵਾਂ ਵੀ ਤਿਆਰ ਕੀਤੀਆਂ ਹਨ।
ਉਸ ਨੂੰ ‘ਕਲਾ ਰਤਨ ਪੁਰਸਕਾਰ 2013’, ‘ਗੁਰਦਿਆਲ ਸਿੰਘ ਫੁੱਲ ਯਾਦਗਾਰੀ ਸਭਾ’ ਅਤੇ ‘ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਉਤਸ਼ਾਹਵਰਧਕ ਸਨਮਾਨ 2020’ ਨਾਲ ਸਨਮਾਨਿਤ ਕੀਤਾ ਗਿਆ। 2021 ਵਿੱਚ ‘ਝਾਂਜਰਾਂ ਵਾਲੇ ਪੈਰ’ ਕਹਾਣੀ ਸੰਗ੍ਰਹਿ ਨੂੰ ਦਲ਼ਬੀਰ ਚੇਤਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।