Categories
Dhahan River1

ਢਾਹਾਂ ਇਨਾਮ-2018 ਲਈ ਨਾਮਜ਼ਦਗੀਆ ਹੁਣ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ

ਢਾਹਾਂ ਇਨਾਮ ਪੰਜਾਬੀ ਵਿਚ ਰਚੇ ਗਏ ਉੱਤਮ ਸਾਹਿਤ  ਦੀ ਪਛਾਣ ਕਰਨ ਅਤੇ  ਮੁਲਕੀ ਹੱਦਾਂ ਸਰਹੱਦਾਂ ਤੋਂ  ਪਰਾਂਹ ਪੰਜਾਬੀ ਸਾਹਿਤ-ਸਿਰਜਣਾ ਨੂੰ ਉਤਸ਼ਾਹ ਦੇਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਗਿਆ ਸੀ। ਕੌਮਾਂਤਰੀ ਪੱਧਰ ਉੱਤੇ ਇਹ ਇਨਾਮ ਗੁਰਮੁਖੀ ਜਾਂ ਸ਼ਾਹਮੁਖੀ, ਕਿਸੇ ਵੀ ਲਿੱਪੀ ਵਿਚ ਛਪੀਆਂ ਪੰਜਾਬੀ ਫਿਕਸ਼ਨ - ਨਾਵਲ ਤੇ ਕਹਾਣੀਆਂ - ਦੀਆਂ ਤਿੰਨ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ।  

ਸਾਲ 2013 ਵਿਚ ਸ਼ੁਰੂ ਕੀਤੇ ਗਏ ਵੱਡੇ ਢਾਹਾਂ ਇਨਾਮ ਦੀ ਰਕਮ 25 ਹਜ਼ਾਰ ਕੈਨੇਡੀਅਨ ਡਾਲਰ ਹੈ। ਅਤੇ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ  ਦੂਜੇ ਸਥਾਨ ਦੇ ਦੋ ਹੋਰ ਇਨਾਮਾਂ ਦੀ ਰਕਮ ਏਸ ਸਾਲ ਤੋਂ ਪੰਜ ਪੰਜ ਹਜ਼ਾਰ ਤੋਂ ਵਧਾ ਕੇ ਦਸ ਦਸ ਹਜ਼ਾਰ ਕਰ ਦਿੱਤੀ ਗਈ ਹੈ।  ਇਹ ਤਿੰਨੇ ਇਨਾਮ ਇਸ ਢੰਗ ਨਾਲ ਦਿੱਤੇ ਜਾਂਦੇ ਹਨ ਕਿ ਹਰੇਕ ਲਿੱਪੀ ਦੇ ਹਿੱਸੇ ਇਕ ਇਨਾਮ ਜ਼ਰੂਰ ਆਵੇ।  

ਸਾਲ 2018 ਦੇ ਢਾਹਾਂ ਇਨਾਮ ਲਈ ਨਾਮਜ਼ਦਗੀਆਂ ਹੁਣ ਪਞ੍ਰਵਾਨ ਕੀਤੀਆਂ ਜਾ ਰਹੀਆਂ ਹਨ। ਨਾਮਜ਼ਦਗੀਆਂ ਪਹੁੰਚਣ ਦੀ ਆਖਰੀ ਤਾਰੀਖ 31 ਮਾਰਚ ਹੈ।

ਨਾਮਜ਼ਦਗੀ ਲਈ ਸ਼ਰਤਾਂ  ਅਤੇ ਇਨਾਮ ਦੇਣ ਦੇ ਅਮਲ ਦਾ ਵੇਰਵਾ ਅਗਾਂਹ ਦਿੱਤਾ ਜਾ ਰਿਹਾ ਹੈ। ਇਹ ਵੇਖਣ ਲਈ ਏਥੇ ਕਲਿੱਕ ਕਰੋ। CLICK HERE.

2018 ਦੇ ਢਾਹਾਂ ਇਨਾਮ ਲਈ ਨਾਵਲ ਜਾਂ ਕਹਾਣੀਆਂ ਦੀ ਕਿਤਾਬ ਨਾਮਜ਼ਦ ਕਰਨ ਦੇ ਚਾਹਵਾਨ ਇਹ ਪੱਕ ਕਰ ਲੈਣ ਕਿ ਉਹ ਨਾਮਜ਼ਦਗੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਫਾਰਮ ਭਰ ਕੇ  ਸੰਬੰਧਤ ਕਿਤਾਬ ਦੀਆਂ ਤਿੰਨ ਕਾਪੀਆਂ ਹੇਠ ਦਿੱਤੇ ਪਤੇ ਉਪਰ ਭੇਜੀਆਂ ਜਾਣ:

     Dhahan Prize Book Submission
     #1058 - 2560 Shell Road
     Richmond, BC  V6X 0B8
     Canada


ਅਤੇ ਕਿਤਾਬ ਦੀ ਇਲੈਕਟ੍ਰਾਨਿਕ ਕਾਪੀ ਈਮੇਲ ਰਾਹੀਂ submissions@dhahanprize.com ਨੂੰ ਭੇਜੀ ਜਾਵੇ।

ਹੋਰ ਜਾਣਕਾਰੀ ਏਸੇ ਪਤੇ ਉੱਤੇ ਈਮੇਲ ਰਾਹੀਂ ਲਈ ਜਾ ਸਕਦੀ ਹੈ

ਸਬਮਿਸ਼ਨ ਫਾਰਮ

Further instructions will be emailed once you have submitted your application.