
ਭੂਮਿਕਾ
2025 ਮੁੱਖ ਬੁਲਾਰਾ
ਖੇਤਰ
Delta, BC, Canada
ਗੁਰਜਿੰਦਰ ਬਸਰਾਨ ਇੱਕ ਇਨਾਮ-ਜੇਤੂ ਨਾਵਲਕਾਰ ਹੈ, ਜਿਸ ਦਾ ਕੰਮ ਰੋਜ਼ਾਨਾ ਪੰਜਾਬੀ–ਕੈਨੇਡੀਅਨ ਦੇ ਮਾਨਸਕ ਦੁੱਖ, ਪਛਾਣ, ਆਪਣਾਪਨ ਅਤੇ ਜ਼ਿੰਦਗੀ ਦੇ ਵਿਗਾਸ਼ੀ ਪਲਾਂ ਦੀ ਪੜਚੋਲ ਕਰਦਾ ਹੈ। ਉਹ ਚਾਰ ਨਾਵਲਾਂ ਦੀ ਲੇਖਕਾ ਹੈ, ਜੋ ਵੱਖ-ਵੱਖ ਵਿਸ਼ੇ ਵਸਤੂਆਂ ਨੂੰ ਕਵਰ ਕਰਦੀ ਹੈ: ‘ਐਵਰੀਥਿੰਗ ਵਾਜ਼ ਗੁੱਡ-ਬਾਇ’ (ਮਦਰ ਟੰਗ ਪਬਲਿਸ਼ਿੰਗ, 2010; ਪੈਂਗੁਇਨ ਕੈਨੇਡਾ, 2012) ‘ਸਮਵੰਨ ਜੂ ਲਵ ਇਜ਼ ਗੌਨ’ (ਪੈਂਗੁਇਨ ਕੈਨੇਡਾ, 2017; ਹਾਰਪਰਕੌਲਿਨਜ਼ ਯੂ ਐੱਸ, 2017), ‘ਹੈਲਪ! ਆਇ’ਮ ਅਲਾਈਵ!’ (ਈ ਸੀ ਡਬਲਿਊ ਪ੍ਰੈਸ, 2022), ਅਤੇ ‘ਦਾ ਵੈਡਿੰਗ’ (ਡਗਲਸ ਐਂਡ ਮੈਕਿਨਟਾਇਰ, 2024)। ਸੀ ਬੀ ਸੀ ਨੇ ਉਸ ਨੂੰ “ਉਹ ਦਸ ਕੈਨੇਡੀਅਨ ਔਰਤ ਲੇਖਕਾਵਾਂ ਜਿਨ੍ਹਾਂ ਨੂੰ ਤੁਹਾਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ” ਵਿੱਚ ਸ਼ਾਮਲ ਕੀਤਾ ਸੀ।
ਉਸਦੇ ਪਹਿਲੇ ਨਾਵਲ ਨੇ 2011 ਦਾ ਐਥਲ ਵਿਲਸਨ ਫਿਕਸ਼ਨ ਅਵਾਰਡ (ਬੀਸੀ ਬੁੱਕ ਪ੍ਰਾਈਜ਼ ਦੁਆਰਾ) ਜਿੱਤਿਆ। ਇਸ ਨੇ ਦੱਖਣੀ ਏਸ਼ੀਆਈ ਕੈਨੇਡੀਅਨ ਅਨੁਭਵ ਦੇ ਸੂਖਮ ਚਿੱਤਰਨ ਲਈ ਵਿਆਪਕ ਧਿਆਨ ਖਿੱਚਿਆ, ਜਿਸ ਕਾਰਨ ਇਸ ਨੂੰ ਪੈਂਗੁਇਨ ਦੁਆਰਾ ਚੁਣਿਆ ਗਿਆ ਅਤੇ ਪੂਰੇ ਉੱਤਰੀ ਅਮਰੀਕਾ ਵਿੱਚ ਵੰਡਿਆ ਗਿਆ। 2012 ਵਿੱਚ, ਇਹ ਚੈਟੇਲੇਨ ਬੁੱਕ ਕਲੱਬ ਦੀ ਚੋਣ ਸੀ। ਉਸ ਦੀਆਂ ਬਾਅਦ ਦੀਆਂ ਰਚਨਾਵਾਂ ਰਾਸ਼ਟਰੀ ਕੈਨੇਡੀਅਨ ਮੀਡੀਆ ਅਤੇ ਪੜ੍ਹਨ ਸੂਚੀਆਂ ਵਿੱਚ ਵੀ ਪ੍ਰਦਰਸ਼ਿਤ ਹੋਈਆਂ। ‘ਦ ਵੈਡਿੰਗ‘ ਦੀ ਤੁਲਨਾ ਜੇਨ ਔਸਟਨ ਦੇ ਨਾਵਲ ਨਾਲ ਕੀਤੀ ਗਈ ਹੈ।
ਗੁਰਜਿੰਦਰ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਰਚਨਾਤਮਕ ਲੇਖਣੀ ਦੀ ਪੜ੍ਹਾਈ ਕੀਤੀ ਅਤੇ ਹੁਣ ਵੈਨਕੂਵਰ ਮੈਨਿਊਸਕ੍ਰਿਪਟ ਇੰਟੈਂਸਿਵ ਰਾਹੀਂ ਉੱਭਰ ਰਹੇ ਲੇਖਕਾਂ ਨੂੰ ਸਲਾਹ ਦਿੰਦੀ ਹੈ। ਉਹ ਵਰਤਮਾਨ ਵਿੱਚ ਬੈੱਲ ਕੈਨੇਡਾ ਵਿਖੇ ਚੈਨਲ ਐਕਸੀਕਿਊਸ਼ਨ ਦੀ ਡਾਇਰੈਕਟਰ ਵਜੋਂ ਕੰਮ ਕਰਦੀ ਹੈ।
“ਦੁਨੀਆਂ ਵਿੱਚ ਜਾਂ ਪੰਨੇ ‘ਤੇ ਇੱਕ ਸਥਾਈ ਫ਼ਰਕ ਲਿਆਉਣ ਲਈ, ਉਤਸੁਕਤਾ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ।”
-ਗੁਰਜਿੰਦਰ ਬਸਰਾਨ