ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਅੱਗੇ ਵਧਾਉਣ ਲਈ ਅਵਾਰਡ
2013 ਵਿੱਚ ਇਸਦੀ ਸ਼ੁਰੂਆਤ ਤੋਂ ਬਾਅਦ, ਪੰਜਾਬੀ ਸਾਹਿਤ ਲਈ ਢਾਹਾਂ ਪ੍ਰਾਈਜ਼ ਨੇ ਆਪਣੇ ਆਪ ਨੂੰ ਪੰਜਾਬੀ ਗਲਪ ਦੀਆਂ ਨਵੀਆਂ ਰਚਨਾਵਾਂ ਲਈ ਵਿਸ਼ਵ ਦੇ ਪ੍ਰਮੁੱਖ ਇਨਾਮ ਵਜੋਂ ਸਥਾਪਿਤ ਕੀਤਾ ਹੈ। ਇਸ ਪੱਖੋਂ ਇਹ ਪੰਜਾਬੀ ਭਾਸ਼ਾ ਵਿਚ ਕਲਾਤਮਿਕ ਪ੍ਰਗਟਾਵੇ ਦੇ ਭੰਡਾਰ ਨੂੰ ਉੱਚਾ ਚੁੱਕਣ ਅਤੇ ਉਸ ਵੱਲ ਧਿਆਨ ਖਿੱਚਣ ਵਿਚ ਸਫਲ ਰਿਹਾ ਹੈ।
2023 ਵਿੱਚ, ਇਹ ਸੰਸਥਾ ਪੰਜਾਬੀ ਅਧਿਐਨ ਵਿੱਚ ਸਾਹਿਤਕ ਅਤੇ ਖੋਜ ਸਮਰੱਥਾ ਨੂੰ ਵਧਾਉਣ ਲਈ ਇੱਕ ਗਲੋਬਲ ਸਕਾਲਰਸ਼ਿੱਪ ‘ਢਾਹਾਂ ਲੁਮੀਨੇਰੀਜ਼ ਅਵਾਰਡ’ ਨੂੰ ਸਥਾਪਿਤ ਕਰਨ ਵਿੱਚ ਪਹਿਲਕਦਮੀ ਕਰ ਚੁੱਕੀ ਹੈ।
ਢਾਹਾਂ ਲੁਮੀਨੇਰੀਜ਼ ਅਵਾਰਡ ਪੰਜਾਬੀ ਕਲਾਵਾਂ ਅਤੇ ਮਾਨਵਤਾ ਦੇ ਵਿਸ਼ੇਸ਼ ਖੇਤਰਾਂ ਵਿੱਚ ਪੜ੍ਹ ਰਹੇ ਮਾਸਟਰਜ਼ ਦੇ ਵਿਦਿਆਰਥੀਆਂ ਲਈ ਅਵਾਰਡ ਵਾਸਤੇ ਅਰਜ਼ੀ ਦੇਣ ਲਈ ਦਰਵਾਜ਼ਾ ਖੋਲ੍ਹਦਾ ਹੈ। ਇਹ ਅਵਾਰਡ ਪੰਜਾਬੀ ਭਾਸ਼ਾ, ਕਲਾ ਅਤੇ ਇਤਿਹਾਸਕ ਰਿਕਾਰਡ ਨੂੰ ਵਿਸ਼ਵ ਭਰ ਵਿੱਚ ਅੱਗੇ ਵਧਾਉਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤੇ ਗਏ ਹਨ।
ਘੱਟੋ-ਘੱਟ 42 ਮਾਸਟਰਜ਼ ਦੇ ਵਿਦਿਆਰਥੀਆਂ ਨੂੰ ਇਸ ਅਵਾਰਡ ਤੋਂ ਲਾਭ ਲੈਣ ਦੀ ਉਮੀਦ ਕੀਤੀ ਜਾਂਦੀ ਹੈ।
ਇਹ ਮਹੱਤਵਪੂਰਨ ਕਿਉਂ ਹੈ
ਅੱਜ ਦੇ ਆਧੁਨਿਕ ਯੁੱਗ ਵਿੱਚ, ਤਕਨੀਕੀ, ਵਿਦਿਅਕ ਅਤੇ ਆਰਥਿਕ ਗਲੋਬਲ ਪ੍ਰਣਾਲੀਆਂ ਅੰਗਰੇਜ਼ੀ ਦੀ ਵੱਧ ਤੋਂ ਵੱਧ ਵਰਤੋਂ ਦੀ ਮੰਗ ਕਰਦੀਆਂ ਹਨ। ਨਤੀਜੇ ਵਜੋਂ, ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਅਲੋਪ ਹੋ ਸਕਦੀਆਂ ਹਨ। ਜੋ ਅਮੀਰ ਪਰੰਪਰਾਵਾਂ ਅਤੇ ਗਿਆਨ ਭਾਸ਼ਾਵਾਂ ਨਾਲ ਸੰਬੰਧਿਤ ਹੈ, ਉਹ ਵੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਗੁਆਚ ਸਕਦਾ ਹੈ।
ਪਰ ਫਿਰ ਵੀ, ਜਿਵੇਂ ਇਤਿਹਾਸ ਸਾਨੂੰ ਦਿਖਾਉਂਦਾ ਹੈ, ਭਾਸ਼ਾਵਾਂ ਨੂੰ ਕਲਾ, ਥੀਏਟਰ, ਸਾਹਿਤ, ਸਾਹਿਤਕ ਆਲੋਚਨਾ, ਕਵਿਤਾ, ਖੋਜ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵਿਦਵਤਾ ਭਰਪੂਰ ਰਚਨਾਕਾਰਾਂ ਦੇ ਕੰਮਾਂ ਦੁਆਰਾ ਸੁਰੱਖਿਅਤ ਅਤੇ ਸੁਰਜੀਤ ਕੀਤਾ ਜਾ ਸਕਦਾ ਹੈ।
ਇਹ ਉਹ ਵਿਅਕਤੀ ਹਨ ਜੋ ਪਰੰਪਰਾ ਦੇ ਦਸਤਾਵੇਜ਼ੀਕਰਨ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ, ਅਤੇ ਜੋ ਪਰੰਪਰਾ ਨੂੰ ਇਸ ਦੇ ਆਧੁਨਿਕ ਸਮੀਕਰਨ ਵਿੱਚ ਬਦਲਣ ਲਈ ਕੰਮ ਕਰਦੇ ਹਨ, ਸਾਨੂੰ ਵਿਭਿੰਨ ਭਾਸ਼ਾਵਾਂ ਅਤੇ ਸਭਿਆਚਾਰਾਂ ਦੀ ਨਿਰੰਤਰਤਾ ਲਈ ਉਨ੍ਹਾਂ ਸ਼ਖਸੀਅਤਾਂ ਦਾ ਧੰਨਵਾਦ ਕਰਨਾ ਬਣਦਾ ਹੈ।
ਉੱਚ ਵਿੱਦਿਆ ਨੂੰ ਆਮ ਤੌਰ ‘ਤੇ ਪੀਐਚਡੀ ਪੱਧਰ ‘ਤੇ ਵਿੱਤੀ ਸਹਾਇਤਾ ਪ੍ਰਾਪਤ ਹੁੰਦੀ ਹੈ, ਪਰ ਮਾਸਟਰਜ਼ ਪੱਧਰ ‘ਤੇ ਕਦੇ-ਕਦਾਈਂ। ਫਿਰ ਵੀ, ਪੀਐਚਡੀ ਪ੍ਰਾਪਤ ਕਰਨ ਲਈ ਮਾਸਟਰਜ਼ ਦੀ ਡਿਗਰੀ ਇੱਕ ‘ਕਦਮ ਪੱਥਰ’ ਵਜੋਂ ਲੋੜੀਂਦੀ ਹੈ।
ਢਾਹਾਂ ਲੁਮੀਨੇਰੀਜ਼ ਅਵਾਰਡ ਦਾ ਉਦੇਸ਼ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਇਸ ਪਾੜੇ ਨੂੰ ਭਰਨਾ ਹੈ ਜੋ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਅਤੇ ਇਸ ਦੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ।
ਸਾਨੂੰ ਉਮੀਦ ਹੈ ਕਿ ਢਾਹਾਂ ਲੁਮੀਨੇਰੀਜ਼ ਅਵਾਰਡ ਰਾਹੀਂ ਉਭਰਦੇ ਵਿਦਵਾਨ ਅਤੇ ਲੇਖਕ ਆਉਣ ਵਾਲੀਆਂ ਪੀੜ੍ਹੀਆਂ ਤੱਕ ਪੰਜਾਬੀ ਭਾਸ਼ਾ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ।
ਨਿਵੇਸ਼
ਢਾਹਾਂ ਲੁਮੀਨੇਰੀਜ਼ ਅਵਾਰਡ ਲਈ ਕੁੱਲ ਰਾਸ਼ੀ $200,000 ਕੈਨੇਡੀਅਨ ਡਾਲਰ ਸਮਰਪਿਤ ਕੀਤੀ ਜਾਵੇਗੀ , ਜੋ ਢਾਹਾਂ ਪ੍ਰਾਈਜ਼ ਦੇ ਨਾਲ ਹਸਤਾਖਰ ਕੀਤੇ ਸਹਿਭਾਗੀ ਸਮਝੌਤਿਆਂ ਦੇ ਆਧਾਰ ‘ਤੇ ਹੇਠਾਂ ਦਿੱਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚਕਾਰ ਵੰਡੀ ਜਾਵੇਗੀ:
ਕੈਨੇਡਾ ਵਿੱਚ
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (UBC) ਏਸ਼ੀਅਨ ਸਟੱਡੀਜ਼ ਵਿਭਾਗ, ਵੈਨਕੂਵਰ
- 6 ਸਾਲਾਂ ਲਈ 3 ਵਿਦਿਆਰਥੀਆਂ ਦੀ ਸਹਾਇਤਾ ਲਈ $50,000 (UBC ਬਰਾਬਰੀ ਵਿੱਚ $50,000 ਕੈਨੇਡੀਅਨ ਡਾਲਰ ਹੋਰ ਦੇਵੇਗੀ)
ਭਾਰਤ ਵਿੱਚ
ਪੰਜਾਬੀ ਯੂਨੀਵਰਸਿਟੀ, ਪਟਿਆਲਾ
- 6 ਸਾਲਾਂ ਲਈ 10 ਵਿਦਿਆਰਥੀਆਂ ਦੀ ਸਹਾਇਤਾ ਲਈ $25,000 ਕੈਨੇਡੀਅਨ ਡਾਲਰ
ਖਾਲਸਾ ਕਾਲਜ, ਅੰਮ੍ਰਿਤਸਰ
- 6 ਸਾਲਾਂ ਲਈ 10 ਵਿਦਿਆਰਥੀਆਂ ਦੀ ਸਹਾਇਤਾ ਲਈ $25,000 ਕੈਨੇਡੀਅਨ ਡਾਲਰ
ਪਾਕਿਸਤਾਨ ਵਿੱਚ
ਲਹੌਰ ਕਾਲਜ ਫਾਰ ਵੁਮੈਨ ਯੂਨੀਵਰਸਿਟੀ, ਲਹੌਰ
- 6 ਸਾਲਾਂ ਲਈ 10 ਵਿਦਿਆਰਥੀਆਂ ਦੀ ਸਹਾਇਤਾ ਲਈ $25,000 ਕੈਨੇਡੀਅਨ ਡਾਲਰ
ਗੌਰਮਿੰਟ ਕਾਲਜ ਯੂਨੀਵਰਸਿਟੀ, ਫੈਸਲਾਬਾਦ
- 6 ਸਾਲਾਂ ਲਈ 10 ਵਿਦਿਆਰਥੀਆਂ ਦੀ ਸਹਾਇਤਾ ਲਈ $25,000 ਕੈਨੇਡੀਅਨ ਡਾਲਰ
ਅਰਜ਼ੀ ਦੀ ਪਰਕਿਰਿਆ
ਉਪਰੋਕਤ ਨਾਮੀ ਯੂਨੀਵਰਸਿਟੀਆਂ ਬਿਨੈਕਾਰਾਂ ਨੂੰ ਉਨ੍ਹਾਂ ਦੇ ਸੰਬੰਧਿਤ ਸੰਚਾਰ ਨੈੱਟਵਰਕਾਂ ਦੁਆਰਾ ਸੱਦਾ ਦੇਣਗੀਆਂ। ਯੂਨੀਵਰਸਿਟੀਆਂ ਸਾਰੀਆਂ ਅਰਜ਼ੀਆਂ ਦੀਆਂ ਪਰਕਿਰਿਆਂਵਾਂ ਨੂੰ ਸੰਭਾਲਣਗੀਆਂ।
ਢਾਹਾਂ ਪ੍ਰਾਈਜ਼ ਸਿੱਧੇ ਤੌਰ ’ਤੇ ਅਰਜ਼ੀਆਂ ਪ੍ਰਾਪਤ ਨਹੀਂ ਕਰ ਸਕਦਾ ਹੈ।