2018 ਫਾਇਨਲਿਸਟ
- ਪਰਕਾਸ਼ਕ: Gracious Books
- Edition: 2017
- Available in: Hardcover
- ISBN: ASIN: B078C52BNY
ਪ੍ਰਿਜ਼ਮ ਸਾਲ 2018 ਦੇ ਦੂਜੇ ਸਥਾਨ ਦੇ ਢਾਹਾਂ ਇਨਾਮ ਲਈ ਚੁਣਿਆ ਗਿਆ ਹਰਪ੍ਰੀਤ ਸੇਖਾ ਦਾ, ਬ੍ਰਿਟਿਸ਼ ਕੋਲੰਬੀਆਂ ਦੇ ਘਟਨਾ-ਸਥਲ ਵਾਲੀਆਂ, ਕਹਾਣੀਆਂ ਦਾ ਸੱਜਰਾ ਸੰਗ੍ਰਹਿ ਹੈ। ਆਪਣੀ ਵਸਤੂ-ਸਮੱਗਰੀ ਦੀ ਨਵੀਨਤਾ ਅਤੇ ਉਸਦੇ ਕਲਾਤਮਕ ਨਿਭਾਅ ਸਦਕਾ ਹਰਪ੍ਰੀਤ ਦੀਆਂ ਕਹਾਣੀਆਂ ਆਪਣੇ ਸਮਕਾਲੀਆਂ ਦੀਆਂ ਲਿਖਤਾਂ ਨਾਲੋਂ ਨਿੱਖੜੀ-ਨਿੱਤਰੀ ਪਛਾਣ ਦੀਆਂ ਹੱਕਦਾਰ ਹੋ ਨਿਬੜਦੀਆਂ ਹਨ। ਚਰਿੱਤਰਗਤ ਉਸਾਰੀ ਅਤੇ ਬਿਰਤਾਂਤ ਦੇ ਅੱਡਰੇ ਅੰਦਾਜ਼ ਸਦਕਾ ਇਸ ਸੰਗ੍ਰਹਿ ਵਿਚ ਸ਼ਾਮਲ ‘ਪੰਜਾਬੀ ਸੂਟ’, ‘ਪੈਂਗਿਊਨ’ ਤੇ ‘ਹਾਊਸਵਾਈਫ’ ਜਿਹੀਆਂ ਉਸਦੀਆਂ ਕਹਾਣੀਆਂ ਬੇਮਿਸਾਲ ਹਨ। ਹਰਪ੍ਰੀਤ ਆਪਣੇ ਬਿਰਤਾਂਤ ਦੇ ਤਾਣੇ-ਬਾਣੇ ਨੂੰ ਏਨੇ ਸਾਂਭੇ-ਸਿੱਕਰੇ ਢੰਗ ਨਾਲ ਫੈਲਾਉਂਦਾ ਤੇ ਸਮੇਟਦਾ ਹੈ ਕਿ ਉਸਦੀ ਬੁਣਤਰ ਤੇ ਬਣਤਰ ਵਿਚ ਕੋਈ ਢਿੱਲ ਜਾਂ ਕਾਣ ਨਹੀਂ ਕੱਢੀ ਜਾ ਸਕਦੀ। ਉਹ ਨਿਸਚੇ ਹੀ ਕਨੇਡਾ ਦਾ ਉਭਰਦਾ ਪ੍ਰਮੁਖ ਪੰਜਾਬੀ ਗਲਪਕਾਰ ਪ੍ਰਮਾਣਤ ਹੁੰਦਾ ਹੈ।