ਕੌਣ ਨਾਵਲੇਟ, ਇਕ ਫਿਲਮ ਵਿਚ ਆਪਣੇ ਲਈ ਉਚਿਤ ਰੋਲ ਭਾਲਣ ਦੀ ਤਾਂਘ ‘ਤੇ ਹੋਏ ਸਵੈਕੇਂਦਰਤ ਮੁੱਖ ਪਾਤਰ ਰਾਹੀਂ ਇਤਿਹਾਸ, ਪਛਾਣ ਅਤੇ ਗਿਆਨ ਦੇ ਵਿਸ਼ੇ ਵਸਤੂ ਦੀ ਸੁਚੇਤ ਖੋਜ ਪੜਤਾਲ ਹੈ। ਸਰਮਦ, ਇਕ ਜਵਾਨ ਅਤੇ ਅਮੀਰ ਲੜਕਾ ਵੱਖਰੇ ਵੱਖਰੇ ਪਾਤਰਾਂ ਵਾਲੀਆਂ ਪੁਸ਼ਾਕਾਂ ਪਹਿਨ ਕੇ ਉਨ੍ਹਾਂ ਦੇ ਰੋਲਾਂ ਦੀ ਰਿਹਰਸਲ ਕਰਦਾ ਅਤੇ ਉਨ੍ਹਾਂ ਦੇ ਸਕ੍ਰਿਪਟਾਂ ਨੂੰ ਅਲਾਪਦਾ ਹੋਇਆ ਆਪਣੇ ਦਿਲ ਨੂੰ ਧੁਰ-ਅੰਦਰੋਂ ਟੁੰਬਣ ਵਾਲੀ ਭੂਮਿਕਾ ਲੱਭਣ ਲਈ ਜਦੋ ਜਹਿਦ ਕਰਦਾ ਹੈ। ਨਾਇਕ ਅਤੇ ਪਾਠਕ ਦੋਹਾਂ ਦੇ ਮਨਾਂ ਵਿਚ ਆਪਣੀ ਸੱਚੀ ਪਛਾਣ ਕਰਨ ਦਾ ਉਹ ਸੰਕਟ ਪੈਦਾ ਹੋ ਹੁੰਦਾ ਹੈ ਜੋ ਪਰਸਿੱਧ ਪੰਜਾਬੀ ਸ਼ਾਇਰ ਬੁਲ੍ਹੇ ਸ਼ਾਹ ਦੇ ਉਤੇਜਕ ਅਤੇ ਸਦੀਵੀ ਸ਼ਬਦ ‘ਕੀ ਜਾਣਾ ਮੈਂ ਕੌਣ’ ਦੇ ਵਾਸਤੇ ਪਾਉਂਦਾ ਹੈ। ਜਾਂ, ਜਿਸ ਤਰ੍ਹਾਂ ਇਕ ਲਹੌਰ ਵਾਸੀ ਸਾਹਿਤਕ ਆਲੋਚਕ ਨੇ ਇਹ ਸਭ ਕੁਝ ਸਹੀ ਸਹੀ ਕਹਿ ਦਿੱਤਾ ਹੈ ਕਿ ਇਹ ਜ਼ਬਰਦਸਤ ਨਾਵਲੇਟ ਸਾਨੂੰ ਇਹ ਪੁੱਛ ਗਿੱਛ ਕਰਨ ਲਈ ਸੱਦਾ ਦਿੰਦਾ ਹੈ, “ਅਸੀਂ ਕੌਣ ਹਾਂ ਜੇ ਅਸੀਂ ਸਾਡਾ ਆਪਣਾ ਇਤਿਹਾਸ ਨਹੀਂ ਜਾਣਦੇ?”
ਨਾਵਲੇਟ ਦੀ ਖ਼ੂਬਸੂਰਤੀ ਇਸ ਦੀ ਵਿਧੀ ਅਤੇ ਵਸਤੂ ਦੀ ਏਕਤਾ ਵਿਚ ਮੌਜੂਦ ਹੈ ਜਿਨ੍ਹਾਂ ਨੂੰ ਵੱਖਰੀਆਂ ਵੱਖਰੀਆਂ ਥਾਵਾਂ ਅਤੇ ਇਤਿਹਾਸਕ ਸਮਿਆਂ ਵਿਚ ਵਾਪਰੀਆਂ ਵਿਭਿੰਨ ਅਤੇ ਅਨੇਕ ਨਾਟਕੀ ਮਨ ਬਚਨੀਆਂ ਰਾਹੀ ਪੇਸ਼ ਕੀਤਾ ਗਿਆ ਹੈ। ‘ਕੌਣ’ ਨਾਵਲਿਟ ਦਾ ਮੁੱਖ ਪਾਤਰ ਵੱਖੋ ਵੱਖਰੇ ਪਾਤਰਾਂ ਦੇ ਰੋਲ ਕਰਨ ਦੇ ਰਿਹਰਸਲ-ਰੂਮ ਵਿਚ ਸ਼ੀਸ਼ੇ ਸਾਹਮਣੇ ਖੜ੍ਹ ਕੇ ਮਜ਼ਦੂਰ-ਕਾਮੇ, ਸੰਗੀਤਕਾਰ, ਇਮਾਨਦਾਰ ਕਲਰਕ, ਇੱਥੋਂ ਤਕ ਕਿ ਔਰਤ ਦੀ ਹਯਾਤੀ ਨੂੰ ਵੀ ਜਿਊਣ ਦੀ ਕੋਸ਼ਿਸ਼ ਕਰਦਾ ਹੈ। ਪੰਜਾਬ ਦੇ ਪ੍ਰਾਚੀਨ ਇਤਿਹਾਸ ਤੋਂ ਲੈ ਕੇ ਇਸਦੀ 1947 ਦੀ ਵੰਡ ਤਕ ਪਾਤਰ ਪਰਗਟ ਕੀਤੇ ਗਏ ਹਨ। ‘ਕੌਣ’ ਚਾਨਣਾ ਪਾਉਂਦਾ ਹੈ ਕਿ ਕਿਸ ਤਰ੍ਹਾਂ ਧਰਮ, ਜਾਤ, ਕਿੱਤੇ ਅਤੇ ਬੋਲੀਆਂ ਅਤੇ ‘ਪਹਿਰਾਵੇ’ ਜੋ ਲੋਕ ਪਹਿਨਦੇ ਹਨ ਉੱਤੇ ਬਣੀਆਂ ਜਾਣਾਂ-ਪਛਾਣਾਂ ਵਿਚੋਂ ਨਫ਼ਰਤ ਉਤਪੰਨ ਹੁੰਦੀ ਹੈ ਅਤੇ ਇਹ ਪਾਠਕਾਂ ਨੂੰ ਆਪਾ ਪਹਿਚਾਣਨ ਦੀ ਚੁਣੌਤੀ ਵੀ ਦਿੰਦਾ ਹੈ।