- ਪਰਕਾਸ਼ਕ: ਰਹਾਓ ਪਬਲੀਕੇਸ਼ਨ
ਆਦਮ-ਗ੍ਰਹਿਣ ਮੀਰਾ ਅਤੇ ਚਿਰਾਗ ਦੀ ਨਿਰਾਸ਼ਾ ਅਤੇ ਲਾਲਸਾ ਦਾ ਦਲੇਰ ਅਤੇ ਦਿਲ ਦੁਖਾਉਣ ਵਾਲਾ ਲੇਖਾ-ਜੋਖਾ ਹੈ। ਮੀਰਾ ਖੁਸਰਾ ਭਾਈਚਾਰੇ ਵਿੱਚ ਚਿਰਾਗ ਨੂੰ ਆਪਣਾ ਸਮਝ ਕੇ ਪਾਲਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚ ‘ਤੀਸਰਾ ਲਿੰਗ’ ਵਿੱਚ ਹੇਰਮਾਫ੍ਰੋਡਾਈਟਸ, ਟ੍ਰਾਂਸਜੈਂਡਰ, ਇੰਟਰਸੈਕਸ ਵਿਅਕਤੀ, ਟ੍ਰਾਂਸਵੈਸਟਾਇਟਸ ਅਤੇ ਯੁਨਕ ਸ਼ਾਮਲ ਹਨ ਜਿਹੜੇ ਹਾਸ਼ੀਏ ’ਤੇ ਰਹਿੰਦੇ ਹਨ ਅਤੇ ਅਕਸਰ ਦੁਰਵਿਵਹਾਰ ਦਾ ਸ਼ਿਕਾਰ ਹੁੰਦੇ ਹਨ।
ਹਰਕੀਰਤ ਕੌਰ ਚਹਿਲ ਵੱਲੋਂ ਵਰਜਿਤ ਵਿਸ਼ੇ ਦੀ ਪੇਸ਼ਕਾਰੀ ਮੂਲ ਰੂਪ ਵਿੱਚ ਇਕ ਨਿਰਦੋਸ਼ ਕਾਵਿ-ਕਥਾ ਦੇ ਨਾਲ ਪਾਠਕਾਂ ਦੇ ਮਨ ਅਤੇ ਦਿਲ ਨੂੰ ਜਿੱਤਣ ਵਾਲੀ ਹੈ। ਥਾਂਵਾਂ, ਮਨੁੱਖੀ ਪਰਸਪਰ ਪ੍ਰਭਾਵ ਅਤੇ ਗਾਉਣ/ਨੱਚਣ ਵਾਲੇ ਅਤੇ ਇਨ੍ਹਾਂ ਲੋਕਾਂ ਦੇ ਗੰਭੀਰ ਦੁੱਖਾਂ ਦਾ ਵਰਣਨ ਹਮਦਰਦੀ ਜ਼ਾਹਰ ਕਰਦਾ ਹੈ ਕਿਉਂਕਿ ਉਨ੍ਹਾਂ ਦੀ ਅੰਦਰੂਨੀ ਮਨੁੱਖਤਾ ਸਵੀਕਾਰ, ਸ਼ਾਮਲ ਅਤੇ ਸਨਮਾਨਿਤ ਹੋਣ ਦੀ ਦੁਹਾਈ ਦਿੰਦੀ ਹੈ।
ਕਹਾਣੀ ਦੀ ਸ਼ੁਰੂਆਤ ਸਲਮਾਂ ਅਤੇ ਨਜ਼ਾਮੂਦੀਨ, ਅਤੇ ਉਨ੍ਹਾਂ ਦੇ ਤਿੰਨ ਪੁੱਤਰਾਂ ਅਤੇ ਇਕ ਧੀ ਨਾਲ ਮਲੇਰਕੋਟਲਾ ਜਿਲ੍ਹਾ ਦੇ ਪਿੰਡ ਅਲੀਗੜ੍ਹ, ਭਾਰਤੀ ਪੰਜਾਬ ਵਿੱਚ ਹੁੰਦੀ ਹੈ। ਆਪਣੇ ਪੰਜਵੇਂ ਬੱਚੇ ਅਮੀਰਾਂ ਦੀ ਪੈਦਾਇਸ਼ ’ਤੇ ਨਿਜ਼ਾਮੂਦੀਨ ਦੇ ਪੁੱਛਣ ’ਤੇ ਬਜ਼ੁਰਗ ਦਾਈ, ਨੰਦ ਕੌਰ ਅਫ਼ਸੋਸ ਨਾਲ ਕਹਿੰਦੀ ਹੈ, “ਨਾ ਪੁੱਤ ਨਾ ਹੀ ਧੀ”। ਨਜ਼ਾਮੂਦੀਨ ਸਦਮੇ, ਡਰ ਅਤੇ ਸ਼ਰਮ ਨਾਲ ਸੁੰਨ ਹੋ ਜਾਂਦਾ ਹੈ। ਪਰ ਮਾਂ-ਪਿਉ ਬੱਚੇ ਨੂੰ ਅੱਲਾਹ ਦਾ ਤੋਹਫ਼ਾ ਸਮਝ ਕੇ ਗਲ਼ ਲਗਾਉਂਦੇ ਉਸ ਦੇ ਰਾਜ਼ ਨੂੰ ਗੁਪਤ ਰੱਖਦੇ ਹਨ।
ਜਿਉਂ ਉਹ ਵੱਡੀ ਹੁੰਦੀ ਹੈ ਭਰਾਵਾਂ ਨੂੰ ਵੱਖਰੀ ਲੱਗਦੀ ਹੈ। ਅਮੀਰਾਂ ਨੂੰ ਖੁਸਰਿਆਂ ਦੇ ਡੇਰੇ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਉਹ ਅਮੀਰਾਂ ਤੋਂ ਮੀਰਾ ਬਣਦੀ ਹੈ। ਇਕ ਹਸਪਤਾਲ ਦਾ ਜਣੇਪਾ ਵਾਰਡ ਇਕ ਇੰਟਰਸੈਕਸ ਬੱਚੇ ਨੂੰ ਉਸ ਦੇ ਸਪੁਰਦ ਕਰਨ ਲਈ ਬੁਲਾਉਂਦਾ ਹੈ। ਉਹ ਚਿਰਾਗ ਦੀ ਪਾਲਣਾ ਪਿਆਰ ਅਤੇ ਕੋਮਲਤਾ ਨਾਲ ਕਰਦੀ ਹੋਈ ਸੁਨਹਿਰੇ ਭਵਿੱਖ ਦੀ ਉਮੀਦ ਰੱਖਦੀ ਹੈ। ਚਿਰਾਗ ਸਕੂਲ ਅਤੇ ਕਾਲਜ ਜਾਂਦਾ ਹੈ ਜਿੱਥੇ ਉਸ ਨਾਲ ਸ਼ੋਸ਼ਣ ਅਤੇ ਬਲਾਤਕਾਰ ਹੁੰਦਾ ਰਹਿੰਦਾ ਹੈ ਅਤੇ ਏਡਜ਼ ਦਾ ਰੋਗੀ ਬਣ ਜਾਂਦਾ ਹੈ। ਉਹ ਕਾਨੂੰਨੀ ਡਿਗਰੀ ਉਪਰੰਤ ਮਰ ਜਾਂਦਾ ਹੈ। ਮੀਰਾ ਸੂਫੀਆਂ ਵਾਂਗ ਭੜਕਦੇ ਨਾਚ ਅਤੇ ਗਾਣੇ ਦੀ ਰਸਮ ਨਾਲ ਉਸ ਦੀ ਮੌਤ ਦਾ ਸੋਗ ਮਨਾਉਂਦੀ ਹੋਈ ਮਰਦੀ ਹੈ, ਆਖਰਕਾਰ ਆਜ਼ਾਦ ਹੋ ਜਾਂਦੀ ਹੈ।
ਇਹ ਨਾਵਲ ਰਹਿਮਦਿਲੀ ਨਾਲ ਖੁਸਰਾ ਬਸਤੀਆਂ ਵਿਚਲੀ ਜ਼ਿੰਦਗੀ ਦੀ ਪੜਚੋਲ ਕਰਦਾ ਹੈ। ਇਨ੍ਹਾਂ ਲੋਕਾਂ ਦੇ ਗਹਿਰੇ ਦੁੱਖ ਅਤੇ ਦਰਦ ਅਤੇ ਉਨ੍ਹਾਂ ਦੀ ਨੇੜਤਾ, ਬਰਾਬਰ ਅਧਿਕਾਰਾਂ, ਮੌਕਿਆਂ ਅਤੇ ਮਨੁੱਖਤਾ ਦੀ ਇੱਜ਼ਤ ਦੀ ਲਾਲਸਾ ਨੂੰ ਆਵਾਜ਼ ਦਿੰਦਾ ਹੈ।