• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / 2020 ਢਾਹਾਂ ਇਨਾਮ ਜੇਤੂ / ਜ਼ਨਾਨੀ ਪੌਦ (ਕਹਾਣੀ ਸੰਗ੍ਰਹਿ)

ਜ਼ਨਾਨੀ ਪੌਦ (ਕਹਾਣੀ ਸੰਗ੍ਰਹਿ)

ਵੱਲੋਂਕੇਸਰਾ ਰਾਮ

ਜ਼ਨਾਨੀ ਪੌਦ (ਕਹਾਣੀ ਸੰਗ੍ਰਹਿ)
2020 ਜੇਤੂ
  • ਪਰਕਾਸ਼ਕ: ਨਵਯੁਗ ਪਬਲਿਸ਼ਰਜ਼

ਜ਼ਨਾਨੀ ਪੌਦ  ਕਹਾਣੀ ਸੰਗ੍ਰਹਿ ਵਿੱਚ, ਇਕ ਇਨਾਮ ਜੇਤੂ ਅਤੇ ਪ੍ਰਭਾਵਸ਼ਾਲੀ ਕਹਾਣੀਕਾਰ, ਕੇਸਰਾ ਰਾਮ ਹਰਿਆਣੇ ਦੀ ਗੁੰਝਲਦਾਰ ਅਤੇ ਤੇਜ਼ੀ ਨਾਲ ਬਦਲ ਰਹੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਹਕੀਕਤ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਸ਼ਵਾਸਾਂ ਅਤੇ ਵਿਵਹਾਰਾਂ ਦਾ ਪਰਦਾਫਾਸ਼, ਤੁਲਨਾ ਅਤੇ ਅਲੋਚਨਾ ਕਰਨ ਲਈ ਸ਼ਾਨਦਾਰ ਵਿਅੰਗ ਦੀ ਵਰਤੋਂ ਕਰਦਾ ਹੈ। ਉਹ ਮੁੰਡਿਆਂ ਲਈ ਲਿੰਗ ਚੋਣ ਅਤੇ ਤਰਜੀਹ ਦੇ ਵਿਵਾਦਪੂਰਨ ਵਿਸ਼ੇ ਅਤੇ ਇਸ ਵਿੱਚ ਸ਼ਾਮਲ ਪਾਤਰਾਂ ਦੁਆਰਾ ਚੇਤੰਨ ਫੈਸਲੇ ਲੈਣ ਪ੍ਰਤੀ ਵੱਖੋ ਵੱਖਰੀਆਂ ਪੱਧਰਾਂ ਨੂੰ ਬੜੀ ਚਤੁਰਾਈ ਨਾਲ ਨਜਿੱਠਦਾ ਹੈ। ਉਹ ਇਸ ਮਿਥਿਆ ਨੂੰ ਤੋੜਦਾ ਹੈ ਕਿ ਸਿਰਫ ਗਰੀਬ ਔਰਤਾਂ ਹੀ ਮਾਦਾ ਭਰੂਣਾਂ ਦਾ ਗਰਭਪਾਤ ਕਰਵਾਉਂਦੀਆਂ ਹਨ।

ਸਿਰਲੇਖ ਕਹਾਣੀ ਜ਼ਨਾਨੀ ਪੌਦ  ਦਾ ਅਲੰਕਾਰ ਔਰਤ ਦੀ ਜ਼ਰਖੇਜ਼ੀ ਨਾਲ ਜੋੜਿਆ ਗਿਆ ਹੈ ਕਿਉਂਕਿ ਅਜੇ ਵੀ ਇਕ ਵੱਡੇ ਪੱਧਰ ’ਤੇ ਪਿੱਤਰਵਾਦੀ ਸਮਾਜ ਵਿੱਚ ਔਲਾਦ ਪ੍ਰਾਪਤੀ ਦਾ ਦਬਾਅ ਸਿਰਫ ਔਰਤ ਤੇ ਹੀ ਹੁੰਦਾ ਹੈ। ਲੇਖਕ ਨੇ ਵਾਰਿਸ ਪ੍ਰਾਪਤ ਕਰਨ ਦੀ ਇੱਛਾ ਨੂੰ ਮਨੁੱਖ ਦੀ ਖ਼ੁਦਗ਼ਰਜ਼ੀ ਅਤੇ ਮੁਨਾਫੇ ਦੀ ਸੋਚ ਨਾਲ ਇਸ ਤਰ੍ਹਾਂ ਜੋੜਿਆ ਹੈ, “ਲੋਕ ਮੱਝਾਂ ਤੋਂ ਭਾਲਦੇ ਨੇ ਕੱਟੀਆਂ ਤੇ ਤੀਵੀਆਂ ਤੋਂ ਮੁੰਡੇ”। ਇਸ ਕਹਾਣੀ ਵਿੱਚ ਦੋ ਸਹੇਲੀਆਂ ਸਵੀਟੀ ਅਤੇ ਪ੍ਰੀਤੀ ਤੋਂ ਪਤਨੀਆਂ ਹੋਣ ਦੇ ਨਾਤੇ ਮੁੰਡਿਆਂ ਨੂੰ ਜਨਮ ਦੇਣ ਦੀ ਉਮੀਦ ਰੱਖੀ ਜਾਂਦੀ ਹੈ। ਸਵੀਟੀ ਵਾਰ ਵਾਰ ਗਰਭਪਾਤ ਤੋਂ ਬਚਣ ਲਈ  ਨਸਬੰਦੀ ਕਰਵਾ ਲੈਂਦੀ ਹੈ। ਇਸ ਦੇ ਉਲਟ ਪ੍ਰੀਤੀ ਗਰਭ ਧਾਰਨ ਕਰਨ ਦੇ ਅਯੋਗ ਹੈ। ਉਹ ਮਾਂ ਨਾ ਬਣਨ ਕਰ ਕੇ ਉਦਾਸੀ ਵਿੱਚ ਆਪਣੇ ਪਤੀ ਪਰਿਵਾਰ ਤੋਂ ਡਰਦੀ ਹੈ।  ਰਾਤਾਂ ਨੂੰ ਲਗਾਤਾਰ ਸੱਪਾਂ ਦੇ ਸੁਪਨਿਆਂ ਵਿੱਚ ਉੱਸਲ਼ਵੱਟੇ ਮਾਰਦੀ ਹੈ। ਮਾਂ ਬਣਨ ਤੋਂ ਬਾਅਦ  ਉਸ ਦਾ ਆਤਮ ਵਿਸ਼ਵਾਸ ਅਤੇ ਪਰਿਵਾਰ ਵਿੱਚ ਰੁਤਬਾ ਵੱਧਦਾ ਹੈ। ਹੁਣ ਉਹ ਸ਼ੇਰਾਂ ਅਤੇ ਬਘਿਆੜਾਂ ਦੇ ਸੁਪਨੇ ਲੈਂਦੀ ਹੈ।

ਕਹਾਣੀ ਬੇਟੀ ਕਾ ਬਾਪ  ਵਿੱਚ ਧੀਆਂ ਦਾ ਪਿਉ ਹੋਣਾ ਸਥਾਨਕ ਭਾਸ਼ਾ ਵਿੱਚ ਗਾਲ਼ ਖਾਣ ਦੇ ਬਰਾਬਰ ਹੈ। ਸਦੀਆਂ ਪੁਰਾਣੀਆਂ ਪਰੰਪਰਾਵਾਂ ਪ੍ਰਤੀ ਦੋ ਜੋੜਿਆਂ ਦੇ ਰਵੱਈਏ ਦੀ ਤੁਲਨਾ ਕੀਤੀ ਗਈ ਹੈ। ਡਾ: ਅਮਿਤ ਆਪਣੀ ਪਤਨੀ, ਪ੍ਰੋਫੈਸਰ ਮੰਜੂ, ਤੋਂ ਪੁੱਤ ਚਾਹੁੰਦਾ ਹੈ ਪਰ ਡਾ: ਰਣਬੀਰ ਮਲਿਕ ਆਪਣੀ ਤੀਜੀ ਧੀ ਦੇ ਜਨਮ ’ਤੇ ਵੀ ਮਠਿਆਈ ਵੰਡਦਾ ਹੈ। ਹੋਰ ਕਹਾਣੀਆਂ ਵਿਚ ਕੇਸਰਾ ਰਾਮ ਨੇ ਸਮਕਾਲੀ ਸੰਕਟਾਂ, ਸਮਾਜਕ ਬੁਰਾਈਆਂ, ਭਾਈਚਾਰਿਆਂ ਵਿੱਚ ਪਾਣੀ ਅਤੇ ਸਵੱਛਤਾ ਦੀ ਘਾਟ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਝੁੱਗੀਆਂ ਵਾਲਿਆਂ ਦੇ ਸ਼ੋਸ਼ਣ ਦੇ ਯਥਾਰਥ ਨੂੰ ਪੇਸ਼ ਕੀਤਾ ਹੈ।


ਲੜੀ: 2020 ਢਾਹਾਂ ਇਨਾਮ ਜੇਤੂ ਟੈਗ: 2020 ਜੇਤੂ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi