- ਪਰਕਾਸ਼ਕ: ਕਿਤਾਬ ਤ੍ਰਿੰਞਣ
ਅਜੋਕੀ ਪੰਜਾਬੀ ਵਾਰਤਕ ਵਿੱਚ, ਪਾਣੀ ਦੀ ਕੰਧ ਕੇਂਦਰੀ ਥੀਮ ਵਜੋਂ ਵਿਸ਼ੇਸ਼ ਤੌਰ ’ਤੇ ਅਤੇ ਖਾਸ ਕਰ ਡਰ ਦੀ ਯਾਦ ਅਤੇ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਦੂਰ ਕਰਨ ਦੇ ਸੰਘਰਸ਼ ਦੀ ਇਕ ਉੱਤਮ ਉਦਾਹਰਣ ਹੈ। ਅਹਿਮਦ ਇਨ੍ਹਾਂ ਕਾਵਿ-ਸੰਵੇਦਨਾ ਅਤੇ ਪ੍ਰਕਿਰਤੀ ਸੰਦਰਭ ਨਾਲ ਭਰਪੂਰ ਕਹਾਣੀਆਂ ਵਿੱਚ ਮਰਦ ਬਿਰਤਾਂਤਾਂ ਰਾਹੀਂ ਡਰ ਦੀਆਂ ਜਟਿਲ ਪਰਤਾਂ ਦੀ ਪੜਚੋਲ ਕਰਦਾ ਹੈ। ਢਾਹਾਂ ਇਨਾਮ ਦੇ ਜੁਰਰ ਨਵੀਦ ਆਲਮ ਦਾ ਕਹਿਣਾ ਹੈ, “ਭਾਵੇਂ ਵੰਡੇ ਹੋਏ ਪੰਜਾਬ ਦੇ ਸਰਹੱਦੋਂ ਪਾਰ ਜੱਦੀ ਘਰ ਦਾ ਦੌਰਾ ਜਾਂ ਇਕ ਛੋਟੇ ਲੜਕੇ ਦਾ ਥੋੜ੍ਹੇ ਸਮੇਂ ਲਈ ਇਕ ਗਊ ਪ੍ਰਤੀ ਪਿਆਰ ਉਭਰਨਾ ਜਾਂ ਵੈਨਕੂਵਰ ਵਿੱਚ ਪਿਆਰ ਪਾਉਣ ਦਾ ਮੌਕਾ ਮਿਲਣ ਬਾਰੇ ਬਾਅਦ ਵਿੱਚ ਸੋਚਣਾ, ਕਥਾਵਾਚਕ ਫਿਰ ਵੀ ਆਪਣੇ ਤਜ਼ਰਬਿਆਂ ਨੂੰ ਸਹਿਜਤਾ ਨਾਲ ਰੌਸ਼ਨੀ ਵਿੱਚ ਬਦਲਣ ਦਾ ਪ੍ਰਬੰਧ ਕਰਦੇ ਹਨ”, ਅਤੇ ਡਰ ਦੀ ਪਕੜ ਤੋਂ ਅਜ਼ਾਦੀ ਦਾ ਉਪਾਉ ਲੱਭ ਲੈਂਦੇ ਹਨ।
1947 ਦੀ ਵੰਡ ਤੋਂ ਲੈ ਕੇ ਲਾਹੌਰ ਦੀਆਂ ਗਲੀਆਂ ਵਿੱਚ ਵਾਪਰਦੇ ਬੇਰਹਿਮ, ਵਿਸ਼ਵਾਸਘਾਤ ਅਤੇ ਦੁਖਾਂਤ ਕਾਰਨ ਪਾਤਰਾਂ ਦੇ ਸਦਮੇ ਵਿੱਚ ਪਾਠਕ ਤੇਜ਼ੀ ਨਾਲ ਖਿੱਚਿਆ ਜਾਂਦਾ ਹੈ। ਉਮੀਦ ਨਾਲ ਰੰਗਿਆ ਹੋਇਆ ਡਰ ਪਾਤਰਾਂ ਅਤੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਦੇ ਰਿਸ਼ਤਿਆਂ ਨੂੰ ਪ੍ਰਭਾਵਤ ਕਰਦਾ ਹੈ, “ਜਦ ਤੀਕ ਅਸੀਂ ਉਹਨੂੰ ਸੁਚੇਤ ਹੋ ਬਖ਼ਸ਼ ਨਾ ਦੇਈਏ”। ਸਿਰਲੇਖ ਕਹਾਣੀ ਪਾਣੀ ਦੀ ਕੰਧ ਵਿੱਚ ਪਾਤਰ ਅਤੇ ਸਿੱਖ ਸੁਰੱਖਿਆ ਕਰਮਚਾਰੀ ਵਿਚਕਾਰ ਪਾਣੀ ਦੀ ਕੰਧ ਡਰ ਅਤੇ ਸ਼ੱਕ ਦਾ ਪ੍ਰਤੀਕ ਬਣਦੀ ਹੈ ਜੋ ਪਾਰ ਕਰਨੀ ਅਸੰਭਵ ਜਾਪਦੀ ਹੈ। ਪਰ ਜਦੋਂ ਕਰਮਚਾਰੀ ਉਸ ਦੀਵਾਰ ਨੂੰ ਪਾਰ ਕਰ ਕੇ ਪਾਤਰ ਨੂੰ ਮਿਲ ਬੈਠਣ, ਗੱਲਾਂ ਕਰਨ ਅਤੇ ਖਾਣ ਪੀਣ ਲਈ ਸੱਦਾ ਦਿੰਦਾ ਹੈ ਤਾਂ ਪਾਤਰ ਇੰਝ ਮਹਿਸੂਸ ਕਰਦਾ ਹੈ, “ਉਹਦੇ ਹੱਥ ਦੀ ਨਿੱਘੀ ਛੁਹ ਨੇ ਮੇਰੇ ਸ਼ੱਕ ਦੀ ਕੰਧ ਵਿਚ ਮਘੋਰਾ ਕਰ ਦਿੱਤਾ”।
ਇਹ ਜੀਵਨੀ ਸੰਬੰਧੀ ਦਿਲਗੀਰ ਕਹਾਣੀਆਂ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ, ਅਤੇ ਵੰਡ ਤੋਂ ਬਾਅਦ ਲਾਹੌਰ ਦੇ ਫੈਲ ਰਹੇ ਆਂਢ-ਗੁਆਂਢ ਦੇ ਪ੍ਰਸੰਗ ਵਿੱਚ ਸਮੇਂ ਅਤੇ ਥਾਂਵਾਂ ਤੋਂ ਵੱਖ ਹੋਏ ਲੋਕਾਂ ਦੀ ਗੁੰਝਲਦਾਰ ਮਨੋਵਿਗਿਆਨਕ ਅਤੇ ਭਾਵਾਤਮਕ ਸਥਿਤੀ ਤੇ ਚਾਨਣਾ ਪਾਉਂਦੀਆਂ ਹਨ।