ਅਵਤਾਰ ਸਿੰਘ ਬਿਲਿੰਗ ਆਪਣੀ ਪੀੜ੍ਹੀ ਦੇ ਮੋਢੀ ਨਾਵਲਕਾਰਾਂ ਵਿੱਚੋਂ ਇੱਕ ਹੈ।ਖਾਲੀ ਖੂਹਾਂ ਦੀ ਕਥਾ ਉਸਦਾ ਛੇਵਾਂ ਨਾਵਲ ਹੈ। ਬਿਲਿੰਗ ਪਾਠਕ ਨੂੰ ਆਪਣੇ ਵਿਸ਼ਵਾਸ ਵਿਚ ਲੈਂਦਾ ਹੋਇਆ ਕਹਾਣੀ ਦੀਆਂ ਪਰਤਾਂ ਨੂੰ ਸਹਿਜੇ-ਸਹਿਜੇ ਖੋਲ੍ਹਦਾ ਹੈ। ਪੇਂਡੂ ਖੇਤਰ ਵਿੱਚ ਸਥਿਤ ਇਸਦੀ ਕਹਾਣੀ, ਦੋ ਭੈਣਾਂ ਨਾਲ ਵਿਆਹੇ ਦੋ ਭਰਾਵਾਂ ਵਿਚਾਲੇ ਪਰਿਵਾਰਕ ਅੰਤਰ ਕਿਰਿਆਵਾਂ ਦੌਰਾਨ ਪਰਤ ਦਰ ਪਰਤ ਖੁੱਲਦੀ ਹੈ। ਪਾਸ਼ੀ, ਵੱਡੇ ਭਰਾ ਚਰਨ ਸਿੰਘ ਦਾ ਪੋਤਾ, ਗਰਮੀਆਂ ਦੀਆਂ ਪੂਰੀ ਖੁਸ਼ੀ ਨਾਲ ਆਪਣੇ ਨਾਨਕੇ ਪਿੰਡ ਮਨਾਉਂਦਾ ਹੈ। ਜੋ ਤਰਜ਼ੇ-ਜ਼ਿੰਦਗੀ ਦਾ ਡੂੰਘਾ ਦਰਸ਼ਕ ਹੈ, ਚਰਨ ਸਿੰਘ ਅਤੇ ਬਿਸ਼ਨ ਸਿੰਘ ਦੇ ਪਰਿਵਾਰਾਂ ਦੀਆਂ ਚਾਰ ਪੀੜ੍ਹੀਆਂ ਦੇ ਉਤਾਅ-ਚੜ੍ਹਾਵਾਂ ਦੀ ਵਾਰਤਾ ਬੇਲਾਗ ਹੋ ਕੇ ਬਿਆਨ ਕਰਦਾ ਹੈ। ਉਹ ਆਪਣੇ ਨਾਨੇ ਦੇ ਇਸ ਕਥਨ ਨੂੰ ਕਦੇ ਨਹੀਂ ਵਿਸਾਰਦਾ ਕਿ ਲਗਾਤਾਰ ਆਮਦਨ ਦੇ ਸਾਧਨ ਖਤਮ ਹੋ ਜਾਣ ਤਾਂ ਮਾਇਆ ਦੇ ਖੂਹ ਖਾਲੀ ਹੋਣ ਨੂੰ ਦੇਰ ਨਹੀਂ ਲੱਗਦੀ। ਨਾਵਲ ਦੇ ਅਖੀਰ ਵਿਚ ਉਹ ਪ੍ਰਤੀਤ ਕਰਦਾ ਹੈ ਕਿ ‘ਪੀੜਾਂ ਭਰੀ ਵਾਰਤਾ ਵਿਚ ਖੁਸ਼ੀ ਤਾਂ ਛਿਣ-ਮਾਤਰ ਹੀ ਆਉਂਦੀ ਹੈ’। ਇਸਦੇ ਤਾਕਤਵਰ ਅਤੇ ਪੜਚੋਲਵੇਂ ਵਿਸਥਾਰ ਰਾਹੀਂ, ਇਹ ਨਾਵਲ ਪਿਛਲੇ ਅੱਠ ਦਹਾਕਿਆਂ ਦੌਰਾਨ ਪੇਂਡੂ ਪੰਜਾਬ ਵਿੱਚ ਵਾਪਰੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਬਦੀਲੀਆਂ ਨੂੰ ਕੇਂਦਰ ਵਿੱਚ ਲਿਆਉਂਦਾ ਹੈ। ਚਾਰ ਪੀੜ੍ਹੀਆਂ ਦੀ ਕਹਾਣੀ ਦਾ ਨਾਵਲ ਵਿਚ ਇਕ ਵਿਲੱਖਣ ਤਰੀਕੇ ਨਾਲ ਕਾਲਪਨਿਕ ਪ੍ਰਗਟਾਵਾ ਕੀਤਾ ਗਿਆ ਹੈ ਪਰ ਤਾਂ ਵੀ ਇਹ ਇਕ ਸਾਂਝੇ ਕਿਸਾਨ ਪਰਿਵਾਰ ਜਿਉਂਦੇ ਅਨੁਭਵਾਂ ਪ੍ਰਤੀ ਸੱਚਾ ਰਹਿੰਦਾ ਹੈ। ਨਾਵਲ ਵਿਚ ਪਾਤਰਾਂ ਦਾ ਵਿਕਾਸ ਅਤੇ ਬੋਲੀ ਦੀ ਕਲਾਤਮਕ ਵਰਤੋਂ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਹੈ। ਪੰਜਾਬ ਦੇ ਧਾਹਾ ਇਲਾਕੇ ਦਾ ਸੱਭਿਆਚਾਰ ਆਪਣੇ ਸਾਰੇ ਰੂਪਾਂ ਵਿਚ ਸਾਕਾਰ ਹੋ ਕੇ ਪ੍ਰਗਟ ਹੁੰਦਾ ਹੈ।