ਸੁਖਵਿੰਦਰ ਸਿੰਘ ਬਾਲੀਆਂ
ਸੰਗਰੂਰ, ਪੰਜਾਬ, ਭਾਰਤ


‘ਮੰਡੀ ਰਹੀਮ ਖਾਂ’, ਲੇਖਕ ਸੁਖਵਿੰਦਰ ਸਿੰਘ ਬਾਲੀਆਂ ਦੇ ਇਸ ਨਾਵਲ ਦਾ ਵਿਸ਼ਾ-ਵਸਤੂ ਉਨ੍ਹੀਂਵੀਂ ਸਦੀ ਦੇ ਆਖਰੀ ਦਹਾਕੇ ਤੋਂ ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੱਕ ਦੇ ਦੇਸ਼ ਕਾਲ ਨਾਲ ਸਬੰਧਿਤ ਹੈ। ਇਹ ਇਕ ਤਰ੍ਹਾਂ ਨਾਲ ਅੰਗਰੇਜ਼ ਸਾਮਰਾਜ ਅਧੀਨ ਅਤੇ ਦੇਸ਼-ਵੰਡ (1947) ਨਾਲ ਬਦਲਦੇ ਪੰਜਾਬ ਦੀ ਗਾਥਾ ਹੈ। ਇਹ ਬਾਰਾਂ ਦੇ ਜੰਗਲੀ ਅਤੇ ਬਿਰਾਨ ਇਲਾਕੇ ਨੂੰ ਵਸਾਉਣ ਵਾਲੇ ਪੰਜਾਬੀਆਂ ਦੀ ਮੁਸ਼ੱਕਤ ਅਤੇ ਉੱਥੋਂ ਦੇ ਸੱਭਿਆਚਾਰ ਦਾ ਦਸਤਾਵੇਜ਼ ਹੀ ਨਹੀਂ ਸਗੋਂ ਉੱਥੇ ਦੇ ਅਤੀ ਕਠਿਨ ਜੀਵਨ ਭੋਗਦਿਆਂ ਇਨ੍ਹਾਂ ਥਾਂਵਾਂ ਉੱਪਰ ਪੈਰ ਜਮਾ ਲੈਣ ਵਾਲੇ ਲੋਕਾਂ ਦੇ ਜੀਵਨ ਨੂੰ ਵੀ ਬੜੀ ਬਰੀਕੀ ਨਾਲ ਚਿਤਰਿਆ ਗਿਆ ਹੈ।
ਚੋਖੇ ਝਾੜ ਵਾਲੀਆਂ ਫਸਲਾਂ ਸਦਕਾ ਪਰਿਵਾਰਾਂ ਲਈ ਲਹਿਰਾਂ ਵਹਿਰਾਂ ਲੱਗ ਗਈਆਂ ਪਰ 1947 ਦੀ ਦੇਸ਼-ਵੰਡ ਉਨ੍ਹਾਂ ’ਤੇ ਬਿੱਜ ਬਣ ਕੇ ਪੈ ਗਈ। ਲੇਖਕ ਨੇ ਵਿਭਿੰਨ ਸਮਾਜਕ, ਆਰਥਕ ਅਤੇ ਸੱਭਿਆਚਾਰਕ ਪੱਖਾਂ ਨੂੰ ਛੋਹਦਿਆਂ ਹੋਇਆਂ ਯਥਾਰਥ ਦੀ ਕਲਾਮਈ ਪੇਸ਼ ਕੀਤੀ ਹੈ। ਉਸ ਦੌਰ ਦੇ ਪੰਜਾਬੀ ਲੋਕ ਜੀਵਨ ਨੂੰ ਸਮਝਣ ਲਈ ਇਹ ਨਾਵਲ ਇਕ ਸੰਪੂਰਨ ਦਸਤਾਵੇਜ਼ ਹੈ। ਮਲਵਈ ਅਤੇ ਸਥਾਨਕ ਬੋਲੀ ਇਸ ਰਚਨਾ ਨੂੰ ਹੋਰ ਵੀ ਮੁੱਲ-ਵਾਨ ਬਣਾਉਂਦੀ ਹੈ।