ਸਰਘੀ ਜੰਮੂ
ਅੰਮ੍ਰਿਤਸਰ, ਪੰਜਾਬ, ਭਾਰਤ
ਸਰਘੀ ਨੂੰ ਸਾਹਿਤਕ ਪ੍ਰਤਿਭਾ ਆਪਣੇ ਮਰਹੂਮ ਪਿਤਾ ਦਲਬੀਰ ਚੇਤਨ ਤੋਂ ਵਿਰਾਸਤ ਵਿੱਚ ਮਿਲੀ ਹੈ, ਜੋ ਸਮਕਾਲੀ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਹਨ। ਉਸ ਨੇ ਪੰਜਾਬੀ ਲੋਕਧਾਰਾ ਅਤੇ ਗਲਪ ਵਿੱਚ ਪੀਐਚਡੀ ਕੀਤੀ ਹੋਈ ਹੈ। ਉਹ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਤਰਨ ਤਾਰਨ ਵਿਖੇ ਪੰਜਾਬੀ ਦੀ ਸਹਾਇਕ ਪ੍ਰੋਫੈਸਰ ਹੈ। ਕਵਿਤਾ ਨਾਲ ਅਰੰਭ ਕਰਦਿਆਂ ਸਰਘੀ ਨੇ ਆਪਣੇ ਆਪ ਨੂੰ ਇਕ ਸਤਿਕਾਰਤ ਸਾਹਿਤਕ ਆਲੋਚਕ ਅਤੇ ਸੰਪਾਦਕ ਵਜੋਂ ਸਥਾਪਤ ਕੀਤਾ ਹੈ। ਉਸ ਦੀਆਂ ਕਿਤਾਬਾਂ ਵਿੱਚ ਸਮਦ੍ਰਿਸ਼ਟੀ (2002), ਖਿਲਰੇ ਹਰਫ਼ (2003), ਚੇਤਨ ਕਥਾ (2009) ਅਤੇ ਵਿਦਾ ਹੋਣ ਤੋਂ ਪਹਿਲਾਂ (2009) ਅਤੇ ਪੰਜਾਬੀ ਕਹਾਣੀ ਵਿਚ ਲੋਕਧਾਰਾ ਦਾ ਅਨੁਸਰਣ ਅਤੇ ਰੁਪਾਂਤਰ (2018) ਸ਼ਾਮਲ ਹਨ।
‘ਰਬਾਬੀ’ ਅਤੇ ‘ਰਾਡ’ ਕਹਾਣੀਆਂ ਉਸ ਦੀ ਸਿਰਜਣਾਤਮਕ ਪ੍ਰਤਿਭਾ ਦੀਆਂ ਸ਼ਾਨਦਾਰ ਉਦਾਹਰਣਾਂ ਹਨ। ਦੋਵਾਂ ਦਾ ਅਨੁਵਾਦ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੋ ਚੁੱਕਾ ਹੈ। ਪੀਟੀਸੀ ਪੰਜਾਬ ਦੁਆਰਾ ਕਹਾਣੀ ‘ਹੋਲੀਡੇ ਵਾਈਫ’ ’ਤੇ ਇਕ ਛੋਟੀ ਫਿਲਮ ਬਣਾਈ ਗਈ ਹੈ।
ਉਹ ‘ਪ੍ਰਿੰਸੀਪਲ ਸੁਜਾਨ ਸਿੰਘ ਉਤਸ਼ਾਹ ਵਾਰਦਕ’ ਅਤੇ ‘ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰਾਂ ਦੀ ਪ੍ਰਾਪਤਕਰਤਾ ਹੈ। ਸਰਘੀ ਕਹਿੰਦੀ ਹੈ, “ਬੇਰਹਿਮੀ ਅਤੇ ਸਮਾਜਕ ਬੇਇਨਸਾਫ਼ੀ ਮੈਨੂੰ ਡੂੰਘਾ ਪ੍ਰਭਾਵਤ ਕਰਦੀ ਹੈ ਜਿਸ ਕਾਰਨ ਮੈਂ ਲਿਖਣ ਲਈ ਮਜਬੂਰ ਹੁੰਦੀ ਹਾਂ। ਇਹ ਮੇਰੀ ਸਾਰੀ ਜ਼ਿੰਦਗੀ ਦਾ ਜਨੂਨ ਹੈ”।