ਬਲੀਜੀਤ
ਮੋਹਾਲੀ, ਪੰਜਾਬ, ਭਾਰਤ
ਬਲੀਜੀਤ ਨੇ ਸਰਕਾਰੀ ਕਾਲਜ ਰੋਪੜ ਤੋਂ ਬੀ.ਏ. ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ. ਏ. ਦੀ ਡਿਗਰੀ ਪ੍ਰਾਪਤ ਕੀਤੀ। ਉਹ ਡੀ ਡੀ ਪੀ ਓ ਦੀ ਪੋਸਟ ਤੋਂ ਸੇਵਾ-ਮੁਕਤ ਹੋ ਚੁੱਕਾ ਹੈ। ਉਸ ਦੇ 3 ਕਹਾਣੀ ਸੀਗ੍ਰਹਿ ‘ਸੌ ਗੱਲਾਂ’ (2006), ‘ਇਬਾਰਤਾਂ’ (2010) ਅਤੇ ‘ਉੱਚੀਆਂ ਆਵਾਜ਼ਾਂ’ (2022) ਪ੍ਰਕਾਸ਼ਿਤ ਹੋ ਚੁੱਕੇ ਹਨ। ਲੇਖਕ ਨੂੰ 2019 ਵਿੱਚ ‘ਲੋਕ ਕਵੀ ਗੁਰਦਾਸ ਰਾਮ ਆਲਮ ਅਵਾਰਡ’ ਅਤੇ 2022 ਵਿੱਚ ਉਸ ਦੀ ਕਹਾਣੀ ‘ਨੂਣ’ ਲਈ ‘ਉਰਮਿਲਾ ਆਨੰਦ ਸਿਮਰਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।