ਬਲਬੀਰ ਮਾਧੋਪੁਰੀ
ਨਵੀਂ ਦਿੱਲੀ, ਭਾਰਤ
ਪੰਜਾਬੀ ਪਿੰਡ ਮਾਧੋਪੁਰ ਵਿੱਚ ਬਾਲ ਮਜ਼ਦੂਰ ਵਜੋਂ ਨਿਮਰ ਸ਼ੁਰੂਆਤ ਤੋਂ ਲੈ ਕੇ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਡਿਪਟੀ ਡਾਇਰੈਕਟਰ ਬਣਨ ਤੱਕ, ਮਾਧੋਪੁਰੀ ਦੀ ਯਾਤਰਾ ਮੁਸ਼ਕਲ, ਹਿੰਮਤ ਅਤੇ ਦ੍ਰਿੜਤਾ ਵਾਲੀ ਹੈ। ਉਸ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ ਪੰਜਾਬੀ ਵਿੱਚ ਪੋਸਟ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ।
ਉਸ ਦੀਆਂ ਸ਼ਾਨਦਾਰ ਲਿਖਤਾਂ ਨੇ ਜਾਤੀ ਅਧਾਰਤ ਸਮਾਜ ਦੇ ਅੰਦਰ ਵੰਚਿਤ ਅਤੇ ਦੱਬੇ-ਕੁਚਲੇ ਲੋਕਾਂ ਖਾਸ ਕਰ ਕੇ ਦਲਿਤਾਂ ਦੇ ਦੁੱਖਾਂ ਨੂੰ ਉਜਾਗਰ ਕੀਤਾ। ‘ਛਾਂਗਿਆ ਰੁੱਖ’ (2002) ਇਕ ਜ਼ਬਰਦਸਤ ਸਵੈ-ਜੀਵਨੀ ਦਾ ਅਨੁਵਾਦ ਅੰਗਰੇਜ਼ੀ, ਹਿੰਦੀ, ਉਰਦੂ, ਰੂਸੀ ਅਤੇ ਪੋਲਿਸ਼ ਵਿੱਚ ਹੋਇਆ ਹੈ। ‘ਮਾਈ ਕਾਸਟ-ਮਾਈ ਸ਼ੈਡੋ’ ਕਵਿਤਾਵਾਂ ਅਤੇ ‘ਗਦਰੀ ਬਾਬਾ ਮੰਗੂ ਰਾਮ’ ਵਰਗੀਆਂ ਕਿਤਾਬਾਂ ਨੇ ਮਾਧੋਪੁਰੀ ਦੀ ਸਥਿਤੀ ਇਕ ਪ੍ਰਭਾਵਸ਼ਾਲੀ ਲੇਖਕ ਵਜੋਂ ਮਜ਼ਬੂਤ ਕੀਤੀ। ‘ਮਿੱਟੀ ਬੋਲ ਪਈ’ ਦੀ ਤੁਲਨਾ ਥਾਮਸ ਹਾਰਡੀ, ਫਿਓਡੋਰ ਦੋਸਤੋਵਸਕੀ ਅਤੇ ਚਾਰਲਸ ਡਿਕਨਜ਼ ਦੀਆਂ ਲਿਖਤਾਂ ਨਾਲ ਕੀਤੀ ਗਈ ਹੈ।
ਉਸ ਦੇ ਸਾਹਿਤਕ ਕ੍ਰੈਡਿਟ ਵਿੱਚ ਗਲਪ ਦੀਆਂ ਚੌਦਾਂ ਕਿਤਾਬਾਂ ਜਿਨ੍ਹਾਂ ਵਿੱਚ ਮਹੱਤਵਪੂਰਣ ਸੰਪਾਦਕੀ ਅਤੇ ਅਨੁਵਾਦ ਕਾਰਜ ਸ਼ਾਮਲ ਹਨ। ਭਾਰਤੀ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਅਤੇ ਜੀਵਨ ਕਾਲ ਪ੍ਰਾਪਤੀ ਪੁਰਸਕਾਰ, ਪੰਜਾਬੀ ਅਕਾਦਮੀ ਦਿੱਲੀ ਵੱਲੋਂ ਉਸ ਦੀ ਝੋਲੀ ਪਏ।। ਮਾਧੋਪੁਰੀ ਪੰਜਾਬੀ ਭਵਨ, ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਨਿਰਦੇਸ਼ਕ ਅਤੇ ਤਿਮਾਹੀ ਸਮਕਾਲੀ ਸਾਹਿਤ ਰਸਾਲੇ ਦੇ ਸੰਪਾਦਕ ਹਨ।