ਨੈਨ ਸੁਖ
ਲਾਹੌਰ, ਪੰਜਾਬ, ਪਾਕਿਸਤਾਨ
ਨੈਨ ਸੁਖ ਨੇ ਅੱਠ ਆਲੋਚਨਾਤਮਕ ਪ੍ਰਸੰਸਾ ਯੋਗ ਕਿਤਾਬਾਂ ਪ੍ਰਕਾਸ਼ਤ ਕੀਤੀਆਂ। ਪਹਿਲਾ ਕਾਵਿ ਸੰਗ੍ਰਹਿ ‘ਕਿੱਕਰ ਤੇ ਅੰਗੂਰ’ 1994 ਵਿੱਚ ਪ੍ਰਕਾਸ਼ਤ ਹੋਇਆ। ਕਹਾਣੀਆਂ ਦੀ ਪਲੇਠੀ ਕਿਤਾਬ ‘ਠੀਕਰੀਆਂ’ 2005 ਅਤੇ ‘ਉਥਲ ਪੁਥਲ’ 2011 ਵਿੱਚ ਛਪੀਆਂ। ਸਭਿਆਚਾਰਕ ਤੌਰ ’ਤੇ ਅਮੀਰ ਅਤੇ ਵਿਸਤ੍ਰਿਤ ਨਾਵਲ ‘ਮਾਧੋ ਲਾਲ ਹੁਸੈਨ: ਲਾਹੋਰ ਦੀ ਵੇਲ’ ਨੂੰ 2014 ਵਿੱਚ ਪਾਠਕਾਂ ਵਾਲੋਂ ਭਰਵਾਂ ਹੁੰਘਾਰਾ ਮਿਲਿਆ। ‘ਜੋਗੀ, ਸੱਪ, ਤ੍ਰਾਹ’ ਕਹਾਣੀ ਸੰਗ੍ਰਹਿ ਇਕ ਅਹਿਮ ਪਰਾਪਤੀ ਹੈ। ਇਸ ਵਿੱਚ ਪੁਰਾਣੇ ਪੰਜਾਬ ਦੇ ਗੁਆਚਣ ਅਤੇ ਨਵੇਂ ਪੰਜਾਬ ਦੇ ਉਭਾਰ ਵਿੱਚ ਆਮ ਲੋਕਾਂ ਦੀ ਘਬਰਾਹਟ ਅਤੇ ਉਮੀਦ ਬਾਰੇ ਪੜਚੋਲ ਕੀਤੀ ਗਈ ਹੈ।
ਨੈਨ ਸੁਖ ਨੂੰ 2015 ਵਿੱਚ ‘ਮਾਧੋ ਲਾਲ ਹੁਸੈਨ: ਲਾਹੌਰ ਦੀ ਵੇਲ’ ਨਾਵਲ ਲਈ ਢਾਹਾਂ ਪ੍ਰਾਈਜ਼ ਫਾਈਨਲਿਸਟ ਇਨਾਮ ਅਤੇ ਪਾਕਿਸਤਾਨ ਦਾ ਵੱਕਾਰੀ ਇਨਾਮ ਮਸੂਦ ਖੱਦਰਪੋਸ਼ ਨਾਲ ਸਨਮਾਨਤ ਕੀਤਾ ਗਿਆ।