ਦੀਪਤੀ ਬਬੂਟਾ

ਮੋਹਾਲੀ, ਪੰਜਾਬ, ਭਾਰਤ
ਦੀਪਤੀ ਬਬੂਟਾ ਨੇ ਹਿਸਟਰੀ ਦੀ ਐੱਮ.ਏ. ਅਤੇ ਐੱਮ.ਫਿਲ. ਕਰਨ ਤੋਂ ਇਲਾਵਾ ਐੱਮ.ਐੱਡ. ਅਤੇ ਹੋਰ ਵੀ ਕਈ ਵਿੱਦਿਅਕ ਯੋਗਤਾਵਾਂ ਪ੍ਰਾਪਤ ਕੀਤੀਆਂ। ਉਸ ਨੇ ਸੀਨੀਅਰ ਸਕੰਡਰੀ ਸਕੂਲਾਂ ਵਿੱਚ ਬਤੌਰ ਅਧਿਆਪਕ ਅਤੇ ਪ੍ਰਿੰਸੀਪਲ ਦੇ ਅਹੁਦਿਆਂ ਦੀ ਸੇਵਾ ਨਿਭਾਈ। ਕਈ ਪੰਜਾਬੀ ਰਸਾਲਿਆਂ ਲਈ ਪੱਤਰਕਾਰੀ ਵੀ ਕਰਦੀ ਰਹੀ। ਥੀਏਟਰ ਅਤੇ ਫਿਲਮ ਆਰਟ ਨਾਲ ਵੀ ਜੁੜੀ ਹੋਈ ਹੈ। ਉਸ ਦੇ ਪ੍ਰਾਪਤ ਕੀਤੇ ਇਨਾਮਾਂ ਵਿੱਚ ਕਹਾਣੀ ਸੰਗ੍ਰਹਿ ‘ਭੁੱਖ ਇਉਂ ਸਾਹ ਲੈਂਦੀ ਹੈ’ ਨੂੰ ਦਲਬੀਰ ਚੇਤਨ ਯਾਦਗਾਰੀ ਕਥਾ ਦਾ ਪੁਰਸਕਾਰ ਵੀ ਸ਼ਾਮਲ ਹੈ।