ਜਰਨੈਲ ਸਿੰਘ ਸੇਖਾ

ਸਰੀ, ਬੀ.ਸੀ., ਕੈਨੇਡਾ
ਜਰਨੈਲ ਸਿੰਘ ਸੇਖਾ ਸਰੀ, ਬੀ.ਸੀ., ਕੈਨੇਡਾ ਦੇ ਵਸਨੀਕ ਦਾ ਪਿਛੋਕੜ ਜ਼ਿਲ੍ਹਾ ਮੋਗਾ, ਪੰਜਾਬ ਨਾਲ ਸੰਬੰਧਿਤ ਹੈ। ਉਸ ਨੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਸੀਨੀਅਰ ਸੈਕੰਡਰੀ ਸਕੂਲ ਤੱਕ ਪੜ੍ਹਾਇਆ ਅਤੇ ਟੀਚਰਜ਼ ਯੂਨੀਅਨ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਉਹ ਇੱਕ ਬਹੁ-ਵਿਧਾਈ ਲੇਖਕ ਹੈ। ਉਸ ਦੀਆਂ ਰਚਨਾਵਾਂ ਉੱਪਰ ਉੱਤਰੀ ਭਾਰਤੀ ਯੂਨੀਵਰਸਿਟੀਆਂ ਦੇ ਬਹੁਤ ਸਾਰੇ ਖੋਜਾਰਥੀਆਂ ਨੇ ਐੱਮ.ਫਿਲ. ਅਤੇ ਪੀਐੱਚ.ਡੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਉਸ ਨੂੰ ਪੰਜਾਬ, ਭਾਰਤ ਅਤੇ ਕੈਨੇਡਾ ਵਿੱਚੋਂ ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।