• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / ਜਮੀਲ ਅਹਿਮਦ ਪਾਲ

ਜਮੀਲ ਅਹਿਮਦ ਪਾਲ

Jameel Ahmad Paul author of Mendal Da Qanoon, ਮੈਂਡਲ ਦਾ ਕਨੂੰਨ, مینڈل دا قنون

ਲਹੌਰ, ਪੰਜਾਬ, ਪਾਕਿਸਤਾਨ

ਜਮੀਲ ਪਾਲ ਨੂੰ ਛੋਟੀ ਉਮਰੇ ਹੀ ਅਖ਼ਬਾਰ ਪੜ੍ਹਨ ਦੀ ਚੇਟਕ ਆਪਣੇ ਦਾਦਾ ਜੀ ਤੋਂ ਲੱਗੀ ਸੀ। ਉਹ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਮਸ਼ਰਕੀ ਪਾਕਿਸਤਾਨ (ਅੱਜ ਕੱਲ੍ਹ ‘ਬੰਗਲਾ ਦੇਸ਼’) ਵਿੱਚ ਪੜ੍ਹਿਆ। ਉਨ੍ਹੀਂ ਦਿਨੀਂ ਹੀ ਸਾਂਝੇ ਪਾਕਿਸਤਾਨ ਦਾ ਮੁਲਕ ਟੁੱਟ ਰਿਹਾ ਸੀ। ਉਸ ਨੇ ਬੰਗਾਲੀਆਂ ਦਾ ਬੰਗਾਲੀ ਬੋਲੀ ਪ੍ਰਤੀ ਗੂੜ੍ਹੇ ਅਤੇ ਅਟੁੱਟ ਪਿਆਰ ਤੋਂ ਪ੍ਰਭਾਵਿਤ ਹੋ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਉਸ ਨੇ ਐੱਮ. ਏ. (ਪੰਜਾਬੀ, ਉਰਦੂ ਅਤੇ ਸਿਆਸੀ ਵਿਗਿਆਨ) ਅਤੇ ਪੀਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਪੇਸ਼ੇ ਵਜੋਂ ਚਾਰ ਕਾਲਜਾਂ ਵਿੱਚ ਬਤੌਰ ਲੈਕਚਰਾਰ ਸੇਵਾ ਨਿਭਾਈ। ਉਹ ਪੰਜਾਬੀ ਵਿੱਚ 4 ਕਹਾਣੀ ਸੰਗ੍ਰਹਿ, ਪੱਤਰਕਾਰੀ ’ਤੇ ਇਕ ਕਿਤਾਬ, ਸਫ਼ਰਨਾਮੇ, ਰੀਸਰਚ ਪੇਪਰ, ਅਨੁਵਾਦ ਅਤੇ ਹੋਰ ਕਈ ਕੁੱਝ ਛਪਾ ਚੁੱਕਾ ਹੈ। ਇਕ ਮਿਆਰੀ ਪੰਜਾਬੀ ਮਾਸਿਕ ਪੱਤਰ ‘ਸਵੇਰ ਇੰਟਰਨੈਸ਼ਨਲ’ ਚਲਾਉਂਦੇ ਹੋਏ ਹੋਰ ਵੀ ਕਈ ਰਸਾਲਿਆਂ ਅਤੇ ਅਖ਼ਬਾਰਾਂ ਲਈ ਕੰਮ ਕੀਤਾ। ਅੱਜ ਕੱਲ੍ਹ ਆਪਣਾ ਪੰਜਾਬੀ ਅਖ਼ਬਾਰ ‘ਲੋਕਾਈ’ ਚਲਾ ਰਿਹਾ ਹੈ। ਉਸ ਨੂੰ 2022 ਵਿੱਚ ਪਾਕਿਸਤਾਨ ਸਰਕਾਰ ਨੇ ‘ਤਮਗਾ ਇ ਇਮਤਿਆਜ਼’ ਨਾਲ ਸਨਮਾਨਿਤ ਕੀਤਾ। ਪਾਲ ਕਹਿੰਦਾ ਹੈ, “ਮੇਰਾ ਪਹਿਲਾ ਪਿਆਰ ਪੰਜਾਬੀ ਏ ਤੇ ਦੂਜਾ ਕਹਾਣੀ”।

ਮੈਂਡਲ ਦਾ ਕਨੂੰਨ, ਕਹਾਣੀ ਸੰਗ੍ਰਹਿ2023 ਫਾਇਨਲਿਸਟ

ਮੈਂਡਲ ਦਾ ਕਨੂੰਨ, ਕਹਾਣੀ ਸੰਗ੍ਰਹਿ

ਵੱਲੋਂਜਮੀਲ ਅਹਿਮਦ ਪਾਲ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi