ਗੁਰਮੀਤ ਕੜਿਆਲਵੀ

ਮੋਗਾ, ਪੰਜਾਬ, ਭਾਰਤ
ਗੁਰਮੀਤ ਕੜਿਆਲਵੀ ਜ਼ਿਲ੍ਹਾ ਮੋਗਾ, ਪੰਜਾਬ ਦਾ ਜਮਪਲ਼ ਅਤੇ ਵਸਨੀਕ ਹੈ। ਉਸ ਨੇ ਐੱਮ.ਏ. ਦੀਆਂ ਦੋ ਡਿਗਰੀਆਂ ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਅਤੇ ਇੱਕ ਡਿਪਲੋਮਾ ਸਿਵਲ ਇੰਜਿਨੀਅਰਿੰਗ ਵਿੱਚ ਪ੍ਰਾਪਤ ਕੀਤੇ ਹਨ। ਉਸ ਦਾ ਪੇਸ਼ਾ ਸਮਾਜਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਦਾ ਹੈ। ਉਸ ਦੀਆਂ ਕੁੱਝ ਰਚਨਾਵਾਂ ਚੋਣਵੀਆਂ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਸ਼ਾਮਲ ਹਨ। ਉਹ ਕਈ ਤਰ੍ਹਾਂ ਦੇ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।