ਅਤਰਜੀਤ

ਬਠਿੰਡਾ, ਪੰਜਾਬ, ਭਾਰਤ
ਅਤਰਜੀਤ ਨੇ ਅਧਿਆਪਕ ਲੱਗਣ ਸਾਰ ਹੀ ਕਹਾਣੀ ਲਿਖਣ ਲਈ ਕਲਮ ਚੁੱਕ ਲਈ। ਉਸ ਦੇ ‘ਮਾਸ ਖੋਰੇ’ (1973), ‘ਕਹਾਣੀ ਕੌਣ ਲਿਖੇਗਾ?’ (1996), ‘ਕੰਧਾਂ ’ਤੇ ਲਿਖੀ ਇਬਾਰਤ’ (2015) ਸਮੇਤ ਕੁੱਲ 10 ਕਹਾਣੀ ਸੰਗ੍ਰਹਿ, 2 ਨਾਵਲ ‘ਨਵੀਆਂ ਸੋਚਾਂ ਨਵੀਆਂ ਲੀਹਾਂ’ ਅਤੇ ‘ਅਬ ਜੂਝਣ ਕੋ ਦਾਉ’ ਅਤੇ ਬਾਲ ਸਾਹਿਤ ਦੇ 9 ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਸ ਨੂੰ ਪੰਜਾਬੀ ਸਾਹਿਤ ਸਭਾਵਾਂ/ਅਕਾਦਮੀਆਂ ਵੱਲੋਂ ਅਨੇਕਾਂ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਹੈ।