ਬਲਵਿੰਦਰ ਸਿੰਘ ਗਰੇਵਾਲ
ਖੰਨਾ, ਪੰਜਾਬ, ਭਾਰਤ
ਬਲਵਿੰਦਰ ਸਿੰਘ ਗਰੇਵਾਲ ਦਾ ਜਨਮ ਪਿੰਡ ਬੂਥਗੜ੍ਹ, ਲੁਧਿਆਣਾ, ਪੰਜਾਬ, ਭਾਰਤ ਵਿੱਚ ਹੋਇਆ ਸੀ। ਉਸ ਨੇ ਬੀ.ਏ. ਖੰਨਾ ਦੇ ਏ. ਐੱਸ. ਕਾਲਜ ਅਤੇ ਅਰਥ ਸ਼ਾਸਤਰ ਵਿੱਚ ਐੱਮ. ਏ. ਦੀ ਡਿਗਰੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰਾਪਤ ਕੀਤੀ। ਚੌਥੀ ਜਮਾਤ ਵਿੱਚ ਰੂਪ ਬਸੰਤ ਦੀ ਕਹਾਣੀ ਅਤੇ ਜਸਵੰਤ ਸਿੰਘ ਕਮਲ ਦੇ ਨਾਵਲ ‘ਸੱਚ ਨੂੰ ਫਾਂਸੀ’ ਨੇ ਉਸ ਵਿੱਚ ਸਾਹਿਤ ਪ੍ਰਤੀ ਡੂੰਘੀ ਦਿਲਚਸਪੀ ਪੈਦਾ ਕੀਤੀ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1990 ਵਿੱਚ ਪ੍ਰਕਾਸ਼ਿਤ ਹੋਇਆ। ਉਸ ਤੋਂ ਬਾਅਦ ‘ਯੁਧ ਖੇਤਰ’ (1999), ‘ਖੰਡੇ ਦੀ ਧਾਰ’ (2000), ਅਤੇ ‘ਇਕ ਘਰ ਅਜ਼ਾਦ ਹਿੰਦੀਆਂ ਦਾ’ (2007), ਅਤੇ ਉਸ ਦੀਆਂ ਚੋਣਵੀਆਂ ਰਚਨਾਵਾਂ ਦੀ ਕਿਤਾਬ ‘ਸੂਰਜ ਦੀ ਕੋਈ ਪਿੱਠ ਨੀ ਹੁੰਦੀ’ ਪ੍ਰਕਾਸ਼ਿਤ ਹੋਈਆਂ ਸਨ। ਸਿਰਲੇਖ ਕਹਾਣੀ ‘ਡਬੋਲੀਆ’ ਪਹਿਲੀ ਵਾਰ 2018 ਵਿੱਚ ਪ੍ਰਕਾਸ਼ਿਤ ਹੋਈ ਸੀ। ਸਿਖਲਾਈ ਵਜੋਂ ਇਕ ਅਰਥ ਸ਼ਾਸਤਰੀ ਅਤੇ ਪੇਸ਼ੇ ਵਜੋਂ ਇਕ ਵਿਦਿਅਕ ਸੰਸਥਾ ਦਾ ਪ੍ਰਬੰਧਕ, ਗਰੇਵਾਲ ਨੇ ਇਕ ਪ੍ਰਭਾਵਸ਼ਾਲੀ ਲੇਖਕ ਵਜੋਂ ਆਲੋਚਨਾਤਮਕ ਪ੍ਰਸੰਸਾ ਪ੍ਰਾਪਤ ਕੀਤੀ ਹੈ। ਉਹ ਭੱਠਲ ਯਾਦਗਾਰੀ ਇਨਾਮ, ਕਹਾਣੀਕਾਰ ਸੁਜਾਨ ਸਿੰਘ ਯਾਦਗਾਰੀ ਇਨਾਮ, ਮਾਤਾ ਸਵਰਨ ਕੌਰ ਯਾਦਗਾਰੀ ਇਨਾਮ, ਅਤੇ ਜਸਵੰਤ ਸਿੰਘ ਕਮਲ ਸਮੇਤ ਕਈ ਇਨਾਮਾਂ ਦਾ ਪ੍ਰਾਪਤ ਕਰਤਾ ਹੈ।