ਜਿੰਦਰ
ਜਲੰਧਰ, ਪੰਜਾਬ, ਭਾਰਤ
ਜਿੰਦਰ, ਜਲੰਧਰ ਸ਼ਹਿਰ ਦੇ ਰਹਿਣ ਵਾਲਾ ਹੈ। ਉਸ ਨੇ ਐਮ.ਏ. ਇੰਗਲਿਸ਼ ਦੀ ਡਿਗਰੀ ਡੀ.ਏ.ਵੀ. ਕਾਲਜ ਜਲੰਧਰ ਤੋਂ ਕੀਤੀ। ਉਹ ਪੰਜਾਬ ਸਟੇਟ ਟ੍ਰਾਂਸਪੋਰਟ ਡਿਪਾਰਟਮੈਂਟ ਵਿੱਚੋਂ ਐਡੀਟਰ ਦੇ ਅਹੁਦੇ ਤੋਂ ਸੇਵਾ-ਮੁਕਤ ਹੋ ਚੁੱਕਾ ਹੈ। ਜਿੰਦਰ 1992 ਤੋਂ ਪੂਰੀ ਤਰ੍ਹਾਂ ਸਾਹਿਤ ਨਾਲ ਜੁੜਿਆ। ਹੁਣ ਤਕ ਉਸ ਦੇ 8 ਕਹਾਣੀ ਸੰਗ੍ਰਹਿ, 2 ਸਫ਼ਰਨਾਮੇ, ਸਵੈ-ਜੀਵਨੀ ਅਤੇ ਕੁੱਝ ਕੁ ਹੋਰ ਸਾਹਿਤ ਛੱਪ ਚੁੱਕਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਅਤੇ ਹੋਰ ਕਾਲਜਾਂ ਦੇ ਸਿਲੇਬਸਾਂ ਵਿੱਚ ਉਸ ਦੀਆਂ ਕਹਾਣੀਆਂ ਸ਼ਾਮਲ ਹਨ। ਉਸ ਦੀਆਂ ਰਚਨਾਵਾਂ ’ਤੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਐਮ.ਫਿਲ. ਅਤੇ ਪੀ.ਐਚ.ਡੀ. ਦੇ ਥੀਸਿਸ ਲਿਖੇ ਗਏ ਹਨ। ਉਸ ਦੀਆਂ ਕਹਾਣੀਆਂ ਅਤੇ ਕਹਾਣੀ ਸੰਗ੍ਰਹਿ ਭਾਰਤ ਦੀਆਂ ਕਈ ਭਾਸ਼ਾਵਾਂ ਦੇ ਨਾਲ ਨਾਲ ਸ਼ਾਹਮੁਖੀ, ਉਰਦੂ ਅਤੇ ਸਿੰਧੀ ਵਿੱਚ ਵੀ ਅਨੁਵਾਦ ਹੋ ਕੇ ਛੱਪ ਚੁੱਕੇ ਹਨ। ਉਹ ਗੁਰਦੇਵ ਸਿੰਘ ਬਿਰਹਾ, ਭੱਠਲ ਕਹਾਣੀ ਅਵਾਰਡ, ਸਾਹਿਤ ਅਕੈਡਮੀ ਦਿੱਲੀ ਦਾ ਅਨੁਵਾਦ ਅਵਾਰਡ ਅਤੇ ਹਰਭਜਨ ਸਿੰਘ ਹਲਵਾਰਵੀ ਯਾਦਗਰ ਅਵਾਰਡ ਦਾ ਪ੍ਰਾਪਤ ਕਰਤਾ ਹੈ।
“ਮਸ਼ਹੂਰ ਗ਼ਜ਼ਲਗੋ ਉਲਫ਼ਤ ਬਾਜਵਾ ਜੀ ਨੇ ਮੈਨੂੰ ਲਿਖਣ ਵੱਲ ਤੋਰਿਆ। ਫੇਰ ਮੈਂ ਆਪਣੇ ਆਲੇ-ਦੁਆਲੇ ਤੇ ਖੁਦ ਨੂੰ ਮਨੋਵਿਗਿਆਨਕ ਪੱਖ ਤੋਂ ਸਮਝਣਾ ਸ਼ੁਰੂ ਕੀਤਾ।”
-ਜਿੰਦਰ