ਜਸਵਿੰਦਰ ਧਰਮਕੋਟ

ਮੋਗਾ, ਪੰਜਾਬ, ਭਾਰਤ
ਜਸਵਿੰਦਰ ਦਾ ਜਨਮ ਜ਼ਿਲ੍ਹਾ ਮੋਗਾ ਦੇ ਕਸਬੇ ਧਰਮਕੋਟ ਵਿਖੇ ਹੋਇਆ ਸੀ। ਬੀ.ਐੱਡ ਦੀ ਡਿਗਰੀ ਮੁਕੰਮਲ ਕਰਨ ਉਪਰੰਤ ਉਹ ਆਪਣੇ ਨਵੇਂ ਅਹੁਦੇ ਐੱਸ.ਐੱਸ.ਮਾਸਟਰ ਵਜੋਂ ਸੇਵਾ ਨਿਭਾ ਰਿਹਾ ਹੈ। ਸਕੂਲ ਪੜ੍ਹਦਿਆਂ ਕਿੱਸਾ ਕਾਵਿ, ਨਾਵਲ ‘ਤੂਤਾਂ ਵਾਲਾ ਖੂਹ’ ਅਤੇ ਹੋਰ ਸਾਹਿਤਕ ਰਚਨਾਵਾਂ ਉਸ ਦੇ ਮਨ ਵਿੱਚ ਵੱਸ ਗਈਆਂ ਸਨ। ਉਸ ਦੀ ਕਹਾਣੀ ‘ਮੈਲਾਨਿਨ ਨੂੰ ਸਾਲ 2023 ਦੀ ਬਿਹਤਰੀਨ ਕਹਾਣੀ ਦੇ ਨਾਲ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਦਾ ਸਨਮਾਨ ਵੀ ਮਿਲਿਆ।