• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / Advisors / ਰਮਿੰਦਰ ਕੌਰ

ਰਮਿੰਦਰ ਕੌਰ

Raminder Kaur - Dhahan Prize advisory committee - portrait

ਭੂਮਿਕਾ

ਮੈਂਬਰ

ਪਦਵੀ

ਸੇਵਾਮੁਕਤ ਪ੍ਰੋਫੈਸਰ: ਪੰਜਾਬੀ ਸਟਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ

ਖੇਤਰ

ਅੰਮ੍ਰਿਤਸਰ, ਪੰਜਾਬ, ਭਾਰਤ

ਪ੍ਰੋਫੈਸਰ ਰਮਿੰਦਰ ਕੌਰ (ਬੀ.ਐਡ., ਐੱਮ.ਏ., ਐੱਮ.ਫ਼ਿਲ., ਪੀਐੱਚ.ਡੀ.) ਹਾਲ ਹੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU), ਅੰਮ੍ਰਿਤਸਰ ਦੇ ਸਕੂਲ ਆਫ਼ ਪੰਜਾਬੀ ਸਟਡੀਜ਼ ਵਿੱਚੋਂ ਫੈਕਲਟੀ ਵਜੋਂ ਸੇਵਾਮੁਕਤ ਹੋਈ ਹੈ। ਉਸ ਦੀ ਅਕਾਦਮਿਕ ਯਾਤਰਾ ਵਿੱਚ ਪੈਂਤੀ ਸਾਲ ਪੜ੍ਹਾਉਣਾ, ਖੋਜ ਕਰਨਾ ਅਤੇ ਲਿਖਣਾ ਸ਼ਾਮਲ ਹੈ। ਉਸ ਨੇ ਵੱਖ-ਵੱਖ ਅਕਾਦਮਿਕ ਭੂਮਿਕਾਵਾਂ ਵਿੱਚ ਵੀ ਸੇਵਾ ਨਿਭਾਈ ਹੈ, ਜਿਵੇਂ ਕਿ ਸਕੂਲ ਆਫ਼ ਪੰਜਾਬੀ ਸਟਡੀਜ਼ ਦੀ ਮੁਖੀ (2016-2021), GNDU ਦੀ ਸੈਨੇਟ ਮੈਂਬਰ (2018-2019), ਸਾਹਿਤ ਅਕਾਦਮੀ, ਨਵੀਂ ਦਿੱਲੀ ਦੀ ਜਨਰਲ ਕੌਂਸਲ ਦੀ ਮੈਂਬਰ (2012-2017) ਅਤੇ ਠਾਕੁਰ ਸਿੰਘ ਆਰਟ ਗੈਲਰੀ, ਅੰਮ੍ਰਿਤਸਰ ਦੀ ਮੈਂਬਰ (2014 ਤੋਂ ਹੁਣ ਤੱਕ)।

2000 ਵਿੱਚ ‘ਸ਼ਹਿਰੀ ਸਭਿਆਚਾਰ ਅਤੇ ਪੰਜਾਬੀ ਨਾਵਲ’ ਨਾਲ ਸ਼ੁਰੂਆਤ ਕਰਦੀ ਹੋਈ, ਰਮਿੰਦਰ ਕੌਰ ਨੇ ਪੰਜਾਬੀ ਨਾਵਲਾਂ ਅਤੇ ਛੋਟੀਆਂ ਕਹਾਣੀਆਂ ’ਤੇ ਸਾਹਿਤਕ ਆਲੋਚਨਾ ਦੀਆਂ ਬਾਈ ਕਿਤਾਬਾਂ ਲਿਖੀਆਂ ਹਨ। ਉਸ ਦੇ ਸੱਤਰ ਪੇਪਰ ਵੱਖ-ਵੱਖ ਖੋਜ ਅਤੇ ਸਾਹਿਤਕ ਰਸਾਲਿਆਂ ਅਤੇ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਏ ਹਨ। ਉਹ ਆਪਣੇ ਸੰਪਾਦਕੀ ਕੰਮ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ, ਜਿਵੇਂ ਕਿ ਉਸ ਨੇ ਪਰਵਚਨ (ਇਕ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੇਅਰ ਲਿਸਟਡ ਖੋਜ ਜਰਨਲ), ਖੋਜ ਦਰਪਣ ਅਤੇ ਲੋਕ ਵਾਣੀ ਦੀ ਸੰਪਾਦਕ ਵਜੋਂ ਸੇਵਾ ਨਿਭਾਈ ਹੈ।

2019 ਵਿੱਚ, ਉਸ ਨੂੰ ਸਾਹਿਤਕ ਆਲੋਚਨਾ ਲਈ ਸਤਵਿੰਦਰ ਕੌਰ ਉੱਪਲ ਯਾਦਗਾਰੀ ਸਨਮਾਨ ਮਿਲਿਆ ਸੀ।

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi