• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / Advisors / ਡਾ. ਜਸਪਾਲ ਕੌਰ

ਡਾ. ਜਸਪਾਲ ਕੌਰ

ਭੂਮਿਕਾ

ਮੈਂਬਰ

ਪਦਵੀ

ਮੁਖੀ ਅਤੇ ਪ੍ਰੋਫੈਸਰ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ, ਭਾਰਤ

ਖੇਤਰ

ਦਿੱਲੀ, ਭਾਰਤ

ਡਾ. ਜਸਪਾਲ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਤੋਂ ਪੰਜਾਬੀ ਵਿੱਚ ਐੱਮ. ਏ. ਦੀ ਡਿਗਰੀ ਹਾਸਲ ਕੀਤੀ। ਸਾਲ 1997 ਵਿੱਚ ਉਸ ਨੇ ਇਕ ਨਿਵੇਕਲੇ ਥੀਸਿਸ ‘ਕੈਨੇਡਾ ਦੀ ਪੰਜਾਬੀ ਕਵਿਤਾ ਦਾ ਥੀਮ – ਵਿਗਿਆਨਕ ਅਧਿਐਨ’  ਨਾਲ ਦਿੱਲੀ ਯੂਨੀਵਰਸਿਟੀ ਤੋਂ ਪੀਐੱਚ. ਡੀ. ਦੀ  ਡਿਗਰੀ ਪੂਰੀ ਕੀਤੀ।  ਉਹ ਇਕ ਉੱਤਮ ਵਿਦਵਾਨ, ਵਿੱਦਿਅਕ ਅਤੇ ਪ੍ਰਬੰਧਕ ਹੈ। ਉਸ ਦੀਆਂ ਖੋਜ ਰੁਚੀਆਂ ਵਿੱਚ ਆਧੁਨਿਕ ਪੰਜਾਬੀ ਕਵਿਤਾ ਅਤੇ ਗਲਪ, ਪਰਵਾਸੀ ਪੰਜਾਬੀ ਸਾਹਿਤ ਕਲਾਸਕੀ ਸਿਧਾਂਤਾਂ ਦਾ ਤੁਲਨਾਤਮਕ ਅਧਿਐਨ, ਤੁਲਨਾਤਮਕ ਵਿਸ਼ਵ ਸਾਹਿਤ ਅਤੇ ਸਾਹਿਤ ਦੇ ਪੱਛਮੀ ਸਿਧਾਂਤਾਂ ਦੀ ਵਿਆਪਕ ਲੜੀ ਹੈ। ਪੰਜ ਪ੍ਰਕਾਸ਼ਨ, ਅਨੁਵਾਦ ਦੇ ਅਣਗਿਣਤ ਕਾਰਜ ਅਤੇ ਅਣਗਿਣਤ ਲੇਖਾਂ ਦਾ ਸਿਹਰਾ ਉਸ ਨੂੰ ਜਾਂਦਾ ਹੈ।

ਡਾ. ਜਸਪਾਲ ਕੌਰ ਵਿਸ਼ਵ ਵਿਆਪੀ ਪੱਧਰ ’ਤੇ ਪੰਜਾਬੀ ਅਤੇ ਸਾਹਿਤ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਰਹੀ ਹੈ। ਉਸ ਨੇ ਦਿੱਲੀ, ਲਾਹੌਰ, ਟੋਰਾਂਟੋ, ਪਟਿਆਲਾ, ਵੁਲਵਰਹੈਂਪਟਨ ਅਤੇ ਚੰਡੀਗੜ੍ਹ ਵਿੱਚ ਵੱਡੀਆਂ ਵੱਡੀਆਂ ਪੰਜਾਬੀ ਕਾਨਫਰੰਸਾਂ ਦੇ ਆਯੋਜਨ ਵਿੱਚ ਸਹਾਇਤਾ ਕੀਤੀ ਅਤੇ ਹਿੱਸਾ ਵੀ ਲਿਆ। ਉਹ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਅਤੇ ਦਿੱਲੀ ਪਬਲਿਕ ਲਾਇਬ੍ਰੇਰੀ ਦੀ ਸਰਗਰਮ ਮੈਂਬਰ ਹੈ। ਉਸ ਨੇ ਐੱਮ. ਏ. ਅਤੇ ਪੀਐੱਚ. ਡੀ. ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਅਧਿਆਪਨ ਅਤੇ ਨਿਗਰਾਨੀ ਕਰਦਿਆਂ ਸਾਲ 2018 ਤੋਂ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਮੁਖੀ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi