
ਭੂਮਿਕਾ
ਮੁਖੀ
ਪਦਵੀ
ਸੇਵਾ-ਮੁਕਤ: ਡਿਪਟੀ ਡਾਇਰੈਕਟਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ
ਖੇਤਰ
ਨਵੀਂ ਦਿੱਲੀ, ਭਾਰਤ
ਪੰਜਾਬ ਦੇ ਪਿੰਡ ਮਾਧੋਪੁਰ ਵਿੱਚ ਇਕ ਬਾਲ ਮਜ਼ਦੂਰ ਵਜੋਂ ਇਕ ਨਿਮਰ ਸ਼ੁਰੂਆਤ ਤੋਂ ਲੈ ਕੇ, ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਬਣਨ ਤੱਕ, ਮਾਧੋਪੁਰੀ ਦਾ ਸਫ਼ਰ ਕਠਿਨਾਈ, ਹਿੰਮਤ, ਦ੍ਰਿੜਤਾ ਅਤੇ ਸਾਹਿਤਕ ਰਚਨਾਤਮਕਤਾ ਦਾ ਸਫ਼ਰ ਹੈ।
ਉਸ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ ਪੰਜਾਬੀ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦੇ ਸਾਹਿਤਕ ਸਿਹਰੇ ਵਿੱਚ ਗਲਪ ਅਤੇ ਕਵਿਤਾ ਦੀਆਂ ਚੌਦਾਂ ਕਿਤਾਬਾਂ ਹਨ, ਜਿਨ੍ਹਾਂ ਵਿੱਚ ਮਹੱਤਵਪੂਰਨ ਸੰਪਾਦਕੀ ਅਤੇ ਅਨੁਵਾਦ ਰਚਨਾਵਾਂ ਵੀ ਸ਼ਾਮਲ ਹਨ।
ਉਸ ਦੀਆਂ ਭਰਪੂਰ ਲਿਖਤਾਂ ਵਾਂਝੇ ਅਤੇ ਦੱਬੇ-ਕੁਚਲੇ ਲੋਕਾਂ, ਖਾਸ ਕਰ ਕੇ ਦਲਿਤਾਂ ਦੇ ਦੁੱਖਾਂ ਨੂੰ ਉਜਾਗਰ ਕਰਦੀਆਂ ਹਨ, ਜੋ ਜਾਤੀ-ਪ੍ਰੇਸ਼ਾਨ ਸਮਾਜ ਵਿੱਚ ਰਹਿੰਦੇ ਹਨ। ਮਾਧੋਪੁਰੀ ਦੀ ਬਹੁਤ ਪ੍ਰਸ਼ੰਸਾਯੋਗ ‘ਛਾਂਗਿਆ ਰੁੱਖ: ਅਗੇਂਸਟ ਦ ਨਾਈਟ’ (2002) ਇਕ ਮਹੱਤਵਪੂਰਨ ਆਤਮਕਥਾ ਹੈ ਜਿਸਦਾ ਅਨੁਵਾਦ ਅੰਗਰੇਜ਼ੀ, ਹਿੰਦੀ, ਉਰਦੂ, ਰੂਸੀ ਅਤੇ ਪੋਲਿਸ਼ ਵਿੱਚ ਕੀਤਾ ਗਿਆ ਹੈ। ਅੰਗਰੇਜ਼ੀ ਵਿੱਚ, ਇਸ ਨੂੰ 2010 ਵਿੱਚ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ।
ਮਾਧੋਪੁਰੀ ਦੀ ‘ਮੇਰੀ ਚੋਣਵੀਂ ਕਵਿਤਾ’ (‘ਮੇਰੀ ਜਾਤ-ਮੇਰਾ ਪਰਛਾਵਾਂ’ ) ਇਕ ਕਾਵਿ ਸੰਗ੍ਰਹਿ ਹੈ ਅਤੇ ‘ਗ਼ਦਰੀ ਬਾਬਾ ਮੰਗੂ ਰਾਮ’ ਨੇ ਲੇਖਕ ਦੀ ਇਕ ਪ੍ਰਭਾਵਸ਼ਾਲੀ ਲੇਖਕ ਵਜੋਂ ਸਥਿਤੀ ਨੂੰ ਮਜ਼ਬੂਤ ਕੀਤਾ। ਉਸ ਦੇ ਨਾਵਲ ‘ਮਿੱਟੀ ਬੋਲ ਪਈ’, ਜੋ ਕਿ 2021 ਦੇ ਢਾਹਾਂ ਪ੍ਰਾਈਜ਼ ਦੇ ਫਾਈਨਲਿਸਟ ਵਿੱਚ ਸ਼ਾਮਲ ਸੀ, ਦੀ ਤੁਲਨਾ ਥਾਮਸ ਹਾਰਡੀ, ਫਿਓਡੋਰ ਦੋਸਤੋਵਸਕੀ ਅਤੇ ਚਾਰਲਸ ਡਿਕਨਜ਼ ਦੀਆਂ ਲਿਖਤਾਂ ਨਾਲ ਕੀਤੀ ਗਈ ਹੈ।
ਮਾਧੋਪੁਰੀ ਨੂੰ ਭਾਰਤੀ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਅਤੇ ਨਵੀਂ ਦਿੱਲੀ ਵਿੱਚ ਸਥਿਤ ਪੰਜਾਬੀ ਅਕਾਦਮੀ ਵੱਲੋਂ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਪ੍ਰਾਪਤ ਹੋਏ ਹਨ। ਇਕਦਹਾਕੇ ਤੱਕ ਉਸ ਨੇ ਪੰਜਾਬੀ ਭਵਨ, ਪੰਜਾਬੀ ਸਾਹਿਤ ਸਭਾ (ਨਵੀਂ ਦਿੱਲੀ) ਦੇ ਡਾਇਰੈਕਟਰ ਦੇ ਨਾਲ-ਨਾਲ ਤਿਮਾਹੀ, ‘ਸਮਕਾਲੀ ਸਾਹਿਤ’ ਰਸਾਲੇ ਦੇ ਸੰਪਾਦਕ ਵਜੋਂ ਵੀ ਸੇਵਾ ਨਿਭਾਈ।