ਇਸ ਤਰ੍ਹਾਂ ਦੇ ਅਨਿਸ਼ਚਿਤ ਸਮੇਂ ਵਿੱਚ, ਇਹ ਮਨਾਉਣਾ ਮਹੱਤਵਪੂਰਨ ਹੈ ਕਿ ਕੀ ਸਾਨੂੰ ਇਕੱਠੇ ਕਰ ਰਿਹਾ ਹੈ ਬਜਾਏ ਇਸ ਦੇ ਕਿ ਕੀ ਸਾਨੂੰ ਦੂਰੀ ਤੇ ਰੱਖ ਰਿਹਾ ਹੈ। ਸਾਹਿਤ ਉਨ੍ਹਾਂ ਬੁਨਿਆਦੀ ਮਾਧਿਅਮਾਂ ਵਿੱਚੋਂ ਇਕ ਹੈ ਜਿਸ ਦੁਆਰਾ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਸਰੀਰਕ ਤੌਰ ਤੇ ਇਕੱਠੇ ਹੋਏ ਬਿਨਾ ਵੀ ਸਮਾਨ-ਰੂਪੀ ਤਜਰਬੇ ਸਾਂਝੇ ਕਰ ਸਕਦੇ ਹਨ। ਮੋਰੌਕੋ ਦੇ ਰੰਗੀਨ, ਸੁਗੰਧਿਤ ਮਸਾਲੇ ਵਾਲੇ ਬਾਜ਼ਾਰਾਂ ਤੋਂ ਲੈ ਕੇ ਥਾਈਲੈਂਡ ਦੇ ਜ਼ਿੰਦਾ-ਦਿਲ ਅਤੇ ਸੁਣਨਯੋਗ ਫ਼ਲੋਟਿੰਗ ਬਾਜ਼ਾਰਾਂ ਤੱਕ ਦੀਆਂ ਕਹਾਣੀਆਂ ਸਾਨੂੰ ਇਕੋ ਸਮੇਂ ਅਤੇ ਸਥਾਨ ਦੀ ਯਾਤਰਾ ਕਰਨ, ਇੰਦਰੀਆਂ ਨੂੰ ਸੰਵੇਦਨਸ਼ੀਲ ਕਰਨ ਲਈ ਅਤੇ ਮਨ ਨੂੰ ਪ੍ਰਕਾਸ਼-ਮਾਨ ਕਰਨ ਦੀ ਆਗਿਆ ਦਿੰਦੀਆਂ ਹਨ।
2020 ਢਾਹਾਂ ਇਨਾਮ ਦੀਆਂ ਨਾਮਜ਼ਦਗੀਆਂ ਸਾਨੂੰ ਇਨ੍ਹਾਂ ਸਕਾਰਾਤਮਕ ਭਾਈਚਾਰੇ ਨੂੰ ਮਜ਼ਬੂਤ ਕਰਨ ਵਾਲੇ ਤਜਰਬਿਆਂ ਤੇ ਕੇਂਦ੍ਰਿਤ ਕਰਨ ਦੀ ਆਗਿਆ ਦਿੰਦੀਆਂ ਹਨ। ਅਸੀਂ 2020 ਢਾਹਾਂ ਪਰਾਈਜ਼ ਲਈ 44 ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 35 ਯੋਗ ਹਨ। ਵਿਸ਼ਵ ਵਿਆਪੀ ਪੰਜਾਬੀ ਸਾਹਿਤਕ ਦ੍ਰਿਸ਼ਟੀਕੋਣ ਲਈ ਆਵਾਜ਼ਾਂ ਦੀ ਅਨੇਕ ਵਿਭਿੰਨਤਾ ਦਾ ਮਾਣ ਨਾਲ ਸਵਾਗਤ ਕਰਦਿਆਂ, ਨਾਮਜ਼ਦਗੀਆਂ ਵਿੱਚੋਂ ਇਕ ਤਿਹਾਈ ਔਰਤ ਲੇਖਕਾਂ ਦੁਆਰਾ ਲਿਖੀਆਂ ਗਈਆਂ ਹਨ। ਅਸਲ ਵਿੱਚ, ਅੰਤਰਰਾਸ਼ਟਰੀ ਪੰਜਾਬੀ ਸਾਹਿਤ ਦੁਨੀਆ ਦੇ ਬਹੁਤ ਦੇਸ਼ਾਂ ਵਿੱਚ ਰਚਿਆ ਜਾ ਰਿਹਾ ਹੈ, ਜਿਸਦਾ ਪ੍ਰਮਾਣ 7 ਵੱਖ-ਵੱਖ ਦੇਸ਼ਾਂ ਜਿਵੇਂ ਕੈਨੇਡਾ, ਪਾਕਿਸਤਾਨ, ਸਵੀਡਨ, ਇੰਗਲੈਂਡ, ਭਾਰਤ, ਸੰਯੁਕਤ ਰਾਜ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਈਆਂ ਨਾਮਜ਼ਦਗੀਆਂ ਤੋਂ ਮਿਲਦਾ ਹੈ। ਇਸ ਭੂਗੋਲਿਕ ਵਿਭਿੰਨਤਾ ਨੇ ਕਹਾਣੀਆਂ ਦੀ ਵਿਸ਼ੇ-ਗਤ ਅਮੀਰੀ ਅਤੇ ਪਾਤਰਾਂ ਦੀ ਵਿਸ਼ਾਲ ਸ਼੍ਰੇਣੀ ਅਤੇ ਉਨ੍ਹਾਂ ਦੇ ਤਜ਼ਰਬਿਆਂ ਵਿੱਚ ਯਕੀਨਨ ਯੋਗਦਾਨ ਪਾਇਆ ਹੈ।
ਅਨਿਸ਼ਚਿਤਤਾ ਦੇ ਇਨ੍ਹਾਂ ਦਿਨਾਂ ਦੌਰਾਨ, ਨਾਵਲ ਅਤੇ ਛੋਟੀਆਂ ਕਹਾਣੀਆਂ ਪੜ੍ਹਨਾ ਸਾਡੇ ਮਨਾਂ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਜਿਊਣ ਦੇ ਨਵੇਂ ਤਰੀਕਿਆਂ ਦੀ ਕਲਪਨਾ ਕਰ ਸਕਦਾ ਹੈ। ਮਹਾਨ ਸਾਹਿਤ ਇਕ ਦੂਜੇ ਨਾਲ ਜੁੜਨ ਦੇ ਸਾਧਨਾਂ ਦੇ ਨਾਲ ਨਾਲ ਸਾਨੂੰ ਦੂਜਿਆਂ ਅਤੇ ਸਾਡੇ ਆਸ ਪਾਸ ਦੀ ਦੁਨੀਆ ਦੀ ਤਾਜ਼ਾ ਸਮਝ ਵੀ ਪ੍ਰਦਾਨ ਕਰਦਾ ਹੈ। ਕੋਵਿਡ-19 ਵਰਗੇ ਸੰਕਟ ਅਕਸਰ ਕਲਾ, ਸੰਗੀਤ ਅਤੇ ਸਾਹਿਤ ਵਿੱਚ ਨਵੇਂ ਸਿਰਜਣਾਤਮਕ ਪ੍ਰਗਟਾਵੇ ਦਾ ਸਰੋਤ ਬਣ ਜਾਂਦੇ ਹਨ। ਢਾਹਾਂ ਪਰਾਈਜ਼ ਨੂੰ ਪੂਰੀ ਆਸ ਹੈ ਕਿ ਰਚਨਾਤਮਕ ਲਿਖਤ ਇਸ ਸਮੇਂ ਦੌਰਾਨ ਖੁਸ਼ਹਾਲੀ ਵੱਲ ਕਦਮ ਚੁੱਕ ਰਹੀ ਹੈ ਅਤੇ ਸ਼ਾਇਦ ਨਵੇਂ ਲੇਖਕਾਂ ਨੂੰ ਕਹਾਣੀਆਂ ਲਿਖਣ ਵਿੱਚ ਆਪਣਾ ਹੱਥ ਅਜ਼ਮਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਜਿਸਦੇ ਫਲਸਰੂਪ ਉਹ ਆਪਣੀਆਂ ਲਿਖਤਾਂ ਇਕ ਦਿਨ ਵਿਸ਼ਵ ਨਾਲ ਵੀ ਸਾਂਝੀਆਂ ਕਰ ਸਕਣਗੇ।
ਸ਼ਾਹਮੁਖੀ ਅਤੇ ਗੁਰਮੁਖੀ ਜਿਊਰੀਆਂ ਸੌਂਪੀਆਂ ਗਈਆਂ ਰਚਨਾਵਾਂ ਦਾ ਸਰਗਰਮੀ ਨਾਲ ਮੁਲਾਂਕਣ ਕਰ ਰਹੀਆਂ ਹਨ ਅਤੇ ਜੇਤੂ ਕਿਤਾਬਾਂ ਦੀ ਅੰਤਮ ਚੋਣ ਅਗਸਤ ਦੇ ਅਰੰਭ ਵਿੱਚ ਹੋਣ ਦੀ ਉਮੀਦ ਹੈ।
2020 ਢਾਹਾਂ ਪਰਾਈਜ਼ ਸਮਾਰੋਹ ਸਨਿੱਚਰਵਾਰ, 7 ਨਵੰਬਰ ਨੂੰ ਵੈਨਕੂਵਰ ਵਿੱਚ ਹੋਵੇਗਾ। ਕੋਵਿਡ-19 ਮਹਾਂਮਾਰੀ ਦੀ ਰੌਸ਼ਨੀ ਵਿੱਚ, ਰਸਮ ਨੂੰ ਮੁਲਤਵੀ ਕਰਨ ਦੀ ਜ਼ਰੂਰਤ ਪੈ ਸਕਦੀ ਹੈ।