• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
    • 2024 ਇਨਾਮ ਜੇਤੂ
    • 2023 ਇਨਾਮ ਜੇਤੂ
    • 2022 ਇਨਾਮ ਜੇਤੂ
    • 2021 ਇਨਾਮ ਜੇਤੂ
    • 2020 ਇਨਾਮ ਜੇਤੂ
    • 2019 ਇਨਾਮ ਜੇਤੂ
    • 2018 ਇਨਾਮ ਜੇਤੂ
    • 2017 ਇਨਾਮ ਜੇਤੂ
    • 2016 ਇਨਾਮ ਜੇਤੂ
    • 2015 ਇਨਾਮ ਜੇਤੂ
    • 2014 ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਸਪੌਂਸਰ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਖ਼ਬਰਾਂ / ਨਾਮਜ਼ਦਗੀਆਂ ਖੁੱਲ੍ਹੀਆਂ ਪੰਜਾਬੀ ਸਾਹਿਤ ਲਈ ਢਾਹਾਂ ਪ੍ਰਾਈਜ਼ 2022

ਨਾਮਜ਼ਦਗੀਆਂ ਖੁੱਲ੍ਹੀਆਂ ਪੰਜਾਬੀ ਸਾਹਿਤ ਲਈ ਢਾਹਾਂ ਪ੍ਰਾਈਜ਼ 2022

January 25, 2022

ਵੈਨਕੂਵਰ, ਬੀਸੀ (25 ਜਨਵਰੀ, 2022) – ਨੌਵੇਂ ਸਲਾਨਾ ਢਾਹਾਂ ਪ੍ਰਾਈਜ਼, ਪੰਜਾਬੀ ਸਾਹਿਤ ਵਿੱਚ ਵਿਸ਼ਵ ਦੇ ਹਸਤਾਖਰ ਇਨਾਮ ਲਈ ਨਾਮਜ਼ਦਗੀਆਂ ਹੁਣ ਖੁੱਲ੍ਹੀਆਂ ਹਨ।

ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਵਿੱਚ 2021 ਵਿੱਚ ਪ੍ਰਕਾਸ਼ਿਤ ਨਾਵਲ ਅਤੇ ਕਹਾਣੀ ਸੰਗ੍ਰਹਿ 2022 ਦੇ ਢਾਹਾਂ ਇਨਾਮ ਲਈ ਯੋਗ ਹਨ।

ਪ੍ਰਕਾਸ਼ਕ, ਤੀਜੀਆਂ ਹਿਰਾਂ ਅਤੇ ਲੇਖਕ www.dhahanprize.com/pa/ਨਾਮਜ਼ਦਗੀਆਂ/ ’ਤੇ ਢਾਹਾਂ ਇਨਾਮ ਦੀ ਯੋਗਤਾ ਅਤੇ ਨਾਮਜ਼ਦਗੀਆਂ ਦੀਆਂ ਸ਼ਰਤਾਂ ਅਨੁਸਾਰ ਗਲਪ ਦੀਆਂ ਯੋਗ ਰਚਨਾਵਾਂ ਜਮ੍ਹਾਂ ਕਰ ਸਕਦੇ ਹਨ  

ਢਾਹਾਂ ਪ੍ਰਾਈਜ਼ ਦੇ ਦਫ਼ਤਰ ਵਿੱਚ ਨਾਮਜ਼ਦਗੀਆਂ ਪਹੁੰਚਣ ਦੀ ਆਖਰੀ ਤਾਰੀਖ਼ 31 ਮਾਰਚ, 2022 ਹੈ।

ਹਰ ਸਾਲ ਢਾਹਾਂ ਪ੍ਰਾਈਜ਼ ਜੇਤੂ ਕਿਤਾਬ ਨੂੰ $25,000 ਕਨੇਡੀਅਨ ਅਤੇ ਦੋ ਫਾਈਨਲਿਸਟ ਕਿਤਾਬਾਂ ਵਿੱਚੋਂ ਹਰੇਕ ਨੂੰ $10,000 ਕਨੇਡੀਅਨ ਡਾਲਰ ਦਾ ਇਨਾਮ ਪ੍ਰਦਾਨ ਕਰਦਾ ਹੈ।

ਢਾਹਾਂ ਪ੍ਰਾਈਜ਼ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਡੂੰਘਾਈ, ਵਿਸ਼ਾਲਤਾ ਅਤੇ ਫੈਲਾਅ ਦਾ ਜਸ਼ਨ ਮਨਾਉਣ ਵਾਲਾ ਸਭ ਤੋਂ ਅਮੀਰ ਸਾਹਿਤਕ ਇਨਾਮ ਹੈ। ਇਸ ਇਨਾਮ ਦਾ ਉਦੇਸ਼ ਸਰਹੱਦਾਂ ਪਾਰ ਪੰਜਾਬੀ ਸਾਹਿਤ ਦੀ ਸਿਰਜਣਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ ’ਤੇ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਇਨਾਮ ਦੁਨੀਆ ਭਰ ਦੇ ਲੇਖਕਾਂ ਨੂੰ ਆਲੋਚਨਾਤਮਕ ਪ੍ਰਸੰਸਾ ਅਤੇ ਮਹੱਤਵਪੂਰਨ ਐਕਸਪੋਜ਼ਰ ਪ੍ਰਦਾਨ ਕਰਦਾ ਹੈ। 

Above: Mustaq Soofi (past Dhahan Prize juror) and Barj Dhahan (founder of the Dhahan Prize) in Lahore, Pakistan

ਵੈਨਕੂਵਰ, ਕਨੇਡਾ ਵਿੱਚ ਸਥਿਤ, ਢਾਹਾਂ ਇਨਾਮ ਦੀ ਸਥਾਪਨਾ ਬਾਰਜ (ਬਰਜਿੰਦਰ ਸਿੰਘ) ਅਤੇ ਰੀਟਾ ਢਾਹਾਂ ਦੁਆਰਾ ਪਰਿਵਾਰ, ਦੋਸਤਾਂ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ ਬੀ ਸੀ) ਦੇ ਸਹਿਯੋਗ ਨਾਲ ਕੀਤੀ ਗਈ ਹੈ।

ਨਾਮਜ਼ਦਗੀਆਂ ਢਾਹਾਂ ਇਨਾਮ ਦੀ ਵੈੱਬਸਾਈਟ www.dhahanprize.com/pa/ਨਾਮਜ਼ਦਗੀਆਂ/ ਰਾਹੀਂ ਸਵੀਕਾਰ ਕੀਤੀਆਂ ਜਾਂਦੀਆਂ ਹਨ। 

2021 ਢਾਹਾਂ ਇਨਾਮ ਦੇ ਪ੍ਰਾਪਤ ਕਰਤਾ: 

  • ਜੇਤੂ: ਜੋਗੀ, ਸੱਪ, ਤਰਾਹ, ਕਹਾਣੀ ਸੰਗ੍ਰਹਿ, ਲੇਖਕ: ਨੈਨ ਸੁੱਖ, ਲਾਹੌਰ, ਪਾਕਿਸਤਾਨ, ਅਤੇ ਪ੍ਰਕਾਸ਼ਕ: ਕਿਤਾਬ ਤ੍ਰਿੰਜਨ
  • ਫਾਇਨਲਿਸਟ: ਮਿੱਟੀ ਬੋਲ ਪਈ, ਨਾਵਲ, ਲੇਖਕ: ਬਲਬੀਰ ਮਾਧੋਪੁਰੀ, ਨਵੀਂ ਦਿੱਲੀ, ਭਾਰਤ, ਪ੍ਰਕਾਸ਼ਕ: ਨਵਯੁੱਗ ਪਬਲਿਸ਼ਰਜ਼
  • ਫਾਇਨਲਿਸਟ: ਆਪਣੇ ਆਪਣੇ ਮਰਸੀਏ, ਕਹਾਣੀ ਸੰਗ੍ਰਹਿ, ਲੇਖਕ: ਸਰਘੀ ਜੰਮੂ, ਅੰਮ੍ਰਿਤਸਰ, ਭਾਰਤ, ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ

ਹੋਰ ਜਾਣਕਾਰੀ ਲਈ, www.dhahanprize.com ’ਤੇ ਜਾਓ, ਜਾਂ Twitter ਜਾਂ Facebook. ’ਤੇ ਗੱਲਬਾਤ ਵਿੱਚ ਸ਼ਾਮਲ ਹੋਵੋ। ਵਧੇਰੇ ਜਾਣਕਾਰੀ ਲਈ: ਹਰਿੰਦਰ ਕੌਰ ਢਾਹਾਂ, WhatsApp 778-997-9715 or hkdhahan@dhahanprize.com

Filed Under: Blog, ਖ਼ਬਰਾਂ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ
  • ਸ਼ਾਮਲ ਹੋਵੋ
  • ਨਾਮਜ਼ਦਗੀਆਂ
  • ਢਾਹਾਂ ਯੁਵਾ ਇਨਾਮ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

Copyright © 2025 · Canada India Education Society

© 2025 Canada India Education Society

  • English
  • Gurmukhi
  • Shahmukhi