A. ਜਿਊਰੀ
- ਹਰ ਸਾਲ ਤਿੰਨ ਜਿਊਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਤਿੰਨ ਤਿੰਨ ਮੈਂਬਰ ਹੁੰਦੇ ਹਨ।
- ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਅਤੇ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦਾ/ਦੀ ਚੇਅਰ ਜਿਊਰੀਆਂ ਦੀ ਮੈਂਬਰਸ਼ਿਪ ਨਿਰਧਾਰਤ ਕਰਦੀਆਂ ਹਨ।
- ਹਰੇਕ ਲਿਪੀ, ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਸੈਮੀ-ਫਾਈਨਲਿਸਟਾਂ ਨੂੰ ਨਿਰਧਾਰਤ ਕਰਨ ਲਈ ਦੋ ਜਿਊਰੀਆਂ ਸਥਾਪਤ ਕੀਤੀਆਂ ਜਾਂਦੀਆਂ ਹਨ। ਇਹਨਾਂ ਨੂੰ “ਗੁਰਮੁਖੀ ਜਿਊਰੀ” ਅਤੇ “ਸ਼ਾਹਮੁਖੀ ਜਿਊਰੀ” ਕਿਹਾ ਜਾਂਦਾ ਹੈ। ਇਹ ਦੋਵੇਂ ਜਿਊਰੀਆਂ ਆਪੋ-ਆਪਣੀਆਂ ਲਿਪੀਆਂ ਵਿੱਚ ਸੰਭਾਵੀ ਜੇਤੂਆਂ ਨੂੰ ਨਿਰਧਾਰਤ ਕਰਦੀਆਂ ਹਨ।
- ਛੋਟੀ ਸੂਚੀ, ਫਾਈਨਲਿਸਟਾਂ ਅਤੇ ਵਿਜੇਤਾ ਦੀ ਸਿਫ਼ਾਰਸ਼ ਕਰਨ ਲਈ ਸੈਂਟ੍ਰਲ ਜਿਊਰੀ ਦੀ ਸਥਾਪਨਾ ਕੀਤੀ ਜਾਂਦੀ ਹੈ।
- ਸੈਂਟ੍ਰਲ ਜਿਊਰੀ ਦੇ ਮੈਂਬਰਾਂ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਦੋਵਾਂ ਵਿੱਚ ਕਿਤਾਬਾਂ ਪੜ੍ਹਨ ਦੇ ਯੋਗ ਹੋਣਾ ਲਾਜ਼ਮੀ ਹੈ।
- ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਅਤੇ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦੇ/ਦੀ ਚੇਅਰ ਨੂੰ ਜਿਊਰੀ ਮੈਂਬਰਸ਼ਿਪ ਲਈ ਸੁਝਾਅ ਦਿੰਦੀ ਹੈ, ਪਰ ਜਿਊਰੀ ਦੀ ਅੰਤਿਮ ਰਚਨਾ ਨੂੰ ਨਹੀਂ ਜਾਣਦੀ ਹੈ।
- ਅਵਾਰਡ ਦੇ ਤਿੰਨ ਫਾਈਨਲਿਸਟਾਂ ਦੀ ਘੋਸ਼ਣਾ ਹੋਣ ਤੱਕ ਜਿਊਰੀ ਮੈਂਬਰਸ਼ਿਪ ਗੁਪਤ ਰੱਖੀ ਜਾਂਦੀ ਹੈ। ਹਰੇਕ ਜਿਊਰੀ ਵਿੱਚ ਸਿਰਫ਼ ਜਿਊਰੀ ਮੈਂਬਰ, ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਅਤੇ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦੇ/ਦੀ ਚੇਅਰ ਜਿਊਰੀ ਦੇ ਅੰਤਿਮ ਗਠਨ ਨੂੰ ਜਾਣਦੇ ਹਨ।
- ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਅਤੇ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦੇ/ਦੀ ਚੇਅਰ ਜਿਊਰੀ ਮੈਂਬਰਸ਼ਿਪ ਦਾ ਫੈਸਲਾ ਕਰਦੇ ਹਨ।
- ਕੋਈ ਵੀ ਵਿਅਕਤੀ ਲਗਾਤਾਰ ਹਰ ਆਉਂਦੇ ਸਾਲ ਜਿਊਰੀ ਦਾ ਮੈਂਬਰ ਬਣੇ ਰਹਿਣ ਦਾ ਹੱਕਦਾਰ ਨਹੀਂ ਹੈ।
B. ਕਿਤਾਬਾਂ ਦੀ ਚੋਣ
- ਯੋਗਤਾ ਨਿਰਧਾਰਤ ਹੋਣ ਤੋਂ ਬਾਅਦ, ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਯੋਗ ਸਬਮਿਸ਼ਨਾਂ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਜਿਊਰੀ ਨੂੰ ਭੇਜਦੀ ਹੈ।
- ਸਾਰੇ ਜਿਊਰੀ ਮੈਂਬਰਾਂ ਨੂੰ ਸਾਰੀਆਂ ਯੋਗ ਕਿਤਾਬਾਂ ਦੀਆਂ ਸਬਮਿਸ਼ਨਾਂ ਦੀਆਂ ਹਾਰਡ ਕਾਪੀਆਂ ਅਤੇ/ਜਾਂ ਇਲੈਕਟ੍ਰਾਨਿਕ ਸੰਸਕਰਨ ਪ੍ਰਾਪਤ ਹੁੰਦੇ ਹਨ। ਜਿਊਰੀ ਮੈਂਬਰ ਆਪਣੀ ਆਪਣੀ ਜਿਊਰੀ ਨਾਲ ਸਬੰਧਿਤ ਲਿਪੀ ਵਿੱਚ ਪੂਰੀ ਤਰ੍ਹਾਂ ਕਿਤਾਬਾਂ (ਜਿਵੇਂ ਕਿ ਨਾਵਲ ਜਾਂ ਲਘੂ ਕਹਾਣੀ ਸੰਗ੍ਰਹਿ ਦਾ ਪੂਰਾ ਪਾਠ ਅਤੇ ਕੋਈ ਜਾਣ-ਪਛਾਣ, ਪ੍ਰਸਤਾਵਨਾ ਜਾਂ ਹੋਰ ਸਮੱਗਰੀ) ਪੜ੍ਹਨ ਲਈ ਜ਼ਿੰਮੇਵਾਰ ਹੁੰਦੇ ਹਨ।
- ਢਾਹਾਂ ਪ੍ਰਾਈਜ਼ ਲਈ ਪ੍ਰਾਪਤ ਹਰ ਕਿਤਾਬ ਦਾ ਮੁਲਾਂਕਣ ਤਿੰਨੋਂ ਜਿਊਰੀਆਂ ਦੁਆਰਾ ਹੇਠ ਲਿਖੇ ਪੰਜ ਗੁਣਾਂ ਅਨੁਸਾਰ ਕੀਤਾ ਜਾਂਦਾ ਹੈ:
- ਨਵੀਨਤਾ: ਵਿਚਾਰ ਅਧੀਨ ਕਿਤਾਬ ਦਾ ਵਿਸ਼ਾ ਵਸਤੂ ਕੁੱਝ ਨਵਾਂ ਹੈ ਅਤੇ ਮੌਜੂਦਾ ਪੰਜਾਬੀ ਸਾਹਿਤ ਵਿਚ ਇਸ ਦੀ ਜ਼ਿਆਦਾ ਪੇਸ਼ਕਾਰੀ ਨਹੀਂ ਕੀਤੀ ਗਈ ਹੈ।
- ਡੂੰਘਾਈ: ਲੇਖਕ ਵਿਸ਼ਾ ਵਸਤੂ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ, ਇਸ ਦੀਆਂ ਬਾਰੀਕੀਆਂ ਅਤੇ ਗੁੰਝਲਾਂ ਨੂੰ ਸਮਝਦਾ ਹੈ ਅਤੇ ਉਸੇ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕਰਦਾ ਹੈ।
- ਮੀਲਪੱਥਰ: ਕਿਤਾਬ ਪੰਜਾਬੀ ਸਾਹਿਤ ਵਿੱਚ ਇਕ ਵਿਲੱਖਣ ਪ੍ਰਾਪਤੀ ਹੈ ਅਤੇ ਕਿਸੇ ਨਾ ਕਿਸੇ ਰੂਪ ਵਿੱਚ, ਵਿਸ਼ੇ ਦੀ ਪਹੁੰਚ ਜਾਂ ਸ਼ੈਲੀ ਦੇ ਪੱਖੋਂ, ਇਕ ਖਾਸ ਮੋੜ ਦੀ ਨਿਸ਼ਾਨਦੇਹੀ ਕਰਦੀ ਹੈ। ਕਿਤਾਬ ਪੰਜਾਬੀ ਸਾਹਿਤ ਵਿੱਚ ‘ਕਲਾਸਿਕ’ (ਸ਼ਾਹਕਾਰ) ਹੋਣ ਦੀ ਸੰਭਾਵਨਾ ਰੱਖਦੀ ਹੈ।
- ਸੁਹਜ ਸ਼ਾਸਤਰ: ਕਿਤਾਬ ਸੁਹਜ ਦੇ ਪੱਖ ਤੋਂ ਰੋਮਾਂਚਕਾਰੀ ਹੈ, ਇਕ ਨਵੀਨਤਾਕਾਰੀ, ਰਸਮੀ ਪਹੁੰਚ ਅਤੇ/ਜਾਂ ਸੁਹਜ ਸੰਤੁਸ਼ਟੀ, ਅਤੇ ਇਕ ਅਨੰਦਦਾਇਕ ਪੜ੍ਹਤ ਦਾ ਅਨੁਭਵ ਪ੍ਰਦਾਨ ਕਰਦੀ ਹੈ।
- ਸਮਕਾਲੀ ਅਨੁਕੂਲਤਾ: ਕਿਤਾਬ ਸਾਰਥਕ ਹੈ ਅਤੇ ਸਥਾਨਕ, ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਦਰਭ ਵਿੱਚ ਸਮਕਾਲੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਮਨੁੱਖੀ ਸਬੰਧਾਂ ਦੀ ਮਹੱਤਵਪੂਰਨ ਤੌਰ ’ਤੇ ਖੋਜ ਕਰਦੀ ਹੈ।
- ਜਿਊਰੀਆਂ ਲੇਖਕਾਂ ਦੀ ਉਮਰ, ਲਿੰਗ, ਜਿਨਸੀ ਰੁਝਾਨ, ਰਾਸ਼ਟਰੀ ਪਿਛੋਕੜ, ਨਸਲ, ਧਰਮ, ਵਿਆਹੁਤਾ ਸਥਿਤੀ, ਕੋਈ ਅਟੱਲ ਵਿਸ਼ੇਸ਼ਤਾ, ਨਾਮ ਦੀ ਮਾਨਤਾ ਜਾਂ ਪਿਛਲੀਆਂ ਸਾਹਿਤਕ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖੇ ਬਿਨਾ ਕਿਤਾਬਾਂ ਦੀ ਚੋਣ ਕਰਦੀਆਂ ਹਨ।
- ਗੁਰਮੁਖੀ ਅਤੇ ਸ਼ਾਹਮੁਖੀ ਜਿਊਰੀਆਂ ਉਮੀਦਵਾਰਾਂ ਵਲੋਂ ਸਬਮਿੱਟ ਕਰਵਾਈਆਂ ਗਈਆਂ ਕਿਤਾਬਾਂ ਵਿੱਚੋਂ ਘੱਟੋ-ਘੱਟ 3 ਕਿਤਾਬਾਂ ਦੀ ਸਿਫ਼ਾਰਸ਼ ਕਰਦੀਆਂ ਹਨ ਜਾਂ, ਜੇਕਰ 15 ਤੋਂ ਵੱਧ ਕਿਤਾਬਾਂ ਸਬਮਿੱਟ ਕੀਤੀਆਂ ਜਾਂਦੀਆਂ ਹਨ, ਤਾਂ ਕੁੱਲ ਯੋਗ ਗੁਰਮੁਖੀ ਅਤੇ ਸ਼ਾਹਮੁਖੀ ਸਬਮਿਸ਼ਨਾਂ ਵਿੱਚੋਂ 20% ਵਾਲੀਆਂ ਸੂਚੀਆਂ, ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਨੂੰ ਭੇਜੀਆਂ ਜਾਂਦੀਆਂ ਹਨ।
- ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਅਤੇ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦਾ/ਦੀ ਚੇਅਰ ਗੁਰਮੁਖੀ ਅਤੇ ਸ਼ਾਹਮੁਖੀ ਜਿਊਰੀ ਤੋਂ ਸਿਫ਼ਾਰਿਸ਼ ਕੀਤੀਆਂ ਕਿਤਾਬਾਂ ਦੀ ਸਮੀਖਿਆ ਕਰਦੀ ਹੈ ਅਤੇ ਫਿਰ ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਕਿਤਾਬਾਂ ਨੂੰ ਵਿਚਾਰ-ਵਟਾਂਦਰੇ ਲਈ ਸੈਂਟ੍ਰਲ ਜਿਊਰੀ ਨੂੰ ਭੇਜਦੀ ਹੈ।
- ਸੈਂਟ੍ਰਲ ਜਿਊਰੀ ਗੁਰਮੁਖੀ ਅਤੇ ਸ਼ਾਹਮੁਖੀ ਜਿਊਰੀਆਂ ਦੁਆਰਾ ਸਿਫ਼ਾਰਿਸ਼ ਕੀਤੀਆਂ ਕਿਤਾਬਾਂ ਦੀ ਸੂਚੀ ਵਿੱਚੋਂ ਘੱਟ ਤੋਂ ਘੱਟ 6 ਅਤੇ ਵੱਧ ਤੋਂ ਵੱਧ 10 ਸਿਰਲੇਖਾਂ ਦੀ ਇਕ ਛੋਟੀ ਸੂਚੀ ਤਿਆਰ ਕਰਦੀ ਹੈ।
- ਸੈਂਟ੍ਰਲ ਜਿਊਰੀ ਪ੍ਰਾਈਜ਼ ਦੀ ਛੋਟੀ ਸੂਚੀ, ਦੋ ਫਾਈਨਲਿਸਟਾਂ ਅਤੇ ਇਕ ਵਿਜੇਤਾ ਦੀ ਸਿਫ਼ਾਰਸ਼ ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਅਤੇ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦੇ/ਦੀ ਚੇਅਰ ਨੂੰ ਕਰਦੀ ਹੈ, ਇਹ ਯਕੀਨੀ ਬਣਾਉਂਦੀ ਹੈ ਕਿ ਜੇਤੂ ਅਤੇ ਦੋ ਫਾਈਨਲਿਸਟਾਂ ਵਿੱਚੋਂ, ਦੋਹਾਂ ਲਿਪੀਆਂ ਵਿੱਚੋਂ ਹਰੇਕ ਦੀ ਨੁਮਾਇੰਦਗੀ ਕੀਤੀ ਗਈ ਹੈ।
- ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਅਤੇ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦੇ/ਦੀ ਚੇਅਰ, ਸੈਂਟ੍ਰਲ ਜਿਊਰੀ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਅਵਾਰਡ ਲਈ ਛੋਟੀ ਸੂਚੀ, ਫਾਈਨਲਿਸਟਾਂ ਅਤੇ ਜੇਤੂ ਦਾ ਅੰਤਿਮ ਫੈਸਲਾ ਕਰਦੇ ਹਨ।
- ਸਾਰੀਆਂ ਸਬਮਿਸ਼ਨਾਂ ਅਤੇ ਵਿਚਾਰ-ਵਟਾਂਦਰੇ ਗੁਪਤ ਰੱਖੇ ਜਾਂਦੇ ਹਨ।
- ਸਾਰੇ ਜਿਊਰੀ ਮੈਂਬਰ ਗੁਪਤਤਾ ਰੱਖਣ ਲਈ ਸਹਿਮਤ ਹੁੰਦੇ ਹਨ, ਤਾਂ ਜੋ ਆਪਣੀ ਜਿਊਰੀ ਦੇ ਮੈਂਬਰਾਂ ਤੋਂ ਇਲਾਵਾ ਪ੍ਰਾਈਜ਼ ਨਾਲ ਸਬੰਧਿਤ ਮਸਲਿਆਂ ਬਾਰੇ ਚਰਚਾ ਨਾ ਕੀਤੀ ਜਾ ਸਕੇ। ਖਾਸ ਤੌਰ ‘ਤੇ, ਉਹ ਆਪਣੀ ਸਬੰਧਿਤ ਜਿਊਰੀ ਤੋਂ ਬਾਹਰ ਕਿਸੇ ਨਾਲ ਵੀ ਪ੍ਰਾਈਜ਼ ਲਈ ਜਮ੍ਹਾਂ ਕਰਵਾਈਆਂ ਗਈਆਂ ਕਿਤਾਬਾਂ ਦਾ ਖੁਲਾਸਾ ਜਾਂ ਚਰਚਾ ਨਾ ਕਰਨ ਲਈ ਵੀ ਸਹਿਮਤ ਹੁੰਦੇ ਹਨ।
- ਹਰ ਸਾਲ, ਢਾਹਾਂ ਪ੍ਰਾਈਜ਼ ਵੈਨਕੂਵਰ, ਕੈਨੇਡਾ ਵਿਖੇ ਸਤੰਬਰ ਦੇ ਸ਼ੁਰੂ ਵਿੱਚ ਇਕ ਪ੍ਰੈਸ ਰਿਲੀਜ਼ ਦੇ ਨਾਲ 6 ਤੋਂ 10 ਕਿਤਾਬਾਂ ਦੀ ਛੋਟੀ ਸੂਚੀ ਦਾ ਐਲਾਨ ਕਰਦਾ ਹੈ। 3 ਫਾਈਨਲਿਸਟਾਂ ਦੀ ਘੋਸ਼ਣਾ ਇੱਕ ਤੋਂ ਦੋ ਹਫ਼ਤਿਆਂ ਬਾਅਦ ਹੁੰਦੀ ਹੈ। ਤਿੰਨ ਫਾਈਨਲਿਸਟਾਂ ਦੀ ਘੋਸ਼ਣਾ ਕਰਨ ਸਮੇਂ ਜਿਊਰਾਂ ਦੇ ਨਾਮ ਵੀ ਜਾਰੀ ਕੀਤੇ ਜਾਣਗੇ।
C. ਕਿਤਾਬ ਯੋਗਤਾ ਲੋੜਾਂ
- ਪ੍ਰਾਈਜ਼ ਵਾਸਤੇ ਵਿਚਾਰਯੋਗ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਵਿੱਚ ਲਿਖੇ ਹੋਏ ਨਾਵਲ ਜਾਂ ਲਘੂ ਕਹਾਣੀ ਸੰਗ੍ਰਹਿ ਪਹਿਲੀ ਐਡੀਸ਼ਨ ਵਿੱਚ ਹੋਣੇ ਲਾਜ਼ਮੀ ਹਨ। ਕਵਿਤਾ ਅਤੇ ਹੋਰ ਵਿਧਾਵਾਂ ਦੀਆਂ ਰਚਨਾਵਾਂ ਯੋਗ ਨਹੀਂ ਹਨ। ਪਿਛਲੀਆਂ ਪ੍ਰਕਾਸ਼ਿਤ ਰਚਨਾਵਾਂ ਦੇ ਮੁੜ-ਪ੍ਰਿੰਟ ਯੋਗ ਨਹੀਂ ਹਨ (ਜਦੋਂ ਤੱਕ ਕਿ ਪਹਿਲੇ ਸੰਸਕਰਨ ਦੇ ਰੂਪ ਵਿੱਚ ਉਸੇ ਸਾਲ ਵਿੱਚ ਦੁਬਾਰਾ ਛਾਪਿਆ ਨਹੀਂ ਜਾਂਦਾ ਹੈ)।
- ਹਰੇਕ ਸਬਮਿਟਡ ਕਿਤਾਬ ਦੀ ਅੱਧੀ ਤੋਂ ਵੱਧ ਸਮੱਗਰੀ ਨਵੀਂ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ (ਅਰਥਾਤ 51% ਪਹਿਲਾਂ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਨਹੀਂ ਹੋਣੀ ਚਾਹੀਦੀ, ਜਿਵੇਂ ਕਿ ਹੋਰ ਸੰਗ੍ਰਹਿ, ਵਗੈਰਾ ਵਿੱਚ)।
- ਇਕ ਸਬਮਿੱਟ ਕੀਤੀ ਹੋਈ ਕਿਤਾਬ ਕੈਲੰਡਰ ਸਾਲ ਵਿੱਚ ਉਸ ਸਾਲ ਤੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਜਾਣੀ ਲਾਜ਼ਮੀ ਹੈ ਜਿਸ ਵਿੱਚ ਅਵਾਰਡ ਦਿੱਤਾ ਜਾਵੇਗਾ ਜਿਵੇਂ ਕਿ, 2023 ਅਵਾਰਡ ਲਈ 2022 ਵਿੱਚ ਛਪੀ ਹੋਈ।
- ਕਿਤਾਬਾਂ ਮਾਨਤਾ ਪ੍ਰਾਪਤ ਪ੍ਰਕਾਸ਼ਕਾਂ ਦੁਆਰਾ ਪ੍ਰਕਾਸ਼ਿਤ ਕੀਤੀਆਂ ਜਾਣੀਆਂ ਲਾਜ਼ਮੀ ਹਨ; ਸਵੈ-ਪ੍ਰਕਾਸ਼ਿਤ ਕਿਤਾਬਾਂ ਯੋਗ ਨਹੀਂ ਹਨ।
- ਕਿਤਾਬਾਂ ਲੇਖਕ ਖੁਦ ਜਾਂ ਉਨ੍ਹਾਂ ਦੀ ਤਰਫ਼ੋਂ ਕੋਈ ਵੀ ਵਿਅਕਤੀ ਸਮੇਤ ਪ੍ਰਕਾਸ਼ਕ ਦੁਆਰਾ ਸਬਮਿੱਟ ਕਰਵਾਈਆਂ ਜਾ ਸਕਦੀਆਂ ਹਨ। ਜੇ ਲੇਖਕ ਦੁਆਰਾ ਪੇਸ਼ ਨਹੀਂ ਕੀਤਾ ਜਾਂਦਾ ਹੈ, ਤਾਂ ਲੇਖਕ ਤੋਂ ਸਪੱਸ਼ਟ, ਲਿਖਤੀ ਇਜਾਜ਼ਤ ਪ੍ਰਾਪਤ ਕੀਤੀ ਜਾਣੀ ਲਾਜ਼ਮੀ ਹੈ ਅਤੇ ਪ੍ਰਾਈਜ਼ ਲਈ ਸਬਮਿੱਟ ਕੀਤੀ ਜਾਣੀ ਜਰੂਰੀ ਹੈ।
- ਸਬਮਿੱਟ ਕੀਤੀ ਹੋਈ ਕਿਤਾਬ ਦਾ ISBN ਨੰਬਰ ਕਿਤਾਬ ਦੇ ਕਵਰ ਜਾਂ ਕਿਤਾਬ ਦੇ ਅੰਦਰ ਸਾਫ਼ ਤੌਰ ‘ਤੇ ਛਾਪਿਆ ਹੋਣਾ ਲਾਜ਼ਮੀ ਹੈ।
- ਸਬਮਿੱਟ ਕੀਤੀ ਹੋਈ ਕਿਤਾਬ ਜਨਤਾ ਦੁਆਰਾ ਵਾਜਬ ਸੰਖਿਆ ਵਿੱਚ ਰੀਟੇਲ ਆਊਟਲੈਟਸ ਤੋਂ ਖਰੀਦਣ ਯੋਗ ਹੋਣੀ ਜਰੂਰੀ ਹੈ।
- ਕਿਤਾਬ ਦੀਆਂ ਤਿੰਨ ਹਾਰਡ ਕਾਪੀਆਂ ਕੈਨੇਡਾ ਵਿੱਚ ਢਾਹਾਂ ਪ੍ਰਾਈਜ਼ ਦੇ ਦਫ਼ਤਰ ਨੂੰ ਡਾਕ ਰਾਹੀਂ ਭੇਜੀਣੀਆਂ ਲਾਜ਼ਮੀ ਹਨ।
- ਪੀ ਡੀ ਐੱਫ਼ (PDF) ਫੋਰਮੈਟ ਵਿੱਚ ਕਿਤਾਬ ਦਾ ਇਲੈਕਟ੍ਰਾਨਿਕ ਸੰਸਕਰਨ ਈਮੇਲ ਦੁਆਰਾ ਸਬਮਿੱਟ ਕੀਤਾ ਜਾਣਾ ਜਰੂਰੀ ਹੈ। ਅਧੂਰੇ, ਗਲਤ, ਜਾਂ ਮਾੜੀ-ਗੁਣਵੱਤਾ ਵਾਲੇ ਇਲੈਕਟ੍ਰਾਨਿਕ ਸੰਸਕਰਨਾਂ ਦੇ ਨਤੀਜੇ ਵਜੋਂ ਪ੍ਰਾਈਜ਼ ਲਈ ਅਯੋਗ ਠਹਿਰਾਇਆ ਜਾਵੇਗਾ।
- ਸਾਰੀਆਂ ਇਲੈਕਟ੍ਰਾਨਿਕ ਐਂਟਰੀਆਂ ਅਤੇ ਹਾਰਡ ਕਾਪੀਆਂ ਪ੍ਰਾਈਜ਼ ਸਾਲ ਦੇ ਫਰਵਰੀ ਮਹੀਨੇ ਦੀ 28 ਤਾਰੀਖ ਤੱਕ ਪ੍ਰਾਪਤ ਹੋਣੀਆਂ ਜਰੂਰੀ ਹਨ। ਇਸ ਤੋਂ ਬਾਅਦ ਪ੍ਰਾਪਤ ਹੋਈਆਂ ਸਬਮਿਸ਼ਨਾਂ ਨੂੰ ਅਯੋਗ ਮੰਨਿਆ ਜਾਵੇਗਾ।
- ਤਸਦੀਕ ਕਰਨ ਤੋਂ ਬਾਅਦ ਕਿ ਕਿਤਾਬ ਸਾਰੀਆਂ ਯੋਗਤਾ ਲੋੜਾਂ ਨੂੰ ਪੂਰਾ ਕਰਦੀ ਹੈ, ਇਸ ਨੂੰ ਜਿਊਰੀ ਮੈਂਬਰਾਂ ਨੂੰ ਸੌਂਪਿਆ ਜਾਵੇਗਾ। ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਦਾ ਇਹ ਫੈਸਲਾ ਕਿ ਕਿਤਾਬ ਯੋਗ ਹੈ ਜਾਂ ਨਹੀਂ, ਲਾਜ਼ਮੀ ਹੋਵੇਗਾ।
- ਕੋਈ ਵੀ ਸਬਮਿਸ਼ਨ ਅਯੋਗ ਨਹੀਂ ਹੋਵੇਗੀ ਭਾਵੇਂ ਇਸ ਦੇ ਲੇਖਕ ਨੇ ਇਸ ਤੋਂ ਪਹਿਲਾਂ ਕੋਈ ਹੋਰ ਸਾਹਿਤਕ ਅਵਾਰਡ ਜਿੱਤਿਆ ਹੋਵੇ।
- ਕਿਸੇ ਵੀ ਕਿਤਾਬ ਨੂੰ ਅਵਾਰਡ ਪ੍ਰਦਾਨ ਨਹੀਂ ਕੀਤਾ ਜਾਵੇਗਾ ਜਿੱਥੇ ਕਿਤਾਬ ਦੇ ਲੇਖਕ ਦੀ ਅਵਾਰਡ ਜੇਤੂ ਅਤੇ ਫਾਈਨਲਿਸਟਾਂ ਦੀ ਘੋਸ਼ਣਾ ਤੋਂ ਪਹਿਲਾਂ ਮੌਤ ਹੋ ਗਈ ਹੋਵੇ।
- ਜਿਸ ਸਾਲ ਕੋਈ ਵੀ ਜਿਊਰੀ ਮੈਂਬਰ ਜਾਂ ਢਾਹਾਂ ਪ੍ਰਾਈਜ਼ ਅਡਵਾਈਜ਼ਰੀ ਕਮੇਟੀ ਦਾ ਮੈਂਬਰ ਆਪਣੀ ਸੇਵਾ ਨਿਭਾ ਰਿਹਾ ਹੈ, ਉਸ ਸਾਲ ਉਹ ਢਾਹਾਂ ਪ੍ਰਾਈਜ਼ ਦੇ ਵਿਚਾਰ ਅਧੀਨ ਕੋਈ ਵੀ ਕਿਤਾਬ ਪੇਸ਼ ਨਹੀਂ ਕਰ ਸਕਦਾ ਹੈ।
- ਪ੍ਰਾਈਜ਼ ਦਾ ਜੇਤੂ ਲੇਖਕ 5 ਸਾਲਾਂ ਦੀ ਮਿਆਦ ਦੇ ਬਾਅਦ ਦੁਬਾਰਾ ਮੁਕਾਬਲਾ ਕਰਨ ਦੇ ਯੋਗ ਹੋਵੇਗਾ, ਜਦੋਂ ਕਿ ਫਾਈਨਲਿਸਟ ਅਗਲਾ ਸਾਲ ਸ਼ੁਰੂ ਹੋਣ ਤੋਂ ਬਾਅਦ ਦੁਬਾਰਾ ਮੁਕਾਬਲਾ ਕਰਨ ਦੇ ਯੋਗ ਹੋਣਗੇ।
D. ਸ਼ਰਤਾਂ
- ਛੋਟੀ ਸੂਚੀ ਵਿੱਚ ਆਉਣ ਵਾਲੇ ਉਮੀਦਵਾਰ ਨੂੰ ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਨੂੰ ਸਬਮਿੱਟ ਕਰਾਉਣ ਦੀ ਲੋੜ ਹੋਵੇਗੀ:
- ਲੇਖਕ ਦੇ ਇਕ ਪੇਸ਼ਾਵਰ ਪੋਰਟਰੇਟ ਦੀ ਪੂਰੀ ਰੈਜ਼ੋਲਿਊਸ਼ਨ ਫਾਈਲ, DSLR ਕੈਮਰੇ ਦੀ ਵਰਤੋਂ ਕਰਦੇ ਹੋਏ, ਇਕ ਕੁਦਰਤੀ, ਪੂਰੇ-ਰੰਗ ਦੀ ਬੈਕਗ੍ਰਾਉਂਡ ਦੇ ਵਿਰੁੱਧ ਲਈ ਗਈ ਹੋਵੇ। ਵਾਧੂ ਵਿਸ਼ੇਸ਼ਤਾਵਾਂ ਦੀ ਬੇਨਤੀ ਵੀ ਕੀਤੀ ਜਾ ਸਕਦੀ ਹੈ।
- ਛੋਟੀ ਸੂਚੀ ਵਿੱਚ ਆਈ ਕਿਤਾਬ ਦੇ ਕਵਰ ਦੀ ਹਾਇ-ਰੈਜ਼ੋਲੂਸ਼ਨ, ਪ੍ਰਿੰਟ-ਗੁਣਵੱਤਾ, ਡਿਜੀਟਲ ਕਾਪੀ।
- ਹਰ ਸਾਲ, ਢਾਹਾਂ ਪ੍ਰਾਈਜ਼ ਅਵਾਰਡ ਸਮਾਰੋਹ ਨਵੰਬਰ ਵਿੱਚ ਵੈਨਕੂਵਰ, ਕੈਨੇਡਾ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿੱਥੇ ਜੇਤੂ ਦਾ ਐਲਾਨ ਕੀਤਾ ਜਾਵੇਗਾ।
- ਜਿਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਸਬਮਿੱਟ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਇਕ ਸਮਝੌਤੇ ‘ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ ਕਿ: ਉਨ੍ਹਾਂ ਦੀ ਕਿਤਾਬ ਨੂੰ ‘ਵਿਜੇਤਾ’ ਜਾਂ ‘ਇਕ ਫਾਈਨਲਿਸਟ’ ਵਜੋਂ ਚੁਣਿਆ ਗਿਆ ਹੈ, ਉਹ ਆਪਣਾ ਅਵਾਰਡ ਪ੍ਰਾਪਤ ਕਰਨ ਲਈ, ਲੇਖਕ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਉਜਾਗਰ ਕਰਨ ਵਾਲੇ ਕਿਸੇ ਵੀ ਸਬੰਧਿਤ ਸਮਾਗਮਾਂ ਵਿੱਚ ਭਾਗ ਲੈਣਗੇ। ਜੇ ਕੋਈ ਲੇਖਕ ਹਾਜ਼ਰ ਹੋਣ ਵਿੱਚ ਅਸਫਲ ਰਹਿੰਦਾ ਹੈ, ਤਾਂ ਲੇਖਕ ਅਵਾਰਡ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੇਗਾ।
- ਜੇਕਰ ਫਾਈਨਲਿਸਟ ਸ਼ਹਿਰ ਤੋਂ ਬਾਹਰ ਹਨ, ਤਾਂ ਢਾਹਾਂ ਪ੍ਰਾਈਜ਼ ਪੰਜ ਦਿਨਾਂ ਤੱਕ ਵੈਨਕੂਵਰ ਵਿੱਚ ਰਹਿਣ ਅਤੇ ਖਾਣੇ ਦੇ ਖਰਚੇ ਦੇ ਨਾਲ-ਨਾਲ ਵੈਨਕੂਵਰ ਤੋਂ ਇਕੌਨੋਮੀ ਵਾਪਸੀ ਦੀ ਹਵਾਈ ਯਾਤਰਾ ਦੇ ਖਰਚੇ ਨੂੰ ਸਹਿਣ ਕਰੇਗਾ।
- ਜੇਤੂ ਅਤੇ ਫਾਈਨਲਿਸਟ ਕਿਤਾਬਾਂ ਦੇ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਕਿਸੇ ਵੀ ਢਾਹਾਂ ਪ੍ਰਾਈਜ਼ ਦੀ ਪ੍ਰਚਾਰ ਗਤੀਵਿਧੀ ਵਿੱਚ ਇਕ ਅੰਸ਼, ਅਧਿਆਇ ਜਾਂ ਲਘੂ ਕਹਾਣੀ ਨੂੰ ਦੁਬਾਰਾ ਪੇਸ਼ ਕਰਨ ਦਾ ਅਧਿਕਾਰ ਦੇਣ ਵਾਲੇ ਸਮਝੌਤੇ ‘ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ।
- ਜੇਤੂ ਅਤੇ ਫਾਈਨਲਿਸਟ ਕਿਤਾਬਾਂ ਦੇ ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਢਾਹਾਂ ਪ੍ਰਾਈਜ਼ ਮੈਨੇਜਮੈਂਟ ਟੀਮ ਦੀਆਂ ਹਦਾਇਤਾਂ ਅਨੁਸਾਰ, ਢਾਹਾਂ ਪ੍ਰਾਈਜ਼ ਦੇ ਲੋਗੋ ਨਾਲ ਭਵਿੱਖ ਦੇ ਸਾਰੇ ਸੰਸਕਰਨਾਂ ਨੂੰ ਛਾਪਣ ਜਾਂ ਸਟਿੱਕਰ ਕਰਨ ਲਈ ਇੱਕ ਸਮਝੌਤੇ ‘ਤੇ ਦਸਤਖਤ ਕਰਨ ਦੀ ਲੋੜ ਹੁੰਦੀ ਹੈ। ਲੋਗੋ ਜਾਂ ਸਟਿੱਕਰ ਡਿਜ਼ਾਈਨ ਨੂੰ ਕਿਸੇ ਵੀ ਤਰੀਕੇ ਨਾਲ ਬਦਲਿਆ ਨਹੀਂ ਜਾ ਸਕਦਾ ਹੈ।