• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
    • 2024 ਇਨਾਮ ਜੇਤੂ
    • 2023 ਇਨਾਮ ਜੇਤੂ
    • 2022 ਇਨਾਮ ਜੇਤੂ
    • 2021 ਇਨਾਮ ਜੇਤੂ
    • 2020 ਇਨਾਮ ਜੇਤੂ
    • 2019 ਇਨਾਮ ਜੇਤੂ
    • 2018 ਇਨਾਮ ਜੇਤੂ
    • 2017 ਇਨਾਮ ਜੇਤੂ
    • 2016 ਇਨਾਮ ਜੇਤੂ
    • 2015 ਇਨਾਮ ਜੇਤੂ
    • 2014 ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਸਪੌਂਸਰ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਖ਼ਬਰਾਂ / ਢਾਹਾਂ ਇਨਾਮ-2018 ਲਈ ਰਚਨਾਵਾਂ ਭੇਜਣ ਵਾਸਤੇ ਪੰਜਾਬੀ ਲੇਖਕਾਂ ਨੂੰ ਸੱਦਾ

ਢਾਹਾਂ ਇਨਾਮ-2018 ਲਈ ਰਚਨਾਵਾਂ ਭੇਜਣ ਵਾਸਤੇ ਪੰਜਾਬੀ ਲੇਖਕਾਂ ਨੂੰ ਸੱਦਾ

January 18, 2018

ਉਦੇਸ਼ਵਾਦੀ ਇਨਾਮਾਂ ਦੀ ਰਾਸ਼ੀ ਵੀ 5 ਹਜ਼ਾਰ ਡਾਲਰ ਤ ਵਧਾਕੇ ਦਸ ਦਸ ਹਜ਼ਾਰ ਡਾਲਰ ਕੀਤੀ

ਵੈਨਕੂਵਰ, ਬਿ੍ਟਿਸ਼ ਕੋਲੰਬੀਆ (11 ਜਨਵਰੀ, 2018)

ਦੁਨੀਆ ਭਰ ਵਿੱਚ ਪੰਜਾਬੀ ਸਾਹਿਤ ਦੇ ਇੱਕ ਵਿਲੱਖਣ ਇਨਾਮ ‘ਢਾਹ ਪਾ੍ੲੀਸ਼-2018’ ਲਈ ਰਚਨਾਵਾ ਭੇਜਣ ਵਾਸਤੇ ਪੰਜਾਬੀ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਹੈ। ਜਿਨਾ੍ ਪੰਜਾਬੀ ਲੇਖਕਾਂ ਨੇ ਸਾਲ 2017 ਦੌਰਾਨ ਪੰਜਾਬੀ ਨਾਵਲ ਜਾਂ ਕਹਾਣੀਆਂ ਦਾ ਸੰਗ੍ਹਹਿ ਗੁਰਮੁਖੀ ਜਾਂ ਸ਼ਾਹਮੁਖੀ ਲਿੱਪੀਆਂ ਵਿੱਚ ਛਪਵਾਇਆ ਹੋਵੇ, ਉਹ 25 ਹਜ਼ਾਰ ਕੈਨੇਡੀਅਨ ਡਾਲਰ ਦੀ ਰਾਸ਼ੀ ਵਾਲੇ ਮੁੱਖ ਇਨਾਮ ਵਾਸਤੇ ਆਪਣੀਆਂ ਰਚਨਾਵਾਂ ਭੇਜ ਸਕਦੇ ਹਨ। ਇਸ ਤੱ ਇਲਾਵਾ ਦੋ ਉਦੇਸ਼ਵਾਦੀ ਇਨਾਮ ਵੀ ਦਿੱਤੇ ਜਾਣੇ ਹਨ, ਜਿਨੁਾਂ ਦੀ ਰਾਸ਼ੀ ਇਸ ਸਾਲ ਤੋ ਦਸ ਹਜ਼ਾਰ ਕੈਨਡੀਅਨ ਡਾਲਰ ਕਰ ਦਿੱਤੀ ਗਈ ਹੈ। ਇਨਾਮ ਲਈ ਕਿਤਾਬਾਂ ਭੇਜਣ ਦੀ ਆਖਰੀ ਤਰੀਕ 31 ਮਾਰਚ, 2018 ਹੈ।

ਢਾਹਾਂ ਇਨਾਮ ਤੋ ਇਲਾਵਾ ਜੇਤੂ ਲੇਖਕਾਂ ਨੂੰ ਆਪਣੀਆਂ ਕਿਤਾਬਾਂ ਗੁਰਮੁਖੀ ਤੋ ਸ਼ਾਹਮੁਖੀ ਜਾਂ ਸ਼ਾਹਮੁਖੀ ਤੋ ਗੁਰਮੁਖੀ ਵਿੱਚ ਉਲਥਾਉਣ ਅਤੇ ਛਪਵਾਉਣ ਲਈ ਵੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਢਾਹ ਪਾ੍ਈਜ਼ ਪੰਜਾਬੀ ਭਾਸ਼ਾ ਜਾਂ ਸਾਹਿਤ ਦਾ ਸਭ ਤੋ ਵੱਡਾ ਅਵਾਰਡ ਹੈ। ਇਸ ਦਾ ਮਕਸਦ ਪੂਰੀ ਦੁਨੀਆ ਵਿੱਚ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਿਹਤ ਕਰਨਾ, ਸੰਸਾਰ ਦੇ ਵੱਖ ਵੱਖ ਖਿਤਿਆਂ ਵਿੱਚ ਰਹਿਣ ਵਾਲੀ ਪੰਜਾਬੀ ਕਮਿਊਨਿਟੀ ਨੂੰ ਆਪਸ ਵਿੱਚ ਜੋੜਨਾ ਅਤੇ ਪੰਜਾਬੀ ਸਾਹਿਤ ਨੂੰ ਗਲੋਬਲ ਪੱਧਰ ਤੇ ਪ੍ਮੋਟ ਕਰਨਾ ਹੈ। ਇਹ ਅਵਾਰਡ ਪੰਜਾਬੀ ਲੇਖਕਾਂ ਨੂੰ ਵੱਡੇ ਪੱਧਰ ਤੇ ਪਛਾਣ ਪ੍ਦਾਨ ਕਰਦਾ ਹੈ ਅਤੇ ਜੇਤੂ ਲੇਖਕਾਂ ਲਈ ਇੰਟਰਨਸ਼ਨਲ ਪੱਧਰ ਤੇ ਅੱਗੇ ਵਧਣ ਲਈ ਰਾਹ ਖੋਲਦਾ ਹੈ, ਜਿਸ ਰਾਹਾੋ ਉਹ ਬਹੁ-ਭਾਸ਼ੀ ਪਾਠਕਾਂ ਤੱਕ ਵੀ ਪਹੁੰਚ ਸਕਦੇ ਹਨ।

ਇਸ ਇਨਾਮ ਦੀ ਸਥਾਪਨਾ ਬਾਰਜ (ਬਰਿਜੰਦਰ ਸਿੱਘ) ਅਤੇ ਰੀਟਾ ਢਾਹਾਂ ਦੁਆਰਾ ਪਰਿਵਾਰ, ਦੋਸਤਾਂ ਅਤੇ ਯੂਨੀਵਰਸਿਟੀ ਔਫ ਬਿ੍ਟਿਸ਼ ਕੋਲੰਬੀਆ ਦੇ ਸਹਿਯੋਗ ਨਾਲ ਵੈਨਕੂਵਰ, ਕੈਨਡਾ ਵਿੱਚ ਕੀਤੀ ਗਈ। ਇਹ ਇੰਟਰਨੈਸ਼ਨਲ ਇਨਾਮ ਹਰ ਸਾਲ ਪੰਜਾਬੀ ਗਲਪ ਦੀਆਂ ਤਿੰਨ ਕਿਤਾਬਾਂ ਨੂੰ ਦਿੱਤਾ ਜਾਂਦਾ ਹੈ, ਜਿਹੜੀਆਂ ਕਿ ਗੁਰਮੁਖੀ ਜਾਂ ਸ਼ਾਹਮੁਖੀ ਲਿੱਪੀ ਵਿੱਚ ਹੋ ਸਕਦੀਆਂ ਹਨ।

ਇਨਾਮ ਵਾਸਤੇ ਨਾਮਜ਼ਦਗੀਆਂ ਢਾਹਾਂ ਪਾਈਜ਼ ਦੀ ਵੈਬਸਾਈਟ ਰਾਹੀ 31 ਮਾਰਚ, 2018 ਤੌ ਪਹਿਲਾਂ ਜਮਾਂ ਕਰਵਾਈਆਂ ਜਾਣ: www.dhahanprize.com.


ਪਿਛਲੇ ਸਾਲਾਂ ਦੇ ਜੇਤੂ:

2017

  • ਜੇਤੂ, ਪਰਗਟ ਸਿੰਘ ਸਤੌਜ (ਭਾਰਤ), ਨਾਵਲ ‘ਖਬਰ ਇੱਕ ਪਿੰਡ ਦੀ’ ਲਈ
  • ਫਾਇਨਲਿਸਟ, ਅਲੀ ਅਨਵਰ ਅਹਿਮਦ (ਪਾਕਸਤਾਨ), ਕਹਾਣੀ ਸੰਗ੍ਹਹਿ‘ਤੰਦ ਤੰਦ ਮੈਲੀ ਚਾਦਰ’ ਲਈ
  • ਫਾਇਨਲਿਸਟ, ਨਛੱਤਰ ਸਿੰਘ ਬਰਾੜ (ਕੈਨੇਡਾ), ਨਾਵਲ ‘ਪੇਪਰ ਮੈਰਿਜ’ ਲਈ

2016

  • ਜੇਤੂ, ਜਰਨੈਲ ਸਿੰਘ (ਕੈਨੇਡਾ), ਕਹਾਣੀ ਜੰਗ੍ਹਹਿ‘ਕਾਲੇ ਵਰਕੇ’ ਲਈ
  • ਫਾਇਨਲਿਸਟ, ਜ਼ਾਹਿਦ ਹਸਨ (ਪਾਕਿਸਤਾਨ), ਨਾਵਲ ‘ ਤੱਸੀ ਧਰਤੀ’ ਲਈ
  • ਫਾਇਨਲਿਸਟ, ਸਿਮਰਨ ਧਾਲੀਵਾਲ (ਭਾਰਤ), ਕਹਾਣੀ ਮੰਗਹਿ ‘ਉਸ ਪਲ’ ਲਈ

2015

  • ਜੇਤੂ, ਦਰਸ਼ਨ ਸਿੰਘ (ਭਾਰਤ), ਨਾਵਲ ‘ਲੋਟਾ’ ਲਈ
  • ਫਾਇਨਲਿਸਟ, ਹਰਜੀਤ ਅਟਵਾਲ (ਬਿ੍ਟੇਨ), ਨਾਵਲ ‘ਮੋਰ ਉਡਾਰੀ’ ਲਈ
  • ਫਾਇਨਲਿਸਟ, ਨੈਨ ਸੁੱਖ (ਪਾਕਿਸਤਾਨ), ਨਾਵਲ ‘ਮਾਧੋ ਲਾਲ ਹੁਸੈਨ’ ਲਈ

2014

  • ਜੇਤੂ, ਅਵਤਾਰ ਮਿੰਘ ਬਿਲਿੰਗ (ਇੰਡੀਆ/ਅਮਰੀਕਾ), ਨਾਵਲ ਖ਼ਾਲੀ ਖੂਹਾਂ ਦੀ ਕਥਾ’ ਲਈ
  • ਫਾਇਨਲਿਸਟ, ਜਸਬੀਰ ਭੁੱਲਰ (ਭਾਰਤ), ਕਹਾਣੀ-ਸੰਗ੍ਰਰਿ ‘ਇਕ ਰਾਤ ਦਾ ਸਮੁੰਦਰ’ ਲਈ
  • •ਫਾਇਨਲਿਸਟ, ਜ਼ੁਬੈਰ ਅਹਿਮਦ (ਪਾਕਿਸਤਾਨ), ਕਹਾਣੀ-ਸੰਗਹਿ ‘ਕਬੂਤਰ, ਬਨਰੇ ਤੇ ਗਲੀਆਂ’ ਲਈ

ਵਧੇਰੇ ਜਾਣਕਾਰੀ ਲਈ ਦੇਖੋ: www.dhahanprize.com, ਜਾਂ Twitter ਅਤੇ Facebook ਰਾਹੀ ਸਾਡੇ ਨਾਲ ਜੜੋ।

ਮੀਡੀਆ ਇੰਟਰਵਿਊਜ਼ ਲਈ ਸੰਪਰਕ: admin@dhahanprize.com

Filed Under: Blog, ਖ਼ਬਰਾਂ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ
  • ਸ਼ਾਮਲ ਹੋਵੋ
  • ਨਾਮਜ਼ਦਗੀਆਂ
  • ਢਾਹਾਂ ਯੁਵਾ ਇਨਾਮ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

Copyright © 2025 · Canada India Education Society

© 2025 Canada India Education Society

  • English
  • Gurmukhi
  • Shahmukhi