Categories

2018 Winners awarded for excellence in Punjabi fiction

ਬਲਦੇਵ ਸਿ ੰਘ ਸੜਕਨਾਮਾ

ਬਲਦੇਵ ਸਿ ੰਘ ਸੜਕਨਾਮਾ
2018 Dhahan Prize Winner

ਪੰਜਾਬ ਵਿਚ ਮੋਗੇ ਦਾ ਰਹਿਣ ਵਾਲਾ ਬਲਦੇਵ ਸਿੰਘ ਇਕ ਮੰਨਿਆ ਪ੍ਰਮੰਨਿਆ ਪੰਜਾਬੀ ਲੇਖਕ ਹੈ। ਪੰਜਾਬੀ ਵਿਚ ਸ੍ਰੇਸ਼ਟ ਰਚਨਾ ਲਈ ਸਾਲ 2011 ਵਿਚ ਉਸਨੂੰ ਲੋਕ ਨਾਇਕ ਦੁੱਲਾ ਭੱਟੀ ਬਾਰੇ ਉਸਦੇ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰੇ’  ਉੱਤੇ ਭਾਰਤੀ ਸਾਹਿਤ ਅਕਾਦਮੀ ਦਾ ਮਾਣਮੱਤਾ ਪੁਰਸਕਾਰ ਮਿਲ ਚੁੱਕਿਆ ਹੈ। ਪੰਜਾਬ ਸਰਕਾਰ ਦੇ ‘ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰ ਸਮੇਤ ਹੋਰ ਵੀ ਬਹੁਤ ਸਾਰੇ ਐਵਾਰਡ ਤੇ ਮਾਣ ਸਨਮਾਨ ਉਸਦੀ ਝੋਲੀ ਪਏ ਹਨ। ਬੀ.ਐੱਡ ਅਤੇ ਪੰਜਾਬੀ ਵਿਚ ਐੱਮ.ਏ. ਦੀ ਡਿਗਰੀ ਪ੍ਰਾਪਤ ਇਸ ਲੇਖਕ ਨੇ ਆਪਣਾ ਸਿਰਜਣਾਤਮਕ ਸਫਰ 1977 ਵਿਚ ਪਲੇਠਾ ਕਹਾਣੀ ਸੰਗ੍ਰਹਿ ‘ਗਿੱਲੀਆਂ ਛਿਟੀਆਂ ਦੀ ਅੱਗ’  ਛਪਵਾਉਣ ਨਾਲ ਸ਼ੁਰੂ ਕੀਤਾ ਸੀ। ਕੁਝ ਸਮੇਂ ਤਕ ਸਕੂਲ ਅਧਿਆਪਕ ਵਜੋਂ ਕੰਮ ਕਰਨ ਉਪਰੰਤ ਉਹ ਚੰਗੇਰੇ ਜੀਵਨ ਦੀ ਭਾਲ਼ ਵਿਚ ਪੱਛਮੀ ਬੰਗਾਲ ਵਿਚ ਕਲਕੱਤੇ ਚਲਿਆ ਗਿਆ ਸੀ। ਉੱਥੇ ਉਸਨੇ ਖੁਦ ਟਰੱਕ ਉਪਰੇਟਰ ਬਣਨ ਤੋਂ ਪਹਿਲਾਂ ਟਰੱਕਾਂ ਦੇ ਕਲੀਨਰ ਅਤੇ ਟੈਕਸੀ ਡਰਾਈਵਰ ਵਜੋਂ ਸਖਤ ਮਿਹਨਤ ਕੀਤੀ। ਟਰੱਕ ਡਰਾਈਵਰ ਦਾ ਉਸਦਾ ਅਨੁਭਵ ‘ਸੜਕਨਾਮਾ’  ਲਿਖਣ ਲਈ ਪ੍ਰੇਰਣਾ ਸ੍ਰੋਤ ਬਣਿਆ, ਜੋ ਅੰਮ੍ਰਤਾ ਪ੍ਰੀਤਮ ਦੇ ਰਿਸਾਲੇ ‘ਨਾਗਮਣੀਵਿਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ‘ਸੜਕਨਾਮਾ ’ ਨੇ ਉਸਨੂੰ ਏਨੀ ਮਸ਼ਹੂਰੀ ਦੁਆਈ ਕਿ ਇਹ ਸ਼ਬਦ ਉਸਦੇ ਨਾਂ ਨਾਲ ਪੱਕੇ ਤੌਰ ‘ਤੇ ਜੁੜ ਗਿਆ ਅਤੇ ਉਹ ਬਲਦੇਵ ਸਿੰਘ ਸੜਕਨਾਮਾ ਬਣ ਗਿਆ। ਮਗਰੋਂ ਸੜਕਨਾਮਾ  ਤਿੰਨ ਜਿਲਦਾਂ ਵਿਚ ਇਕ ਨਾਵਲ ਵਜੋਂ ਪ੍ਰਕਾਸ਼ਤ ਹੋਇਆ। ਵੇਸਵਾਵਾਂ ਦੀ ਜ਼ਿੰਦਗੀ ਨਾਲ ਸੰਬੰਧਤ ਬਲਦੇਵ ਸਿੰਘ ਦਾ ਨਾਵਲ ‘ਲਾਲ ਬੱਤੀ’  ਵੀ ਬਹੁਤ ਮਸ਼ਹੂਰ ਹੋਇਆ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫਰਨਾਮਾ ਅਤੇ ਬੱਚਿਆਂ ਲਈ ਸਾਹਿਤ ਦੇ ਰੂਪ ਵਿਚ ਵੱਖ ਵੱਖ ਵਿਧਾਵਾਂ ਵਿਚ ਢੇਰ ਰਚਨਾ ਕੀਤੀ ਹੈ। ਅਨੁਵਾਦ ਅਤੇ ਸੰਪਾਦਨ ਸਮੇਤ ਉਸਦੀਆਂ ਛਪੀਆਂ ਪੁਸਤਕਾਂ ਦੀ ਗਿਣਤੀ 60 ਤਕ ਪਹੁੰਚ ਜਾਂਦੀ ਹੈ। ‘ਅੰਨ ਦਾਤਾ’, ‘ਪੰਜਵਾਂ ਸਾਹਿਬਜ਼ਾਦਾ’  ਅਤੇ ‘ਸਤਲੁਜ ਵਹਿੰਦਾ ਰਿਹਾ ’ ਉਸਦੇ ਹੋਰ ਪ੍ਰਸਿੱਧ ਨਾਵਲ ਹਨ।

 

SOORAJ DEE AKH (‘Sun’s Eye’) 

ਇਸ ਵਰ੍ਹੇ ਦਾ ਢਾਹਾਂ ਇਨਾਮ ਜੇਤੂ ਨਾਵਲ ' ਸੂਰਜ ਦੀ ਅੱਖ 'ਭਾਰਤ ਵਿਚਲੇ ਪੰਜਾਬ ਦੇ ਸ਼ਹਿਰ ਮੋਗੇ ਵਿਚ ਰਹਿਣ ਵਾਲੇਲੇਖਕ  ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ਹੈ। ਪੰਜਾਬ ਦੇ ਮਹਾਂ ਨਾਇਕ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਕਾਲ ਦੇ ਸਭਨਾਂ ਪਾਸਾਰਾਂ ਨੂੰ ਇਸ ਇਤਿਹਾਸਕ ਨਾਵਲ ਵਿਚ ਪਰੋਇਆ ਗਿਆ ਹੈ।  ਰਣਜੀਤ ਸਿੰਘ ਅਤੇ ਉਸਦੇ ਰਾਜ ਦੇਬਹੁਤ ਤੇਜੀ ਨਾਲਬੁਲੰਦੀਆਂ ਛੋਹਣ ਦੀ ਇਸ ਨਾਵਲ ਵਿਚ ਖੂਬਸੂਰਤੀ ਨਾਲ ਗੁੰਦੀ ਗਈ ਗਾਥਾ,ਇਤਿਹਾਸਕ ਤੱਥਾਂ ਦੀ ਗਹਿਰਾਈ ਤੀਕ ਅੱਪੜਨ ਲਈ ਲੇਖਕ ਦੀਚਾਰ ਸਾਲ ਦੀ ਖੋਜ ਤੇ ਅਣਥੱਕ ਘਾਲਣਾ ਦਾ ਸਿੱਟਾ ਹੈ।ਰਣਜੀਤ ਸਿੰਘ, ਜਿਸਦੇ ਰਾਜ ਕਾਲ਼ ਦੌਰਾਨ ਪੰਜਾਬ ਨੇਮੁਕਾਬਲਤਨ ਸ਼ਾਂਤੀ ਤੇ ਖੁਸ਼ਹਾਲੀ ਵੇਖੀ,ਨਾਲ ਸੰਬੰਧਤ ਅਹਿਮ ਘਟਨਾਵਾਂ ਦਾ ਅਤੇ ਉਸਦੇ ਰਿਸ਼ਤਿਆਂ ਦਾ, ਚਿਤਰਨ ਜਿਵੇਂ ਨਾਵਲ ਵਿਚ ਹੋਇਆ ਹੈ, ਉਸ ਨਾਲ ਇਸ ਅਦੁਤੀ ਨਾਇਕ ਦੀ ਬਹੁਪਰਤੀ ਸ਼ਖਸੀਅਤ ਦਾ ਅੰਤਰੀਵੀ ਸੱਚ ਬਹੁਤ ਚੰਗੀ ਤਰ੍ਹਾਂ ਉਘੜਦਾ ਹੈ।ਸਿਆਸੀ ਸੂਝ, ਸੈਨਿਕ ਪ੍ਰਬੀਨਤਾ, ਕੂਟਨੀਤਕ ਚਤੁਰਾਈ, ਅਤੇ ਰਾਜ ਕਰਨ ਦੇ ਮਾਮਲੇ ਵਿਚ ਸਭ ਨੂੰ ਇਕੋ ਅੱਖ ਨਾਲ ਵੇਖਣ ਵਾਲੀ ਉਦਾਰ ਦ੍ਰਿਸ਼ਟੀ ਦੇ ਪੱਖੋਂਇਸ ਖਿੱਤੇ ਦੇ ਇਤਿਹਾਸ ਵਿਚ ਕੋਈ ਹੁਕਮਰਾਨ ਰਣਜੀਤ ਸਿੰਘ ਦਾ ਸਾਨੀ ਨਹੀਂ। ਇਹ ਸਭ ਕੁਝ ਦਰਸਾਉਂਦਿਆਂ ਹੋਇਆਂ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦੇ ਹਵਸੀ ਤੇ ਵਿਲਾਸੀ ਪੱਖ ਨੂੰ ਪੇਸ਼ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ।ਬਦਕਿਸਮਤੀ ਨਾਲ 1839 ਵਿਚ ਰਣਜੀਤ ਸਿੰਘ ਦੀ ਮੌਤ ਦੇ ਛੇਤੀ ਪਿੱਛੋਂ, ਉਸਦੇ ਉੱਤਰਾਧਿਕਾਰੀਆਂ ਵਿਚਕਾਰ ਹੋਈ ਸਾਜ਼ਿਸ਼ੀ ਖਾਨਾਜੰਗੀਅਤੇ ਬਸਤੀਵਾਦੀ ਤਾਕਤ ਕਾਰਨ,ਉਸਦੀ ਸ਼ਾਨਾਂਮੱਤੀ ਸਲਤਨਤ ਦੇ ਤ੍ਰਾਸਦਿਕ ਢੰਗ ਨਾਲ ਖੇਰੂੰ ਖੇਰੂੰ ਹੋਣ ਦੀ ਬਾਤ ਵੀ ਨਾਵਲ ਵਿਚ ਪਾਈ ਗਈ ਹੈ।ਸਿੱਟੇ ਵਜੋਂ ‘ਸੂਰਜ ਦੀ ਅੱਖ’ ਇਸਦੇ ਲੇਖਕ ਦੀ ਸੰਤੁਲਤ ਇਤਿਹਾਸਕ ਦ੍ਰਿਸ਼ਟੀ ਤੇ ਸਿਰਜਣਾਤਮਕ ਪ੍ਰਤਿਭਾ ਦਾ ਸੁਹਜਾਤਮਕ ਸੁਮੇਲ ਹੋ ਨਿਬੜਿਆ ਹੈ। 

ਨਾਸਿਰ ਬਲੋਚ
ਨਾਸਿਰ ਬਲੋਚ
2018 Dhahan Prize Finalist

ਡਾ. ਨਾਸਰ ਬਲੋਚ ਉਰਦੂ ਅਤੇ ਪੰਜਾਬੀ ਦਾ ਮਾਨਯੋਗ ਪ੍ਰੋਫੈਸਰ ਹੈ, ਜੋ ਇਸ ਸਮੇਂ ਮਿਨਹਾਜ਼ ਯੂਨੀਵਰਸਿਟੀ ਲਾਹੌਰ ਵਿਚ  ਪੜ੍ਹਾ ਰਿਹਾ ਹੈ। ਉਹ ਪੰਜਾਬੀ ਤੇ ਉਰਦੂ ਦੋਹਾਂ ਜ਼ੁਬਾਨਾਂ ਦੇ ਅਦਬ ਦੀ ਦੁਨੀਆਂ ਵਿਚ ਜਾਣਿਆ ਪਛਾਣਿਆ ਨਾਂ ਹੈ ਜੋ ਇਕੋ ਸਮੇਂ ਸ਼ਾਇਰ ਵੀ ਹੈ, ਅਫਸਾਨਾਨਗਾਰ ਵੀ ਅਤੇ ਡਰਾਮਾ ਨਵੀਸ ਵੀ। ਉਰਦੂ ਅਤੇ ਪੰਜਾਬੀ ਵਿਚ ਲਿਖੇ ਉਸਦੇ ਡਰਾਮਿਆਂ ਦੀ ਗਿਣਤੀ 150 ਤਕ ਪਹੁੰਚਦੀ ਹੈ, ਜਿਨ੍ਹਾਂ ਵਿਚੋਂ 16 ਸੀਰੀਅਲਾਂ ਵਜੋਂ ਟੈਲੀਵਿਯਨ ਉੱਤੇ ਵਿਖਾਏ ਗਏ ਹਨ। ਪਾਕਿਸਤਾਨ ਟੀ.ਵੀ. ਵੱਲੋਂ ਉਸਨੂੰ ਬਿਹਤਰੀਨ ਡਰਾਮਾ ਲੇਖਕ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਪੰਜਾਬੀ ਵਿਚ ਸ਼ਾਇਰੀ ਦੀ ਕਿਤਾਬ ਪੱਤਣਾਂ ਦੇ ਸੱਦ (1977), ਕਹਾਣੀ ਸੰਗ੍ਰਹਿ ਸੀਤੀਆਂ ਅੱਖਾਂ ਵਾਲੇ  (1985) ਅਤੇ ਉਰਦੂ ਸ਼ਾਇਰੀ ਦਾ ਮਜਮੂਆਂ ਦਸ਼ਤ-ਏ ਰਾਇਗਾਂ  (1996) ਸਦੀਆਂ ਪ੍ਰਕਾਸ਼ਤ ਰਚਨਾਵਾਂ ਵਿਚ ਸ਼ਾਮਲ ਹਨ।

ਝੂਠਾ ਸੱਚਾ ਕੋਈ ਨਾ  ਸ਼ਾਹਮੁਖੀ ਲਿੱਪੀ ਵਿਚ ਛਪਿਆ ਨਾਸਿਰ ਬਲੋਚ ਦੀਆਂ ਕਹਾਣੀਆਂ ਦਾ ਨਵਾਂ ਪਰਾਗਾ ਹੈ, ਜਿਸਨੂੰ ਦੂਜੇ ਸਥਾਨ ਦੇ ਢਾਹਾਂ ਇਨਾਮ ਲਈ ਚੁਣਿਆ ਗਿਆ ਹੈ। ਬਲੋਚ ਸੂਖਮ ਸੋਝੀ ਨਾਲ ਚਿਤਵੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹੀ ਕਹਾਣੀ ਦਾ ਸ਼ਾਹ-ਸਵਾਰ ਹੈ, ਜੋ ਆਪਣੀ ਰਚਨਾ ਵਿਚ ਭ੍ਰਿਸ਼ਟਾਚਾਰ, ਅੱਧੋਗਤੀ ਤੇ ਖੜੋਤ ਦੀ ਭਾਂਤ-ਸੁਭਾਂਤੀ ਦਲਦਲ ਵਿਚ ਧਸੇ ਸਮਕਾਲੀ ਸਮਾਜੀ ਨਜ਼ਾਮ ਦਾ ਪਰਦਾ ਫਾਸ਼ ਕਰਦਾ ਹੈ। ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ, ਉਸਦੀ ਪ੍ਰਤੀਬੱਧਤਾ ਸੱਚ ਤੇ ਸਿਰਫ ਸੱਚ ਨਾਲ ਹੈ। ਪੰਜਾਬੀ ਕਹਾਣੀ ਸਾਹਿਤ ਦੀ ਪ੍ਰਾਪਤੀ ਵਿਚ ਜ਼ਿਕਰਯੋਗ ਵਾਧਾ ਕਰਦੀ, ਲੰਮੇ ਵਕਫੇ ਬਾਅਦ ਛਪੀ, ਨਾਸਰ ਬਲੋਚ ਦੀ ਕਹਾਣੀਆਂ ਦੀ ਇਸ ਕਿਤਾਬ ਦਾ ਭਰਪੂਰ ਸੁਆਗਤ ਕੀਤਾ ਜਾਣਾ ਬਣਦਾ ਹੈ।

ਹਰਪ੍ਰੀਤ ਸੇਖਾ
ਹਰਪ੍ਰੀਤ ਸੇਖਾ
2018 Dhahan Prize Finalist

ਹਰਪ੍ਰੀਤ ਸੇਖਾ ਸਰੀ ਨਿਵਾਸੀ ਕੈਨੇਡੀਅਨ ਪੰਜਾਬੀ ਲੇਖਕ ਹੈ, ਜਿਸਨੇ 1988 ਵਿਚ ਆਪਣੇ ਮਾਪਿਆਂ ਨਾਲ ਕਨੇਡਾ ਪਰਵਾਸ ਕੀਤਾ। ਉਸਨੇ ਮਕੈਨੀਕਲ ਇੰਜਨੀਰਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਅਤੇ ਇਸ ਸਮੇਂ ਉਹ ਕੰਪਿਊਟਰ ਨਿਉਮੈਰੀਕਲ ਕੰਟਰੋਲ ਮਸ਼ੀਨਿਸਟ ਵਜੋਂ ਕੰਮ ਕਰਦਾ ਹੈ। ਉਸਦਾ ਸਿਰਜਣਾਤਮਕ ਕੰਮ ਕਨੇਡਾ ਵਸਦੇ ਸਾਊਥ ਏਸ਼ੀਅਨ ਲੋਕਾਂ ਦੇ ਅਨੁਭਵਾਂ ਅਤੇ ਉਨ੍ਹਾਂ ਦੇ ਹੋਰ ਭਾਈਚਾਰਿਆਂ ਨਾਲ ਸੰਬੰਧਾਂ ਦੁਆਲੇ ਕੇਂਦਰਤ ਹੈ।  ਨਾ-ਬਰਾਬਰੀ, ਪੀੜ੍ਹੀ ਪਾੜਾ ਅਤੇ ਪਰਵਾਸ ਅਨੁਭਵ ਵਰਗੇ ਵਿਸ਼ੇ ਉਸਦੀਆਂ ਕਹਾਣੀਆਂ ਦੇ ਮੁਖ ਸਰੋਕਾਰ ਹਨ। ਉਸਦੀਆਂ ਪ੍ਰਕਾਸ਼ਤ ਪੁਸਤਕਾਂ ਵਿਚ ਕਹਾਣੀ ਸੰਗ੍ਰਹਿ ‘ਬੀ ਜੀ ਮੁਸਕਰਾ ਪਏ ’(2006) ਅਤੇ ‘ਬਾਰਾਂ ਬੂਹੇ ’(2013) ਤੋਂ ਇਲਾਵਾ ਸਾਲ 2011 ਵਿਚ ਛਪੀ ਵਾਰਤਕ ‘ਟੈਕਸੀਨਾਮਾ’ ਵੀ ਸ਼ਾਮਲ ਹੈ। ਹਰਪ੍ਰੀਤ ਨੇ ਇਤਿਹਾਸਕਾਰ ਹਿਊ ਜੌਹਨਸਟਨ ਦੀ ਵੱਡਮੁੱਲੀ ਕਿਤਾਬ ਜਿਊਲਜ਼ ਆਫ ਦੀ ਕਿਲਾ’ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਅਤੇ ਇਹ ਕਿਤਾਬ ਪੰਜਾਬੀ ਵਿਚ ‘ਕਿਲੇ ਦੇ ਮੋਤੀ ’(2017) ਨਾਂ ਹੇਠ ਛਪੀ ਹੈ। ਉਘੇ ਰਿਸਾਲਿਆਂ ਵਿਚ ਛਪਦੀਆਂ ਰਹੀਆਂ ਹਰਪ੍ਰੀਤ ਦੀਆਂ ਕਹਾਣੀਆਂ ਨਾਮਵਰ ਆਲੋਚਕਾਂ ਵੱਲੋਂ ਸਲਾਹੀਆਂ ਗਈਆਂ ਹਨ। ਹਰਪ੍ਰੀਤ ਦੇ ਸਾਹਿਤਕ ਕੰਮਾਂ ਨੂੰ ਅਕਾਦਮਿਕ ਮਾਣਤਾ ਵੀ ਪ੍ਰਾਪਤ ਹੋਈ ਹੈ। ਉਸਦੀਆਂ ਕਹਾਣੀਆਂ ਭਾਰਤ ਦੇ ਸਕੂਲ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਵਿਚ ਪਾਠ ਪੁਸਤਕਾਂ ਵਜੋਂ ਪੜ੍ਹਾਏ ਜਾਂਦੇ ਸੰਗ੍ਰਹਾਂ ਵਿਚ ਸ਼ਾਮਲ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪੰਜਾਬੀ ਐੱਮ ਏ ਦੇ ਕੋਰਸ ਵਿਚ ਉਸਦੀ ਕਿਤਾਬ ‘ਟੈਕਸੀਨਾਮਾ’ ਸ਼ਾਮਲ ਰਹੀ ਹੈ ਅਤੇ ਉਸ ਦੀਆਂ ਕਹਾਣੀਆਂ ਨੂੰ ਐਮ ਫਿਲ ਪੱਧਰ ਤਕ ਦੀ ਖੋਜ ਲਈ ਵੀ ਚੁਣਿਆ ਗਿਆ ਹੈ। ਹਰਪ੍ਰੀਤ ਦੀਆਂ ਕੁਝ ਕਹਾਣੀਆਂ `ਤੇ ਅਧਾਰਤ ਨਾਟ ਸਕਰਿਪਟ ਤਿਆਰ ਕਰਕੇ ਪੰਜਾਬੀ ਦੇ ਨਾਮੀ ਨਾਟਕਕਾਰਾਂ ਨੇ  ਉਹਨਾਂ ਦਾ ਮੰਚਨ ਵੀ ਕੀਤਾ ਹੈ।

ਪ੍ਰਿਜ਼ਮ  ਸਾਲ 2018 ਦੇ ਦੂਜੇ ਸਥਾਨ ਦੇ ਢਾਹਾਂ ਇਨਾਮ ਲਈ ਚੁਣਿਆ ਗਿਆ ਹਰਪ੍ਰੀਤ ਸੇਖਾ ਦਾ, ਬ੍ਰਿਟਿਸ਼ ਕੋਲੰਬੀਆਂ ਦੇ ਘਟਨਾ-ਸਥਲ ਵਾਲੀਆਂ, ਕਹਾਣੀਆਂ ਦਾ ਸੱਜਰਾ ਸੰਗ੍ਰਹਿ ਹੈ। ਆਪਣੀ ਵਸਤੂ-ਸਮੱਗਰੀ ਦੀ ਨਵੀਨਤਾ ਅਤੇ ਉਸਦੇ ਕਲਾਤਮਕ ਨਿਭਾਅ ਸਦਕਾ ਹਰਪ੍ਰੀਤ ਦੀਆਂ ਕਹਾਣੀਆਂ ਆਪਣੇ ਸਮਕਾਲੀਆਂ ਦੀਆਂ ਲਿਖਤਾਂ ਨਾਲੋਂ ਨਿੱਖੜੀ-ਨਿੱਤਰੀ ਪਛਾਣ ਦੀਆਂ ਹੱਕਦਾਰ ਹੋ ਨਿਬੜਦੀਆਂ ਹਨ।  ਚਰਿੱਤਰਗਤ ਉਸਾਰੀ ਅਤੇ ਬਿਰਤਾਂਤ ਦੇ ਅੱਡਰੇ ਅੰਦਾਜ਼ ਸਦਕਾ ਇਸ ਸੰਗ੍ਰਹਿ ਵਿਚ ਸ਼ਾਮਲ ‘ਪੰਜਾਬੀ ਸੂਟ’, ‘ਪੈਂਗਿਊਨ’ ਤੇ ‘ਹਾਊਸਵਾਈਫ’ ਜਿਹੀਆਂ ਉਸਦੀਆਂ ਕਹਾਣੀਆਂ ਬੇਮਿਸਾਲ ਹਨ। ਹਰਪ੍ਰੀਤ ਆਪਣੇ ਬਿਰਤਾਂਤ ਦੇ ਤਾਣੇ-ਬਾਣੇ ਨੂੰ ਏਨੇ ਸਾਂਭੇ-ਸਿੱਕਰੇ ਢੰਗ ਨਾਲ ਫੈਲਾਉਂਦਾ ਤੇ ਸਮੇਟਦਾ ਹੈ ਕਿ ਉਸਦੀ ਬੁਣਤਰ ਤੇ ਬਣਤਰ ਵਿਚ ਕੋਈ ਢਿੱਲ ਜਾਂ ਕਾਣ ਨਹੀਂ ਕੱਢੀ ਜਾ ਸਕਦੀ। ਉਹ ਨਿਸਚੇ ਹੀ ਕਨੇਡਾ ਦਾ ਉਭਰਦਾ ਪ੍ਰਮੁਖ ਪੰਜਾਬੀ ਗਲਪਕਾਰ ਪ੍ਰਮਾਣਤ ਹੁੰਦਾ ਹੈ।

2018 Jury Members

Central Jury

Dr. Sadhu Singh (Canada) 
Dr. Surjit Hans (India) 
Prof. Saeed Bhutta (Pakistan)

Script Juries

Prof. Kuljit Shellie (India)
Prof. Jameel Paul (Pakistan)
Mr. Mushtaq Soofi (Pakistan)
Dr. Nabila Rehman (Pakistan)
Prof. Rajinderpal Singh Brar (India)
Dr. S.P. Singh (India)

Professor Raghbir Singh oversaw the adjudication and administration of juries for the 2018 Prize. Professor Raghbir ensured there was just and fair proceedings in relation to the adjudication.

The process was designed initially by Professor Anne Murphy, with advice and guidance from the Prize Advisory Committee,  who designed the process, adjudication and administration of the Prize in its initial form. Professor Murphy’s scholarly experience with Punjabi culture and literature, and with the adjudication and management of literary and book prizes (both in English and Punjabi), coupled with 10 years of experience working with museums and other non-profit organizations on related projects, helped devise a process that would foster engaged and ethical adjudication.