Categories

2014 Winners awarded for excellence in Punjabi fiction

ਅਵਤਾਰ ਸਿੰਘ ਬਿਲਿੰਗ

ਅਵਤਾਰ ਸਿੰਘ ਬਿਲਿੰਗ
੨੦੧੪ ਇਨਾਮ ਜੇਤੂ

ਖਾਲੀ ਖੂਹਾਂ ਦੀ ਕਥਾ (ਨਾਵਲ)

ਅਵਤਾਰ ਸਿੰਘ ਬਿਲਿੰਗ ਆਪਣੀ ਪੀੜ੍ਹੀ ਦੇ ਮੋਢੀ ਨਾਵਲਕਾਰਾਂ ਵਿੱਚੋਂ ਇੱਕ ਹੈ।ਖਾਲੀ ਖੂਹਾਂ ਦੀ ਕਥਾ ਉਸਦਾ ਛੇਵਾਂ ਨਾਵਲ ਹੈ। ਬਿਲਿੰਗ ਪਾਠਕ ਨੂੰ ਆਪਣੇ ਵਿਸ਼ਵਾਸ ਵਿਚ ਲੈਂਦਾ ਹੋਇਆ ਕਹਾਣੀ ਦੀਆਂ ਪਰਤਾਂ ਨੂੰ ਸਹਿਜੇ-ਸਹਿਜੇ ਖੋਲ੍ਹਦਾ ਹੈ। ਪੇਂਡੂ ਖੇਤਰ ਵਿੱਚ ਸਥਿਤ ਇਸਦੀ ਕਹਾਣੀ, ਦੋ ਭੈਣਾਂ ਨਾਲ ਵਿਆਹੇ ਦੋ ਭਰਾਵਾਂ ਵਿਚਾਲੇ ਪਰਿਵਾਰਕ ਅੰਤਰ ਕਿਰਿਆਵਾਂ ਦੌਰਾਨ ਪਰਤ ਦਰ ਪਰਤ ਖੁੱਲਦੀ ਹੈ। ਪਾਸ਼ੀ, ਵੱਡੇ ਭਰਾ ਚਰਨ ਸਿੰਘ ਦਾ ਪੋਤਾ, ਗਰਮੀਆਂ ਦੀਆਂ ਪੂਰੀ ਖੁਸ਼ੀ ਨਾਲ ਆਪਣੇ ਨਾਨਕੇ ਪਿੰਡ ਮਨਾਉਂਦਾ ਹੈ। ਜੋ ਤਰਜ਼ੇ-ਜ਼ਿੰਦਗੀ ਦਾ ਡੂੰਘਾ ਦਰਸ਼ਕ ਹੈ, ਚਰਨ ਸਿੰਘ ਅਤੇ ਬਿਸ਼ਨ ਸਿੰਘ ਦੇ ਪਰਿਵਾਰਾਂ ਦੀਆਂ ਚਾਰ ਪੀੜ੍ਹੀਆਂ ਦੇ ਉਤਾਅ-ਚੜ੍ਹਾਵਾਂ ਦੀ ਵਾਰਤਾ ਬੇਲਾਗ ਹੋ ਕੇ ਬਿਆਨ ਕਰਦਾ ਹੈ। ਉਹ ਆਪਣੇ ਨਾਨੇ ਦੇ ਇਸ ਕਥਨ ਨੂੰ ਕਦੇ ਨਹੀਂ ਵਿਸਾਰਦਾ ਕਿ ਲਗਾਤਾਰ ਆਮਦਨ ਦੇ ਸਾਧਨ ਖਤਮ ਹੋ ਜਾਣ ਤਾਂ ਮਾਇਆ ਦੇ ਖੂਹ ਖਾਲੀ ਹੋਣ ਨੂੰ ਦੇਰ ਨਹੀਂ ਲੱਗਦੀ। ਨਾਵਲ ਦੇ ਅਖੀਰ ਵਿਚ ਉਹ ਪ੍ਰਤੀਤ ਕਰਦਾ ਹੈ ਕਿ 'ਪੀੜਾਂ ਭਰੀ ਵਾਰਤਾ ਵਿਚ ਖੁਸ਼ੀ ਤਾਂ ਛਿਣ-ਮਾਤਰ ਹੀ ਆਉਂਦੀ ਹੈ'। ਇਸਦੇ ਤਾਕਤਵਰ ਅਤੇ ਪੜਚੋਲਵੇਂ ਵਿਸਥਾਰ ਰਾਹੀਂ, ਇਹ ਨਾਵਲ ਪਿਛਲੇ ਅੱਠ ਦਹਾਕਿਆਂ ਦੌਰਾਨ ਪੇਂਡੂ ਪੰਜਾਬ ਵਿੱਚ ਵਾਪਰੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਬਦੀਲੀਆਂ ਨੂੰ ਕੇਂਦਰ ਵਿੱਚ ਲਿਆਉਂਦਾ ਹੈ। ਚਾਰ ਪੀੜ੍ਹੀਆਂ ਦੀ ਕਹਾਣੀ ਦਾ ਨਾਵਲ ਵਿਚ ਇਕ ਵਿਲੱਖਣ ਤਰੀਕੇ ਨਾਲ ਕਾਲਪਨਿਕ ਪ੍ਰਗਟਾਵਾ ਕੀਤਾ ਗਿਆ ਹੈ ਪਰ ਤਾਂ ਵੀ ਇਹ ਇਕ ਸਾਂਝੇ ਕਿਸਾਨ ਪਰਿਵਾਰ ਜਿਉਂਦੇ ਅਨੁਭਵਾਂ ਪ੍ਰਤੀ ਸੱਚਾ ਰਹਿੰਦਾ ਹੈ। ਨਾਵਲ ਵਿਚ ਪਾਤਰਾਂ ਦਾ ਵਿਕਾਸ ਅਤੇ ਬੋਲੀ ਦੀ ਕਲਾਤਮਕ ਵਰਤੋਂ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ ਹੈ। ਪੰਜਾਬ ਦੇ ਧਾਹਾ ਇਲਾਕੇ ਦਾ ਸੱਭਿਆਚਾਰ ਆਪਣੇ ਸਾਰੇ ਰੂਪਾਂ ਵਿਚ ਸਾਕਾਰ ਹੋ ਕੇ ਪ੍ਰਗਟ ਹੁੰਦਾ ਹੈ।
ਅਵਤਾਰ ਸਿੰਘ ਬਿਲਿੰਗ ਦਾ ਜਨਮ ੧੯੫੨ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਖੰਨਾ ਨੇੜੇ ਪਿੰਡ ਸੇਹ ਵਿੱਚ ਹੋਇਆ। ਉਸਨੇ ਐਮ.ਏ. ਅੰਗਰੇਜ਼ੀ ਅਤੇ ਬੀ.ਐਡ. ਕੀਤੀ ਹੈ ਅਤੇ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਸੇਵਾ-ਮੁਕਤ ਹੋਇਆ ਹੈ। ਉਸਨੇ ਚਾਰ ਕਹਾਣੀ ਸੰਗ੍ਰਹਿ, ਤਿੰਨ ਬਾਲ-ਸਾਹਿਤ ਦੀਆਂ ਕਿਤਾਬਾਂ ਅਤੇ ਛੇ ਨਾਵਲ ਪ੍ਰਕਾਸ਼ਿਤ ਕੀਤੇ ਹਨ ਜਿਹਨਾਂ ਵਿਚ ੨੦੧੪ ਦਾ ਪਲੇਠਾ ਢਾਹਾਂ ਪੰਜਾਬੀ ਸਾਹਿਤ ਇਨਾਮ ਜਿੱਤਣ ਵਾਲੀ ਕਿਤਾਬ ਵੀ ਸ਼ਾਮਿਲ ਹੈ। ਬਿਲਿੰਗ ਨੂੰ ਉਸਦੀਆਂ ਰਚਨਾਵਾਂ ਲਈ ਕਈ ਇਨਾਮ ਮਿਲ ਚੁੱਕੇ ਹਨ ਜਿੰਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦਾ ਨਾਨਕ ਸਿੰਘ ਅਵਾਰਡ ਸਾਲ ੨੦੦੩ ਵਿਚ ਛਪੇ ਉਸਦੇ ਨਾਵਲ ਖੇੜੇ ਸੁੱਖ ਵਿਹੜੇ ਸੁੱਖ ਲਈ ਸ਼ਾਮਲ ਹੈ। ਉਸਨੂੰ ਇਹੀ ਅਵਾਰਡ ਸਾਲ ੨੦੦੮ ਲਈ ਉਸਦੇ ਨਾਵਲ ਇਹਨਾਂ ਰਾਹਾਂ ਉੱਤੇ ਲਈ ਵੀ ਮਿਲ ਚੁੱਕਾ ਹੈ। ਉਸਦੇ ਨਾਵਲ ਪੱਤ ਕੁਮਲਾ ਗਏ ਨੂੰ ਨਵਾਂ ਜ਼ਮਾਨਾ, ਜਲੰਧਰ ਵੱਲੋਂ ੨੦੧੦ ਦੇ ਬਿਹਤਰੀਨ ਨਾਵਲ ਲਈ ਪੁਰਸਕਾਰ ਵੀ ਮਿਲਿਆ ਹੈ। ੨੦੧੪ ਵਿੱਚ ਉਸਨੂੰ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਚਰਨ ਦਾਸ ਪੁਰਸਕਾਰ ਨਾਲ ਸਨਮਾਨਿਆ ਗਿਆ।


ਜਸਬੀਰ ਭੁੱਲਰ
ਜਸਬੀਰ ਭੁੱਲਰ
ਰਨਰ-ਅੱਪ

ਇਕ ਰਾਤ ਦਾ ਸਮੁੰਦਰ (ਕਹਾਣੀ-ਸੰਗ੍ਰਹਿ)

Jasbir Bhullar is a well-known storyteller. He arouses the reader’s curiosity with just the opening sentence of his short story. He proceeds then in a casual manner as if he is in search of a theme. Groping in the dark for a while, he happens to see light at the end of the tunnel. Henceforth he shows the reader what is taking place in the story, instead of taking recourse to narrative mode. This process of telling and showing makes such an impact on the mind of the reader that he finds himself drawn imperceptibly into a magical world. At the end of the narrative, both the writer and the reader find themselves in a kind of wonderland. Ek Raat Da Samunder, the short story collection, presents various aspects of human life in a fascinating manner. In the first short story, the sea assumes at one night the proportions of the Flood of Noah by inundating the islands of Andaman and Nicobar. The loss of his family was unbearable for Major Kulbir, shortly after his posting at such an unpredictable place. But one fine morning he becomes aware of the fact that an ending can, in the long run, bring about a new beginning. Similarly, in the story, “Jadon Kujh Nahin Hunda,” he highlights the point that true living can be experienced only when one is exposed to imminent danger. In some of his short stories, he delineates the joys and sorrows of children who are eager to find their dreams translated into reality. Overall, it is an important and enjoyable contribution to modern Punjabi literature. 

Colonel Jasbir Bhullar was born in 1941. His family hails from Bhullar Chilla, Amritsar, and his father was a land record keeper for the area. As a young man, Bhullar joined the Indian Army, where he retired as a Colonel. An accomplished writer, Bhullar is a Shiromani Bal Sahit Lekhak of Punjab, and has authored over 40 books of fiction, including children’s literature. He holds an MA in Punjabi Literature from Punjab University.

 - Gurmukhi

ਜ਼ੁਬੈਰ ਅਹਿਮਦ
ਜ਼ੁਬੈਰ ਅਹਿਮਦ
ਸਹਾਇਕ ਪ੍ਰੋਫ਼ੈਸਰ, ਅੰਗਰੇਜ਼ੀ, ਓਲਡ ਇਸਲਾਮੀਆ ਕਾਲਿਜ, ਲਾਹੌਰ (ਪਾਕਿਸਤਾਨ)

ਜ਼ੁਬੈਰ ਅਹਿਮਦ, ਕਾਨੂੰਨੀ ਨਾਮ ਮੁਹੰਮਦ ਜ਼ੁਬੈਰ, ਦਾ ਜਨਮ ਸੰਨ 1958 ਵਿਚ ਲਾਹੌਰ, ਪਾਕਿਸਤਾਨ ਵਿਖੇ ਹੋਇਆ। ਉਸ ਦਾ ਜੱਦੀ ਘਰ ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ, ਭਾਰਤ ਵਿਚ ਸੀ। ਉਸ ਨੇ ਅੰਗਰੇਜ਼ੀ ਦੀ ਐਮ, ਏ. ਯੂਨੀਵਰਸਿਟੀ ਔਫ਼ ਪੰਜਾਬ, ਲਾਹੌਰ ਤੋਂ ਕੀਤੀ, ਅਤੇ ਇਸੇ ਹੀ ਯੂਨੀਵਰਸਿਟੀ ਤੋਂ ਈ ਐਲ ਟੀ ਵਿਚ ਪੋਸਟ-ਗਰੈਜੂਏਟ ਡਿਪਲੋਮਾ ਕੀਤਾ। ਉਹ ਇਸ ਵੇਲੇ ਓਲਡ ਇਸਲਾਮੀਆ ਕਾਲਿਜ, ਲਾਹੌਰ ਵਿਚ ਸਹਾਇਕ ਪ੍ਰੋਫ਼ੈਸਰ ਦੇ ਤੌਰ ‘ਤੇ  ਅੰਗਰੇਜ਼ੀ ਪੜ੍ਹਾ ਰਿਹਾ ਹੈ। ਉਸ ਨੇ ਪਹਿਲੇ ਪੰਜਾਬੀ ਪਾਕਿਸਤਾਨੀ ਰੋਜ਼ਾਨਾ ਅਖਬਾਰ ‘ਸੱਜਣ’ ਵਿਚ ਸੰਨ 1988 ਤੋਂ ਲੈ ਕੇ ਸੰਨ 1990 ਤਕ ਕੰਮ ਕੀਤਾ। ਉਸ ਨੇ ਬਾਰਾਂ ਸਾਲ ਤਕ ਇਕ ਪੰਜਾਬੀ ਕਿਤਾਬਾਂ ਦੀ ਦੁਕਾਨ ਅਤੇ ਛਾਪਾਖਾਨਾ  ਚਲਾਇਆ।  ਸੰਨ 1975 ਤੋਂ ਲੈ ਕੇ ਉਹ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਾਧੇ ਲਈ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੇ। ਉਸ ਦੀਆਂ ਬਹੁਤ ਸਾਰੀਆਂ ਲਿਖਤਾਂ ਸ਼ਾਹਮੁਖੀ ਅਤੇ ਗੁਰਮੁਖੀ ਦੋਹਾਂ ਲਿੱਪੀਆਂ ਵਿਚ ਛਪ ਚੁੱਕੀਆਂ ਹਨ।  ਅੰਗਰੇਜ਼ੀ ਭਾਸ਼ਾ ਵਿਚ ਲਿਖੈ ਉਸਦੇ ਲੇਖ ਵਿਆਪਕ ਪੱਧਰ ‘ਤੇ ਪਾਕਿਸਤਾਨ ਅਤੇ ਬਦੇਸ਼ਾਂ ਵਿਚਲੇ ਸਾਹਿਤਕ ਅਤੇ ਬੌਧਕ ਰਸਾਲਿਆਂ ਵਿਚ ਛਪਣ ਤੋਂ ਇਲਾਵਾ ਬਹੁਤ ਸਾਰੇ  ਸੰਗ੍ਰਹਿਆਂ ਵਿਚ ਵਿਚ ਵੀ ਸ਼ਾਮਲ ਕੀਤੇ ਜਾ ਚੁੱਕੇ ਹਨ।

ਜ਼ੁਬੈਰ ਅਹਿਮਦ ਦੀ ਕਿਤਾਬ ਕਬੂਤਰ, ਬਨੇਰੇ ਤੇ ਗਲੀਆਂ ਵਿਚਲੀਆਂ ਕਹਾਣੀਆਂ ਸਧਾਰਣ ਅਤੇ ਅਸਧਾਰਣ, ਅਤੇ ਜੋ ਵਾਪਰਦਾ ਹੈ, ਅਤੇ ਜੋ ਵਾਪਰ ਸਕਦਾ ਹੈ, ਦੋਨਾਂ ਤੋਂ ਪ੍ਰੇਰਿਤ ਹਨ। ਪ੍ਰਤੱਖ ਅਤੇ ਅਪ੍ਰਤੱਖ ਕਿਸਮ ਦੀਆਂ ਅਜਿਹੀਆਂ ਘਟਨਾਵਾਂ ਕਲਾਤਮਕ ਬਿਰਤਾਂਤ ਦਾ ਆਧਾਰ ਬਣਦੀਆਂ ਹਨ। ਇੱਥੋਂ ਤੱਕ ਕਿ ਸੁਪਨਿਆਂ ਵਰਗੀਆਂ ਅਘਟਨਾਵਾਂ ਵੀ ਉਸ ਲਈ ਬਿਰਤਾਂਤ ਦੀ ਤਲਾਸ਼ ਕਰ ਰਹੀਆਂ ਅਣਕਹੀਆਂ ਅਤੇ ਅਕੱਥ ਕਹਾਣੀਆਂ ਦੇ ਟੋਟੇ ਹੁੰਦੀਆਂ ਹਨ। ਜ਼ੁਬੈਰ ਦੀਆਂ ਕਹਾਣੀਆਂ ਦਾ ਇੱਕ ਮੁੱਖ ਵਿਸ਼ਾ ਹੈ ਸਮਾਂ; ਕਿਵੇਂ ਇਹ ਚੀਜ਼ਾਂ ਨੂੰ ਬਦਲਦਾ ਹੈ, ਜਿਉਂਦਿਆਂ ਨੂੰ ਮੋਇਆਂ ਕਰਦਾ ਹੈ ਤੇ ਮੋਏ ਨੂੰ ਜਿਉਂਦਾ। ਗਲਪਕਾਰ ਹੋਣ ਸਦਕਾ ਉਹ ਸਮੇਂ ਨੂੰ ਅਲਹਿਦਗੀ ਵਿਚ ਨਹੀਂ ਦੇਖਦਾ। ਸਗੋਂ ਸਮੇਂ ਨੂੰ ਜ਼ਿੰਦਗੀ ਦੇ ਸ਼ਖਸੀ ਅਤੇ ਸਾਂਝੇ ਪੱਖਾਂ ਉੱਤੇ ਛੱਡੇ ਅਸਰਾਂ ਵਿਚੋਂ ਦੇਖਦੇ ਹਾਂ। ਉਸਦੀਆਂ ਕਹਾਣੀਆਂ ਵਿੱਚ ਭੁੱਲਿਆ-ਵਿਸਰਿਆ ਅਤੀਤ ਜਾਣਿਆ-ਪਛਾਣਿਆ ਬਣਕੇ ਉੱਭਰਦਾ ਹੈ ਅਤੇ ਨਾ-ਭੁੱਲਣਯੋਗ ਵਰਤਮਾਨ ਇੱਕ ਅਜਿਹਾ ਰਾਹ ਬਣ ਜਾਂਦਾ ਹੈ ਜਿਹੜਾ ਸਾਜ਼ਿਸ਼ੀ ਅਨਿਸ਼ਚਤਤਾ ਅਤੇ ਅਨਿਸ਼ਚਿਤ ਸਾਜ਼ਿਸ਼ੀ ਨਿਥਾਂ ਵੱਲ ਲਿਜਾਂਦਾ ਹੈ। ਇਹੀ ਉਹ ਸਥਾਨ ਹੈ ਜਿੱਥੇ ਉਸਦੇ ਪਾਤਰ ਵਸਦੇ ਹਨ। ਉਦਰੇਵਾਂ ਸੁਪਨਿਆਂ ਨੂੰ ਜਗਾਉਂਦਾ ਹੈ ਅਤੇ ਸੁਪਨੇ ਉਦਰੇਵਾਂ ਪੈਦਾ ਕਰਦੇ ਹਨ। ਸੰਵੇਦਨਸ਼ੀਲਤਾ ਅਤੇ ਕਲਾਤਮਕ ਗਹੁ ਨਾਲ ਸਿਰਜੀਆਂ ਕਹਾਣੀਆਂ ਦਿਖਾਉਂਦੀਆਂ ਹਨ ਕਿ ਜੋ ਵੀ ਅਸੀਂ ਚੇਤਨ ਅਤੇ ਅਰਧ-ਚੇਤਨ ਪੱਧਰ ਤੇ ਜਿਉਂ ਰਹੇ ਹਾਂ, ਉਹ ਕਿਵੇਂ ਅਤੀਤ, ਜਿਹੜਾ ਅਸੀਂ ਗੁਆ ਚੁੱਕੇ ਹਾਂ ਅਤੇ ਭਵਿੱਖ, ਜਿਸਨੂੰ ਅਸੀਂ ਅਜੇ ਸਮਝਣਾ ਹੈ, ਨਾਲ ਜੁੜਿਆ ਹੋਇਆ ਹੈ।