Categories
ਢਾਹਾਂ ਯੁਵਾ ਇਨਾਮ - ਰਚਨਾਤਮਕ ਲਿਖਤਾਂ ਲਈ

ਢਾਹਾਂ ਯੁਵਾ ਇਨਾਮ - ਰਚਨਾਤਮਕ ਲਿਖਤਾਂ ਲਈ

ਅਪ੍ਰੈਲ 27, 2017
3:43 ਸ਼ਾਮ - 3:43 ਸ਼ਾਮ

The Dhahan Prize Youth Award is an initiative created by The Dhahan Prize in partnership with BC secondary schools, in particular, L.A. Matheson Secondary, Surrey School District. The purpose of this unique creative writing award is to encourage the youth of B.C. to embrace the rich Punjabi culture of the generations of families who have immigrated to Canada, specifically in British Columbia, through creative writing in the Punjabi language.

Thanks to the presenting sponsor, Coast Capital Savings, the Dhahan Prize Youth Award will be giving 8 cash prizes valued at $500 to youth who are currently enrolled in grade 11 or 12 Punjabi language classes. Four (4) in each of  two classifications: (1) Intermediate Skill and (1I) Advanced Skill. 

ਯੋਗਤਾ ਸੇਧਾਂ

ਢਾਹਾਂ ਯੁਵਾ ਇਨਾਮ ਵਿਚ ਹਿੱਸਾ ਲੈਣ ਵਾਲੇ ਯੁਵਕਾਂ ਲਈ ਹੇਠ ਲਿਖੀਆਂ ਯੋਗਤਾ ਮੰਗਾਂ ਹਨ:

  • ਉਹ ਬ੍ਰਿਟਿਸ਼ ਕੋਲੰਬੀਆ ਦੇ ਕਿਸੇ ਹਾਈ ਸਕੂਲ ਦਾ ਵਿਦਿਆਰਥੀ ਹੋਵੇ।
  • ਉਹ ਗਰੇਡ 11 ਜਾਂ 12 ਵਿਚ ਹੋਵੇ।
  • ਉਹ ਪਬਲਿਕ ਜਾਂ ਪ੍ਰਾਈਵੇਟ ਸਕੂਲ ਦੇ ਪੰਜਾਬੀ ਬੋਲੀ ਦੇ ਪਰੋਗਰਾਮ ਵਿਚ ਦਾਖਲ ਹੋਵੇ ਅਤੇ ਪੜ੍ਹਾਈ ਕਰਦਾ ਵੀ ਹੋਵੇ।
  • ਉਸ ਲਈ ਇਕ ਸਰਪ੍ਰਸਤ ਅਧਿਆਪਕ ਦਾ ਹੋਣਾ ਜ਼ਰੂਰੀ ਹੈ ਜਿਹੜਾ ਉਸ ਦੀ ਅਰਜ਼ੀ ‘ਤੇ ਦਸਤਖਤ ਕਰੇ ਅਤੇ ਉਸਦੀ ਲਿਖਤੀ ਨਾਮਜ਼ਦਗੀ ‘ਤੇ ਵੀ ਦਸਤਖਤ ਕਰ ਕੇ ਮਨਜੂਰੀ ਦੇਵੇ।
  • ਉਹ ਲਿਖਤੀ ਰੂਪ ਵਿਚ ਹਲਫ਼ੀਆ ਬਿਆਨ ਦੇਵੇ ਕਿ ਉਸ ਵਲੋਂ ਨਾਮਜ਼ਦ ਕੀਤੀ ਜਾ ਰਹੀ ਲਿਖਤ ਉਸ ਦੀ ਆਪਣੀ ਮੌਲਿਕ  ਰਚਨਾ ਹੈ।


ਢਾਹਾਂ ਯੁਵਾ ਇਨਾਮ ਲਈ ਨਾਮਜ਼ਦ ਰਚਨਾਤਮਕ ਲਿਖਤਾਂ ਬਾਰੇ ਹੇਠ ਲਿਖੀਆਂ ਯੋਗਤਾ ਮੰਗਾਂ ਹਨ:

  • ਗੁਰਮੁਖੀ ਜਾਂ ਸ਼ਾਹਮੁਖੀ ਵਿਚ ਰਚੀ ਹੋਈ ਲਿਖਤ ਦੇ ਲੇਖਕ ਦੀ ਮੌਲਿਕ ਰਚਨਾ ਹੋਣੀ ਜ਼ਰੂਰੀ ਹੈ
  • ਪੰਜਾਬੀ ਨਿੱਕੀ ਕਹਾਣੀ ਦੇ ਰੂਪ ਵਿਚ ਲਿਖਤ ਦਾ ਆਕਾਰ 800 ਤੋਂ 1000 ਸ਼ਬਦਾਂ ਤਕ ਹੋਣਾ ਜ਼ਰੂਰੀ ਹੈ।
  • ਲਿਖਤ ਦਾ ਤਰਜਮਾ ਅੰਗਰੇਜ਼ੀ ਵਿਚ ਹੋਣਾ ਜ਼ਰੂਰੀ ਹੈ: ਤਰਜਮਾ ਵਿਦਿਆਰਥੀ ਲੇਖਕ ਵਲੋਂ ਖੁਦ ਕੀਤਾ ਗਿਆ ਹੋਵੇ।
  • ਪੰਜਾਬੀ ਅਤੇ ਅੰਗਰੇਜ਼ੀ ਦੀਆਂ ਦੋਵੇਂ ਲਿਖਤਾਂ ਨੂੰ ਪੀਡੀਐਫ਼ ਰੂਪ ਵਿਚ ਭੇਜਣਾ ਜ਼ਰੂਰੀ ਹੈ।
  • ਲਿਖਤਾਂ ਦੀਆਂ ਨਾਮਜ਼ਦਗੀਆਂ 1 ਮਾਰਚ ਅਤੇ 31 ਮਈ ਦੇ ਵਿਚਕਾਰ ਹੋਣੀਆਂ ਜ਼ਰੂਰੀ ਹਨ।
  • ਵਿਸ਼ਾ DHAHAN PRIZE YOUTH SUBMISSIONS ਲਿਖ ਕੇ ਨਾਮਜ਼ਦਗੀਆਂ ਈਮੇਲ ਰਾਹੀਂ  submissions@dhahanprize.com ਤੇ ਭੇਜੀਆਂ ਜਾਣ। 


Click here to access the Dhahan Prize Youth Award application form.