Categories

Press Releases

ਸਰਬੋਤਮ ਪੰਜਾਬੀ ਗਲਪ ਲਈ ਢਾਹਾਂ ਪ੍ਰਾਈਜ਼ ਦੁਆਰਾ 2017 ਦੇ ਜੇਤੂਆਂ ਦਾ ਐਲਾਨ

Dhahan Prize 2016 Awards Gala Promo

ਵੈਨਕੂਵਰ, ਬੀ ਸੀ ( 28 ਸਤੰਬਰ, 2017) ਪੰਜਾਬੀ ਸਾਹਿਤ ਦੀ ਸਰਬੋਤਮ ਕਾਰਗੁਜ਼ਾਰੀ ਨੂੰ ਸਨਮਾਨਤ ਕਰਨ ਲਈ ਸਾਲ 2017 ਦੇ ਢਾਹਾਂ ਪੰਜਾਬੀ ਸਾਹਿਤ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਢਾਹਾਂ ਪ੍ਰਾਈਜ਼ ਗਲੋਬਲ ਪੱਧਰ ਤੇ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਦਾ ਹੈ ਅਤੇ ਗੁਰਮੁਖੀ ਜਾਂ ਸ਼ਾਹਮੁਖੀ ਲਿੱਪੀ ਵਿੱਚ ਲਿਖੀ ਸਰਬੋਤਮ ਪੰਜਾਬੀ ਗਲਪ ਦੀ ਕਿਤਾਬ ਨੂੰ $25,000 ਦਾ ਸਲਾਨਾ ਪੁਰਸਕਾਰ ਦਿੰਦਾ ਹੈ। ਇਸ ਤੋਂ ਇਲਾਵਾ $5,000 ਕੈਨੇਡੀਅਨ ਡਾਲਰ ਦੇ ਦੋ ਹੋਰ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਸਾਲ ਪਹਿਲੀ ਵਾਰ ਐਲਾਨੇ ਗਏ ਢਾਹਾਂ ਯੂਥ ਅਵਾਰਡਜ਼ ਦਾ Coast Capital Savings ਮੁੱਖ ਸਪੌਂਸਰ ਹੈ। ਢਾਹਾਂ ਪ੍ਰਾਈਜ਼ ਅਤੇ ਭਾਈਵਾਲ ਬੀ ਸੀ ਸੈਕੰਡਰੀ ਸਕੂਲਜ਼ ਨੇ 2017 ਦੇ ਯੂਥ ਅਵਾਰਡਜ਼ ਦੇ ਜੇਤੂਆਂ ਦੀ ਚੋਣ ਕਰ ਲੈਣ ਦਾ ਐਲਾਨ ਵੀ ਕੀਤਾ ਹੈ। ਇਨ੍ਹਾਂ ਅਵਾਰਡਜ਼ ਲਈ ਮੁਕਾਬਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ 11 ਅਤੇ 12 ਗਰੇਡ ਦੇ ਵਿਦਿਆਰਥੀ ਪੰਜਾਬੀ ਵਿੱਚ ਲਿਖੀਆਂ ਅਤੇ ਇੰਗਲਿਸ਼ ਵਿੱਚ ਅਨੁਵਾਦ ਕੀਤੀਆਂ ਕਹਾਣੀਆਂ ਲੈ ਕੇ ਸ਼ਾਮਲ ਹੋਏ। 4 ਨਵੰਬਰ, 2017 ਨੂੰ ਹੋਣ ਵਾਲੇ ਪ੍ਰਾਈਜ਼ ਅਵਾਰਡ ਸਮਾਰੋਹ ਤੇ ਇਨ੍ਹਾਂ ਅਵਾਰਡਜ਼ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।

ਹੋਰ ਪੜ੍ਹੋ